ਜਲੰਧਰ (ਖੁਰਾਣਾ)-ਤੰਤਰ-ਮੰਤਰ ਅਤੇ ਚਮਤਕਾਰਾਂ ਦੇ ਨਾਂ ’ਤੇ ਪ੍ਰਚਾਰ ਕਰਨ ਵਾਲੇ ਇਕ ਕਥਿਤ ਬਾਬੇ (ਤਾਂਤ੍ਰਿਕ) ਨੇ ਰਾਤੋ-ਰਾਤ ਪੂਰੇ ਸ਼ਹਿਰ ਨੂੰ ਨਾਜਾਇਜ਼ ਪੋਸਟਰਾਂ ਨਾਲ ਭਰ ਦਿੱਤਾ। ਬਾਬੇ ਦੇ ਕਰਿੰਦਿਆਂ ਨੇ ਸ਼ਹਿਰ ਦੇ ਮੁੱਖ ਡਿਵਾਈਡਰਾਂ, ਚੌਕਾਂ ਅਤੇ ਗ੍ਰੀਨ ਬੈਲਟਾਂ ’ਤੇ ਗੂੰਦ ਲਾ ਕੇ ਹਜ਼ਾਰਾਂ ਪੋਸਟਰ ਚਿਪਕਾ ਦਿੱਤੇ, ਜਿਸ ਕਾਰਨ ਨਗਰ ਨਿਗਮ ਵੱਲੋਂ ਕਰਵਾਏ ਗਏ ਸੁੰਦਰੀਕਰਨ (ਬਿਊਟੀਫਿਕੇਸ਼ਨ) ਦੇ ਕੰਮਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 14 ਜਨਵਰੀ ਤੱਕ Alert! ਮੌਸਮ ਵਿਭਾਗ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਮੇਅਰ ਵਿਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ਹੇਠ ਸ਼ਹਿਰ ਵਿਚ ਸੁੰਦਰੀਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡਿਵਾਈਡਰਾਂ, ਚੌਕਾਂ ਅਤੇ ਗ੍ਰੀਨ ਬੈਲਟਾਂ ’ਤੇ ਲੱਖਾਂ ਰੁਪਏ ਖ਼ਰਚ ਕਰਕੇ ਪੇਂਟਿੰਗ ਅਤੇ ਸਜਾਵਟ ਕਰਵਾਈ ਗਈ ਸੀ ਪਰ ਬਾਬੇ ਦੇ ਬੰਦਿਆਂ ਵੱਲੋਂ ਇਨ੍ਹਾਂ ’ਤੇ ਨਾਜਾਇਜ਼ ਪੋਸਟਰ ਚਿਪਕਾਉਣ ਨਾਲ ਨਾ ਸਿਰਫ਼ ਸ਼ਹਿਰ ਦੀ ਸੁੰਦਰਤਾ ਖ਼ਰਾਬ ਹੋਈ ਹੈ, ਸਗੋਂ ਇਨ੍ਹਾਂ ਪੋਸਟਰਾਂ ਨੂੰ ਹਟਾਉਣਾ ਵੀ ਨਿਗਮ ਲਈ ਵੱਡੀ ਚੁਣੌਤੀ ਬਣ ਗਿਆ ਹੈ।
ਇਸ ਮੁੱਦੇ ਨੂੰ ਸ਼ਹਿਰ ਵਿਚ ‘ਕੈਮਿਸਟਰੀ ਗੁਰੂ’ ਦੇ ਨਾਂ ਨਾਲ ਜਾਣੇ ਜਾਂਦੇ ਸਮਾਜਿਕ ਕਾਰਕੁੰਨ ਪ੍ਰੋਫੈਸਰ ਐੱਮ. ਪੀ. ਸਿੰਘ ਨੇ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਸ਼ਹੀਦ ਰਮਨ ਦਾਦਾ ਚੌਕ ’ਤੇ ਲੱਗੇ ਨਾਜਾਇਜ਼ ਪੋਸਟਰਾਂ ਖ਼ਿਲਾਫ਼ ਸਖ਼ਤ ਵਿਰੋਧ ਜਤਾਉਂਦਿਆਂ ਕਿਹਾ ਕਿ ਸ਼ਹੀਦ ਦੇ ਨਾਂ ’ਤੇ ਬਣੇ ਚੌਕ ’ਤੇ ਅਜਿਹੇ ਪੋਸਟਰ ਲਾਉਣਾ ਸ਼ਹੀਦਾਂ ਦਾ ਅਪਮਾਨ ਹੈ ਅਤੇ ਸ਼ਹਿਰ ਦੀ ਸੁੰਦਰਤਾ ਵਿਚ ਰੁਕਾਵਟ ਹੈ।
ਇਹ ਵੀ ਪੜ੍ਹੋ: ਆਤਿਸ਼ੀ ਵੀਡੀਓ ਮਾਮਲੇ 'ਚ ਸੁਨੀਲ ਜਾਖੜ ਨੇ ਫੋਰੈਂਸਿਕ ਜਾਂਚ 'ਤੇ ਚੁੱਕੇ ਸਵਾਲ (ਵੀਡੀਓ)
ਪ੍ਰੋ. ਐੱਮ.ਪੀ. ਸਿੰਘ ਨੇ ਤੁਰੰਤ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਤਹਿਬਾਜ਼ਾਰੀ ਬ੍ਰਾਂਚ ਦੇ ਇੰਚਾਰਜ ਮਨਦੀਪ ਸਿੰਘ ਮਿੱਠੂ ਮੌਕੇ ’ਤੇ ਪਹੁੰਚੇ ਅਤੇ ਨਾਜਾਇਜ਼ ਤੌਰ ’ਤੇ ਲਾਏ ਗਏ ਪੋਸਟਰਾਂ ਨੂੰ ਗੰਭੀਰ ਜੁਰਮ ਕਰਾਰ ਦਿੱਤਾ। ਨਿਗਮ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਨੇ ਦੱਸਿਆ ਕਿ ਨਾਜਾਇਜ਼ ਪੋਸਟਰ ਲਾਉਣ ਵਾਲੇ ਬਾਬਾ ਸਰਤਾਜ ਅਤੇ ਪੋਸਟਰ ਛਾਪਣ ਵਾਲੀ ਫਰਮ ਮਹਾਦੇਵ ਪ੍ਰਿੰਟਰਜ਼ ਖ਼ਿਲਾਫ਼ ‘ਡਿਫੇਸਮੈਂਟ ਆਫ਼ ਪ੍ਰਾਪਰਟੀ ਐਕਟ’ ਤਹਿਤ ਐੱਫ. ਆਈ. ਆਰ. ਦਰਜ ਕਰਵਾਉਣ ਲਈ ਪੁਲਸ ਡਿਵੀਜ਼ਨ ਨੰਬਰ ਦੋ ਨੂੰ ਚਿੱਠੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਿਗਮ ਐਕਟ ਤਹਿਤ ਬਾਬੇ ’ਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰ ਦੀ ਸੁੰਦਰਤਾ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਅੱਗੇ ਵੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਭਿਆਨਕ ਸੜਕ ਹਾਦਸੇ ਦੌਰਾਨ ASI ਦੀ ਮੌਤ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 5 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
NEXT STORY