ਸਪੋਰਟਸ ਡੈਸਕ— ਦੁਨੀਆ ਦੇ ਧਾਕੜ ਟੈਨਿਸ ਖਿਡਾਰੀਆਂ ’ਚੋਂ ਇਕ ਰੋਜਰ ਫ਼ੈਡਰਰ ਦੋ ਸਾਲ ਬਾਅਦ ਇਕ ਵਾਰ ਫਿਰ ਫ਼੍ਰੈਂਚ ਓਪਨ ’ਚ ਵਾਪਸੀ ਕਰਨ ਨੂੰ ਤਿਆਰ ਹਨ। ਗੋਡੇ ਦੀ ਸੱਟ ਦੇ ਚਲਦੇ ਕਰੀਬ 13 ਮਹੀਨੇ ਤਕ ਕੋਰਟ ਤੋਂ ਦੂਰ ਰਹਿਣ ਦੇ ਬਾਅਦ ਉਨ੍ਹਾਂ ਨੇ ਮਾਰਚ ’ਚ ਦੋਹਾ ਓਪਨ ’ਚ ਵਾਪਸੀ ਕੀਤੀ ਸੀ। ਉਸ ਤੋਂ ਬਾਅਦ ਇਕ ਮਹੀਨੇ ਦੇ ਬ੍ਰੇਕ ਦੇ ਬਾਅਦ ਉਨ੍ਹਾਂ ਨੇ ਪਿਛਲੇ ਹਫ਼ਤੇ ਜਿਨੇਵਾ ਓਪਨ ’ਚ ਵਾਪਸੀ ਕੀਤੀ ਸੀ ਤੇ ਪਹਿਲੇ ਹੀ ਮੁਕਾਬਲੇ ’ਚ ਹਾਰ ਗਏ ਸਨ। ਹੁਣ ਉਹ 30 ਮਈ ਤੋਂ ਸ਼ੁਰੂ ਹੋਣ ਵਾਲੇ ਰੋਲਾਂ ਗੈਰਾਂ ਦੀ ਤਿਆਰੀਆਂ ’ਚ ਲੱਗੇ ਹਨ। ਉਹ ਆਖ਼ਰੀ ਵਾਰ ਪੈਰਿਸ ’ਚ 2019 ’ਚ ਖੇਡੇ ਸਨ ਜਿੱਥੇ ਸੈਮੀਫ਼ਾਈਨਲ ’ਚ ਉਨ੍ਹਾਂ ਨੂੰ 13 ਵਾਰ ਦੇ ਚੈਂਪੀਅਨ ਰਾਫ਼ੇਲ ਨਡਾਲ ਤੋਂ ਹਾਰ ਮਿਲੀ ਸੀ।
ICC ਨੇ ਕਪਿਲ ਦੇਵ ਦੀ ਉਪਲਬਧੀ ਦਾ ਮਨਾਇਆ ਜਸ਼ਨ, ਦੱਸਿਆ ਗੇਮ ਚੇਂਜਰ ਖਿਡਾਰੀ (ਦੇਖੋ ਵੀਡੀਓ)
NEXT STORY