ਸਿਡਨੀ- ਭਾਰਤ ਵਿਰੁੱਧ ਖੇਡੇ ਗਏ ਪਹਿਲੇ ਵਨ ਡੇ ਮੈਚ 'ਚ ਕਪਤਾਨ ਆਰੋਨ ਫਿੰਚ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਫਿੰਚ ਆਸਟਰੇਲੀਆ ਵਲੋਂ ਵਨ ਡੇ ਅੰਤਰਰਾਸ਼ਟਰੀ 'ਚ 5000 ਦੌੜਾਂ ਬਣਾਉਣ ਵਾਲੇ ਦੂਜੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ।
ਸਿਡਨੀ ਕ੍ਰਿਕਟ ਗਰਾਊਂਡ 'ਚ ਖੇਡੇ ਗਏ ਮੈਚ ਦੌਰਾਨ ਸੱਜੇ ਹੱਥ ਦੇ ਬੱਲੇਬਾਜ਼ ਫਿੰਚ ਨੇ 126 ਵਨ ਡੇ ਪਾਰੀਆਂ 'ਚ ਇਹ ਕਾਰਨਾਮਾ ਕੀਤਾ। ਉੱਥੇ ਹੀ ਉਸਦੇ ਨਾਲ ਬੱਲੇਬਾਜ਼ੀ ਕਰਨ ਉਤਰੇ ਓਪਨਰ ਡੇਵਿਡ ਵਾਰਨਰ ਇਸ ਮਾਮਲੇ 'ਚ ਪਹਿਲੇ ਸਥਾਨ 'ਤੇ ਹਨ, ਜਿਸ ਨੇ 115 ਪਾਰੀਆਂ 'ਚ 5000 ਦੌੜਾਂ ਪੂਰੀਆਂ ਕੀਤੀਆਂ ਸਨ। ਇਸ ਸੂਚੀ 'ਚ ਤੀਜੇ ਸਥਾਨ 'ਤੇ ਡੀਨ ਜੋਨਸ, ਚੌਥੇ ਸਥਾਨ 'ਤੇ ਮੈਥਿਊ ਹੇਡਨ ਤੇ 5ਵੇਂ ਸਥਾਨ 'ਤੇ ਮਾਈਕਲ ਬੇਵਨ ਹੈ, ਜਿਨ੍ਹਾਂ ਨੇ ਕ੍ਰਮਵਾਰ 128, 132 ਤੇ 135 ਪਾਰੀਆਂ 'ਚ 5000 ਦੌੜਾਂ ਪੂਰੀਆਂ ਕੀਤੀਆਂ ਸਨ।
ਆਸਟਰੇਲੀਆ ਵਲੋਂ ਵਨ ਡੇ ਦੌੜਾਂ ਦੀ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਖਿਡਾਰੀ
115 ਡੇਵਿਡ ਵਾਰਨਰ
126 ਆਰੋਨ ਫਿੰਚ
128 ਡੀਨ ਜੋਨਸ
132 ਮੈਥਿਊ ਹੇਡਨ
135 ਮਾਈਕਲ ਬੇਵਨ
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਦੇ ਹਾਰਿਸ ਅਮਲਾ ਵਨ ਡੇ 'ਚ ਸਭ ਤੋਂ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲੇ ਖਿਡਾਰੀ ਹਨ, ਜਿਨ੍ਹਾਂ ਨੇ ਇਸ ਉਪਲੱਬਧੀ ਲਈ ਸਿਰਫ 101 ਪਾਰੀਆਂ ਖੇਡੀਆਂ ਸੀ। ਫਿੰਚ ਨੇ ਭਾਰਤ ਵਿਰੁੱਧ ਪਹਿਲੇ ਵਨ ਡੇ 'ਚ ਸੈਂਕੜੇ ਵਾਲੀ ਪਾਰੀ ਖੇਡੀ ਹੈ। ਉਨ੍ਹਾਂ ਨੇ 124 ਗੇਂਦਾਂ 'ਤੇ 9 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 112 ਦੌੜਾਂ ਬਣਾਈਆਂ ਜਿਸ ਕਾਰਨ ਟੀਮ 374 ਦੌੜਾਂ ਚੁਣੌਤੀਪੂਰਨ ਸਕੋਰ ਬਣਾਉਣ 'ਚ ਕਾਮਯਾਬ ਰਹੀ।
ਫੀਫਾ ਰੈਂਕਿੰਗ : ਬੈਲਜੀਅਮ ਚੋਟੀ 'ਤੇ, ਫਰਾਂਸ ਦੂਜੇ ਸਥਾਨ 'ਤੇ ਮੌਜੂਦ
NEXT STORY