ਨਵੀਂ ਦਿੱਲੀ— ਭਾਰਤ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਚੁੱਕਿਆ ਹੈ। ਅੱਜ ਉਹ ਸ਼੍ਰੀਲੰਕਾ ਦੇ ਵਿਰੁੱਧ ਵਿਸ਼ਵ ਕੱਪ ਲੀਗ ਦਾ ਆਖਰੀ ਮੁਕਾਬਲਾ ਖੇਡ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਭਾਰਤੀ ਟੀਮ ਦੇ ਡ੍ਰੈਸਿੰਗ ਰੂਮ 'ਚ ਗਏ ਸੀ ਤਾਂ ਮਹਿੰਦਰ ਸਿੰਘ ਧੋਨੀ ਉਸਦੇ ਕਪਤਾਨ ਸਨ ਤੇ ਇਸ ਕਾਰਨ ਉਹ (ਧੋਨੀ) ਹਮੇਸ਼ਾ ਤੋਂ ਹੀ ਉਸਦੇ ਕਪਤਾਨ ਬਣੇ ਰਹਿਣਗੇ। ਆਈ. ਸੀ. ਸੀ. ਨੇ ਧੋਨੀ ਦੀ ਉੁਪਲੱਬਧੀ 'ਤੇ ਉਸਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਕੋਹਲੀ ਨੇ ਇਹ ਗੱਲ ਕਹੀ ਹੈ ਕਿ ਧੋਨੀ 7 ਜੁਲਾਈ ਨੂੰ 38 ਸਾਲ ਦੇ ਹੋ ਜਾਣਗੇ।
ਕੋਹਲੀ ਨੇ ਵੀਡੀਓ 'ਚ ਦੱਸੇ ਗਏ ਆਪਣੇ ਹਿੱਸੇ 'ਚ ਆਪਣੇ ਸਾਬਕਾ ਕਪਤਾਨ ਤੇ ਟੀਮ ਦੇ ਸੀਨੀਅਰ ਖਿਡਾਰੀ ਧੋਨੀ ਦੀ ਖੂਬ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਇਕ ਮਹਾਨ ਖਿਡਾਰੀ ਕਰਾਰ ਦਿੱਤਾ। ਆਈ. ਸੀ. ਸੀ. ਨੇ ਵੀਡੀਓ 'ਚ ਕਿਹਾ ਕਿ ਮਹਿੰਦਰ ਸਿੰਘ ਧੋਨੀ ਸਿਰਫ ਇਕ ਨਾਂ ਨਹੀਂ ਹੈ, ਕੋਹਲੀ ਨੇ ਕਿਹਾ ਜਦੋਂ ਮੈਂ ਪਹਿਲੀ ਵਾਰ ਭਾਰਤੀ ਡ੍ਰੈਸਿੰਗ ਰੂਮ 'ਚ ਗਿਆ ਸੀ ਤਾਂ ਧੋਨੀ ਮੇਰੇ ਕਪਤਾਨ ਸੀ, ਅੱਜ ਬੇਸ਼ੱਕ ਮੈਂ ਭਾਰਤੀ ਟੀਮ ਦਾ ਕਪਤਾਨ ਹਾਂ ਪਰ ਮੇਰੇ ਲਈ ਉਹ ਹਮੇਸ਼ਾ ਮਨ ਤੋਂ ਮੇਰੇ ਕਪਤਾਨ ਬਣੇ ਰਹਿਣਗੇ। ਕੋਹਲੀ ਨੇ ਕਿਹਾ ਕਿ ਧੋਨੀ ਬਾਹਰ ਤੋਂ ਜਿਸ ਤਰ੍ਹਾਂ ਦੇ ਦਿਖਦੇ ਹਨ, ਅੰਦਰ ਤੋਂ ਉਹ ਬਿਲਕੁਲ ਵੱਖਰੇ ਹਨ। ਕਿਸੇ ਵੀ ਵਿਅਕਤੀ ਦੇ ਵਾਰੇ 'ਚ ਤੁਸੀਂ ਜੋ ਕੁਝ ਵੀ ਬਾਹਰ ਤੋਂ ਦੇਖਦੇ ਹੋ, ਚੀਜ਼ਾਂ ਬਹੁਤ ਉਸ ਤੋਂ ਅਲੱਗ ਹੁੰਦੀਆਂ ਹਨ। ਧੋਨੀ ਵੀ ਇਸ ਤਰ੍ਹਾਂ ਦੇ ਹਨ।

ਬਾਰਟੀ ਤੇ ਸੇਰੇਨਾ ਪ੍ਰੀ-ਕੁਆਰਟਰ ਫਾਈਨਲ 'ਚ
NEXT STORY