ਚੇਨਈ : ਚੇਨਈ ਟੈਸਟ ਜਿੱਤਣ ਤੋਂ ਬਾਅਦ ਟੀਮ ਇੰਡੀਆ ਦਾ ਬੰਗਲਾਦੇਸ਼ ਨਾਲ ਦੂਜਾ ਮੈਚ 27 ਸਤੰਬਰ ਤੋਂ 1 ਅਕਤੂਬਰ ਦੇ ਵਿਚਕਾਰ ਕਾਨਪੁਰ ਵਿਚ ਹੋਵੇਗਾ। ਆਉਣ ਵਾਲੇ ਮੈਚ ਲਈ ਭਾਰਤੀ ਟੀਮ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਆਪਣੇ ਅਧਿਕਾਰਤ 'ਐਕਸ' ਅਕਾਊਂਟ ਤੋਂ ਪੋਸਟ ਕਰਦੇ ਹੋਏ ਦੱਸਿਆ ਹੈ ਕਿ ਦੂਜੇ ਟੈਸਟ ਮੁਕਾਬਲੇ ਵਿਚ ਵੀ ਭਾਰਤੀ ਟੀਮ ਇਸੇ ਸਕੁਐਡ ਨਾਲ ਮੈਦਾਨ ਵਿਚ ਉਤਰੇਗੀ। ਯਾਨੀ ਦੂਜੇ ਮੁਕਾਬਲੇ ਵਿਚ ਵੀ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ। ਇਸ ਤੋਂ ਇਲਾਵਾ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਰਿਸ਼ਭ ਪੰਤ ਦੇ ਮੋਢਿਆਂ 'ਤੇ ਹੋਵੇਗੀ।
ਦੂਜੇ ਟੈਸਟ ਮੈਚ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਦੀਪ ਆਕਾਸ਼, ਜਸਪ੍ਰੀਤ ਬੁਮਰਾਹ ਅਤੇ ਯਸ਼ ਦਿਆਲ।
ਇਹ ਵੀ ਪੜ੍ਹੋ : ਅਸ਼ਵਿਨ ਦਾ ਆਲਰਾਊਂਡ ਪ੍ਰਦਰਸ਼ਨ, ਭਾਰਤ ਨੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ
ਪਹਿਲੇ ਟੈਸਟ 'ਚ ਭਾਰਤੀ ਬੱਲੇਬਾਜ਼ਾਂ ਨੇ ਬੰਗਲਾਦੇਸ਼ ਨੂੰ 280 ਦੌੜਾਂ ਨਾਲ ਹਰਾਇਆ
ਮੌਜੂਦਾ ਸੀਰੀਜ਼ ਦਾ ਪਹਿਲਾ ਮੈਚ 19 ਸਤੰਬਰ ਤੋਂ 22 ਸਤੰਬਰ ਵਿਚਾਲੇ ਚੇਨਈ 'ਚ ਖੇਡਿਆ ਗਿਆ ਸੀ। ਜਿੱਥੇ ਭਾਰਤੀ ਟੀਮ ਬੰਗਲਾਦੇਸ਼ ਖਿਲਾਫ 280 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕਰਨ 'ਚ ਕਾਮਯਾਬ ਰਹੀ ਹੈ। ਆਲਰਾਊਂਡਰ ਰਵੀਚੰਦਰਨ ਅਸ਼ਵਿਨ ਮੈਚ ਦੌਰਾਨ ਚੰਗੀ ਫਾਰਮ 'ਚ ਸਨ। ਉਨ੍ਹਾਂ ਨੇ ਦੂਜੀ ਪਾਰੀ ਵਿਚ ਸੈਂਕੜੇ ਦੇ ਨਾਲ 6 ਵਿਕਟਾਂ ਲਈਆਂ, ਜਿਸ ਲਈ ਉਸ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ ਹੈ।
ਇੰਨਾ ਹੀ ਨਹੀਂ ਮੈਚ ਦੌਰਾਨ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੇ ਨਾਲ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵੀ ਸੈਂਕੜਾ ਲਗਾਉਣ 'ਚ ਕਾਮਯਾਬ ਰਹੇ। ਇਸ ਤੋਂ ਇਲਾਵਾ ਯਸ਼ਸਵੀ ਜਾਇਸਵਾਲ ਅਤੇ ਰਵਿੰਦਰ ਜਡੇਜਾ ਦੇ ਬੱਲੇ ਤੋਂ ਅਰਧ ਸੈਂਕੜੇ ਦੇਖਣ ਨੂੰ ਮਿਲੇ। ਜਡੇਜਾ ਨੇ ਮੈਚ ਦੌਰਾਨ ਦੋਵੇਂ ਪਾਰੀਆਂ ਵਿਚ ਕੁੱਲ 5 ਵਿਕਟਾਂ ਵੀ ਲਈਆਂ। ਇੰਨਾ ਹੀ ਨਹੀਂ ਇਨ੍ਹਾਂ ਗੇਂਦਬਾਜ਼ਾਂ ਤੋਂ ਇਲਾਵਾ ਬੁਮਰਾਹ, ਸਿਰਾਜ ਅਤੇ ਦੀਪ ਦਾ ਪ੍ਰਦਰਸ਼ਨ ਵੀ ਸ਼ਲਾਘਾਯੋਗ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਗਰਾਮ ਸਿੰਘ ਬਣਿਆ MMA ਮੁਕਾਬਲਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਪਹਿਲਵਾਨ
NEXT STORY