ਸਪੋਰਟਸ ਡੈਸਕ : ਟੀਮ ਇੰਡੀਆ ’ਚ ਦਿਨੋ-ਦਿਨ ਆਪਣਾ ਸਥਾਨ ਪੱਕਾ ਕਰਦੇ ਜਾ ਰਹੇ ਵਾਸ਼ਿੰਗਟਨ ਸੁੰਦਰ ਇਨ੍ਹੀਂ ਆਪਣੇ ਪਿਤਾ ਨੂੰ ਆਹਮੋ-ਸਾਹਮਣੇ ਨਹੀਂ ਮਿਲ ਸਕਦੇ। ਇਕ ਘਰ ’ਚ ਰਹਿਣ ਦੇ ਬਾਵਜੂਦ ਉਹ ਵੀਡੀਓ ਕਾਲ ’ਤੇ ਹੀ ਗੱਲ ਕਰਦੇ ਹਨ। ਉਕਤ ਗੱਲ ਦਾ ਖੁਲਾਸਾ ਵਾਸ਼ਿੰਗਟਨ ਸੁੰਦਰ ਦੇ ਪਿਤਾ ਐੱਮ. ਸੁੰਦਰ ਨੇ ਕੀਤਾ ਹੈ। ਸੁੰਦਰ, ਜੋ ਟੈਕਸ ਵਿਭਾਗ ’ਚ ਉੱਚ ਅਧਿਕਾਰੀ ਹਨ, ਨੇ ਦੱਸਿਆ ਕਿ ਉਸ ਨੇ ਅਕਸਰ ਦਿਨ ’ਚ ਕਈ ਲੋਕਾਂ ਨੂੰ ਮਿਲਣਾ ਹੁੰਦਾ ਹੈ। ਉਹ ਨਹੀਂ ਚਾਹੁੰਦੇ ਕਿ ਉਹ ਕੋਰੋਨਾ ਪਾਜ਼ੇਟਿਵ ਹੋ ਜਾਣ ਤਾਂ ਕਿ ਪੁੱਤ ਇਸ ਤੋਂ ਪ੍ਰਭਾਵਿਤ ਹੋ ਜਾਵੇ। ਇਸੇ ਕਰਕੇ ਉਹ ਪੁੱਤ ਨਾਲ ਵੀਡੀਓ ਕਾਲ ’ਤੇ ਹੀ ਗੱਲ ਕਰਦੇ ਹਨ।
ਇਸ ਲਈ ਲਿਆ ਫੈਸਲਾ
ਸੁੰਦਰ ਦੇ ਪਿਤਾ ਦਾ ਇਹ ਫੈਸਲਾ ਲੈਣਾ ਇਸ ਲਈ ਵੀ ਬਣਦਾ ਸੀ ਕਿਉਂਕਿ ਵਾਸ਼ਿੰਗਟਨ ਦੀ ਚੋਣ ਇੰਗਲੈਂਡ ਦੌਰੇ ਲਈ ਭਾਰਤੀ ਟੀਮ ’ਚ ਹੋਈ ਹੈ। ਬੀ. ਸੀ. ਸੀ. ਆਈ. ਨੇ ਖਿਡਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਇੰਗਲੈਂਡ ਜਾਣ ਤੋਂ ਪਹਿਲਾਂ ਜੇ ਕੋਈ ਖਿਡਾਰੀ ਕੋਰੋਨਾ ਪਾਜ਼ੇਟਿਵ ਆਇਆ ਤਾਂ ਉਸ ਨੂੰ ਇੰਗਲੈਂਡ ਨਾਲ ਲੈ ਕੇ ਨਹੀਂ ਜਾਣਗੇ। ਇਸ ਲਈ ਸਾਰੇ ਖਿਡਾਰੀ ਇਸ ਦਾ ਖਿਆਲ ਰੱਖ ਰਹੇ ਹਨ ਤੇ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ।
ਕਿਤੇ ਪੁੱਤ ਵਾਸ਼ਿੰਗਟਨ ਇਸ ਤੋਂ ਪ੍ਰਭਾਵਿਤ ਨਾ ਹੋ ਜਾਵੇ, ਇਸ ਲਈ ਉਸ ਦੇ ਪਿਤਾ ਨੇ ਇਹ ਕਦਮ ਚੁੱਕਿਆ ਹੈ। ਬੇਟੇ ਦੇ ਇੰਗਲੈਂਡ ’ਚ ਖੇਡਣ ’ਤੇ ਵਾਸ਼ਿੰਗਟਨ ਦੇ ਪਿਤਾ ਨੇ ਕਿਹਾ ਕਿ ਪੁੱਤ ਹਮੇਸ਼ਾ ਤੋਂ ਇੰਗਲੈਂਡ ’ਚ ਖੇਡਣਾ ਚਾਹੁੰਦਾ ਸੀ। ਖਾਸ ਤੌਰ ’ਤੇ ਲਾਰਡਸ ਦੇ ਮੈਦਾਨ ’ਤੇ ਉਹ ਹਮੇਸ਼ਾ ਤੋਂ ਖੇਡਣਾ ਚਾਹੁੰਦਾ ਸੀ। ਜੇ ਉਸ ਨੂੰ ਮੌਕਾ ਮਿਲਿਆ ਤਾਂ ਉਹ ਆਪਣਾ ਸੁਫਨਾ ਪੂਰਾ ਕਰੇਗਾ। ਦੱਸ ਦੇਈਏ ਕਿ ਵਾਸ਼ਿੰਗਟਨ ਨੂੰ ਉਨ੍ਹਾਂ ਦੇ ਪਿਤਾ ਨੇ ਇਹ ਨਾਂ ਦਿੱਤਾ ਸੀ। ਦਰਅਸਲ, ਉਨ੍ਹਾਂ ਦੇ ਪਿਤਾ ਨੂੰ ਯੂ. ਐੱਸ. ਦਾ ਵਾਸ਼ਿੰਗਟਨ ਸਟੇਟ ਬਹੁਤ ਪਸੰਦ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੁੱਤ ਦਾ ਨਾਂ ਵੀ ਵਾਸ਼ਿੰਗਟਨ ਰੱਖਿਆ।
ਓਲੰਪਿਕ ਖੇਡਾਂ ਦੇ ਆਯੋਜਕ ਦੇਸ਼ 'ਚ ਸਖ਼ਤੀ, ਪ੍ਰੋਟੋਕਾਲ ਤੋੜਨ 'ਤੇ ਪੂਰੀ ਟੀਮ ਹੋਵੇਗੀ ਡਿਸਕਵਾਲੀਫਾਈ
NEXT STORY