ਸਪੋਰਟਸ ਡੈਸਕ : ਬੰਗਲਾਦੇਸ਼ ਦੇ ਆਗਾਮੀ ਜ਼ਿੰਬਾਬਵੇ ਦੌਰੇ ’ਚੋਂ ਇਕ ਟੈਸਟ ਮੈਚ ਘਟਾ ਕੇ ਇਕ ਟੀ 20 ਮੁਕਾਬਲਾ ਵਧਾ ਦਿੱਤਾ ਗਿਆ ਹੈ। ਸ਼ੁਰੂਆਤ ’ਚ ਇਸ ਦੌਰੇ ’ਤੇ ਬੰਗਲਾਦੇਸ਼ ਨੇ 2 ਟੈਸਟ, ਤਿੰਨ ਵਨਡੇ ਤੇ ਦੋ ਟੀ20 ਮੈਚ ਖੇਡਣੇ ਸਨ, ਜੋ ਸੱਤ ਜੁਲਾਈ ਤੋਂ ਸ਼ੁਰੂ ਹੋਵੇਗਾ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ. ਸੀ. ਬੀ.) ਦੇ ਕ੍ਰਿਕਟ ਸੰਚਾਲਨ ਪ੍ਰਧਾਨ ਅਕਰਮ ਖਾਨ ਨੇ ਮੰਗਲਵਾਰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਗਾਮੀ ਢਾਕਾ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੌਰ ’ਚੋਂ ਇਕ ਟੈਸਟ ਘੱਟ ਕਰਨ ਤੇ ਇਕ ਟੀ 20 ਮੈਚ ਜੋੜਨ ਦਾ ਫੈਸਲਾ ਕੀਤਾ ਹੈ। ਅਸੀਂ ਡੀ. ਪੀ. ਐੱਲ. ਤੋਂ ਕੁਝ ਸਮਾਂ ਲਈ ਸਮਾਂਯੋਜਿਤ ਕਰਨ ਲਈ ਇਹ ਫੈਸਲਾ ਲਿਆ ਹੈ।
ਭਵਿੱਖ ਦੇ ਦੌਰਿਆਂ ਦੇ ਮੁਤਾਬਕ ਬੀ. ਸੀ. ਬੀ. ਦੀ 31 ਮਈ ਤੋਂ ਆਗਾਮੀ ਡੀ. ਪੀ. ਐੱਲ. ਦੀ ਮੇਜ਼ਬਾਨੀ ਕਰਨ ਦੀ ਯੋਜਨਾ ਹੈ, ਜਦਕਿ ਬੰਗਲਾਦੇਸ਼ ਟੀਮ ਦੇ 29 ਜੂਨ ਨੂੰ ਜ਼ਿੰਬਾਬਵੇ ਰਵਾਨਾ ਹੋਣ ਦੀ ਉਮੀਦ ਹੈ। ਇਥੇ ਆਰਾਮ ਤੇ ਅਭਿਆਸ ਪੂਰਾ ਕਰਨ ਤੋਂ ਬਾਅਦ ਉਹ ਇਕ ਟੈਸਟ ਖੇਡੇਗੀ। ਟੈਸਟ ਤੋਂ ਪਹਿਲਾਂ ਮਹਿਮਾਨ ਟੀਮ ਤਿੰਨ ਤੇ ਚਾਰ ਜੁਲਾਈ ਨੂੰ ਦੋ ਦਿਨਾ ਅਭਿਆਸ ਮੈਚ ਖੇਡੇਗੀ। ਵਨਡੇ ਸੀਰੀਜ਼ ਤੋਂ ਦੋ ਦਿਨ ਪਹਿਲਾਂ ਉਹ 14 ਜੁਲਾਈ ਨੂੰ ਇਕ ਹੋਰ ਅਭਿਆਸ ਮੈਚ ਖੇਡੇਗੀ।
ਹਰਾਰੇ ’ਚ 16, 18 ਤੇ 20 ਜੁਲਾਈ ਨੂੰ ਵਨਡੇ ਮੈਚ ਖੇਡੇ ਜਾਣਗੇ ਤੇ ਇਸੇ ਸਥਾਨ ’ਤੇ 23, 25 ਤੇ 27 ਜੁਲਾਈ ਨੂੰ ਤਿੰਨ ਟੀ 20 ਮੁਕਾਬਲੇ ਹੋਣਗੇ। ਜ਼ਿਕਰਯੋਗ ਹੈ ਕਿ ਬੀ. ਸੀ. ਬੀ. ਤਿੰਨ ਦੀ ਬਜਾਏ 5 ਟੀ20 ਮੈਚਾਂ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰ ਸਕਦਾ ਹੈ, ਜਿਸ ਰਾਹੀਂ ਬੰਗਲਾਦੇਸ਼ ਦੀ ਟੀਮ ਵਿਸ਼ਵ ਕੱਪ ਲਈ ਆਪਣੀ ਤਿਆਰੀ ਸ਼ੁਰੂ ਕਰੇਗੀ।
ਫ਼੍ਰੈਂਚ ਓਪਨ ਟੈਨਿਸ ਟੂਰਨਾਮੈਂਟ ’ਚ ਖੇਡਣਗੇ ਫ਼ੈਡਰਰ
NEXT STORY