ਦੁਬਈ- ਕਿੰਗਜ਼ ਇਲੈਵਨ ਪੰਜਾਬ ਨੇ ਆਪਣਾ ਨਾਂ ਬਦਲ ਕੇ ਪੰਜਾਬ ਕਿੰਗਜ਼ ਰੱਖਿਆ ਪਰ ਇਹ ਨਵਾਂ ਨਾਂ ਵੀ ਪੰਜਾਬ ਦੀ ਕਿਸਮਤ ਨਹੀਂ ਬਦਲ ਸਕਿਆ ਤੇ ਪੰਜਾਬ ਦੀ ਟੀਮ ਲਗਾਤਾਰ ਦੂਜੇ ਸਾਲ 12 ਅੰਕਾਂ ਨਾਲ ਅੰਕ ਸੂਚੀ ਵਿਚ 6ਵੇਂ ਸਥਾਨ 'ਤੇ ਰਹੀ। ਇਕ ਨਵੇਂ ਨਾਂ ਦੇ ਨਾਲ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਪੰਜਾਬ ਕਿੰਗਜ਼ ਨੇ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਪਰ ਆਪਣੇ ਅਗਲੇ 7 ਮੈਚਾਂ ਵਿਚੋਂ 5 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਯੂ. ਏ. ਈ. ਵਿਚ ਇਕ ਜਿੱਤ ਹਾਸਲ ਕਰਨ ਲਈ ਉਸਦਾ ਸੰਘਰਸ਼ ਜਾਰੀ ਰਿਹਾ ਤੇ ਉਹ ਅੰਤ ਸੂਚੀ ਵਿਚਾਲੇ ਮੁਸ਼ਕਿਲ ਸਥਿਤੀ ਵਿਚ ਫਸ ਗਈ। ਉਸ ਨੇ ਆਪਣੇ ਪਿਛਲੇ ਤਿੰਨ ਮੈਚ ਜਿੱਤੇ ਖਰਾਬ ਨੈੱਟ ਰਨ ਰੇਟ ਦੇ ਕਾਰਨ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਗਏ। ਉਸਦੀ ਬੱਲੇਬਾਜ਼ੀ ਵਿਚ ਸਮੱਸਿਆ ਬਣੀ ਰਹੀ ਜਿਹੜੀ ਲੋਕੇਸ਼ ਰਾਹੁਲ ਤੇ ਮਯੰਕ ਅਗਲਵਾਲ ਦੀ ਸਲਾਮੀ ਜੋੜੀ ਦੇ ਆਊਟ ਹੋਣ ਤੋਂ ਬਾਅਦ ਅਸਫਲ ਹੁੰਦੀ ਦਿਸ ਰਹੀ ਸੀ ਪਰ ਹਾਂ-ਪੱਖੀ ਦੀ ਗੱਲ ਕਰੀਏ ਤਾਂ ਉਸਦੇ ਅਨਕੈਪਡ ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ, ਰਵੀ ਬਿਨਸ਼ੋਈ ਕੇ ਹਰਪ੍ਰੀਤ ਬਰਾੜ ਹਰ ਮੌਕੇ 'ਤੇ ਖਰੇ ਉਤਰੇ।
ਖ਼ਬਰ ਪੜ੍ਹੋ- AUS ਮਹਿਲਾ ਟੀਮ ਨੇ ਭਾਰਤ ਨੂੰ 14 ਦੌੜਾਂ ਨਾਲ ਹਰਾਇਆ, 2-0 ਨਾਲ ਟੀ20 ਸੀਰੀਜ਼ ਜਿੱਤੀ
ਰਾਹੁਲ ਲਗਾਤਾਰ ਚੌਥੇ ਸਾਲ ਟੂਰਨਾਮੈਂਟ ਵਿਚ ਟਾਪ-3 ਸਕੋਰਰਾਂ ਵਿਚ ਸ਼ਾਮਲ ਸੀ। ਉਸ ਨੇ 13 ਮੈਚਾਂ ਵਿਚ 626 ਦੌੜਾਂ ਬਣਾਈਆਂ ਪਰ ਉਸਦੀ ਸਟ੍ਰਾਈਕ ਰੇਟ ਫਿਰ ਤੋਂ ਇਕ ਵੱਡੀ ਚਰਚਾ ਦਾ ਵਿਸ਼ਾ ਸੀ। ਉਸ ਨੇ 2021 ਸੈਸ਼ਨ ਦੀ ਸ਼ੁਰੂਆਤ 50 ਗੇਂਦਾਂ ਵਿਚ 91 ਦੌੜਾਂ ਨਾਲ ਕੀਤੀ ਪਰ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ 42 ਗੇਂਦਾਂ 'ਤੇ ਅਜੇਤੂ 98 ਦੌੜਾਂ ਦੀਆਂ ਦੋ ਪਾਰੀਆਂ ਨੂੰ ਛੱਡ ਕੇ ਹੌਲੀ-ਹੌਲੀ ਸਕੋਰ ਬਣਾਉਣ ਦੇ ਕਾਰਨ ਉਸਦੀ ਸਟ੍ਰਾਈਕ ਰੇਟ ਖਿਸਕ ਗਈ। ਬਾਕੀ 10 ਮੈਚਾਂ ਵਿਚ ਉਸਦੀ ਸਟ੍ਰਾਈਕ ਰੇਟ ਸਿਰਫ 114 ਦੇ ਨੇੜੇ ਸੀ। ਉਸ ਦੇ ਰੂੜੀਵਾਦੀ ਦ੍ਰਿਸ਼ਟੀਕੋਣ ਦਾ ਹਮੇਸ਼ਾ ਟੀਮ 'ਤੇ ਲੋੜੀਂਦਾ ਪ੍ਰਭਾਵ ਨਹੀਂ ਪਿਆ, ਜਿਸ ਨੂੰ ਉਸ ਨੇ ਵੀ ਸਵੀਕਾਰ ਕੀਤਾ। ਬਾਓ-ਬਬਲ ਦੀ ਥਕਾਨ ਦਾ ਹਵਾਲਾ ਦਿੰਦੇ ਹੋਏ ਪੰਜਾਬ ਕਿੰਗਜ਼ ਦੇ ਤਜ਼ਰਬੇਕਾਰ ਬੱਲੇਬਾਜ਼ ਕ੍ਰਿਸ ਹੇਲ ਨੇ ਯੂ. ਏ. ਈ. ਵਿਟ ਟੀਮ ਦਾ ਸਾਥ ਛੱਡ ਦਿੱਤਾ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਏਸ਼ੇਜ਼ ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਇੰਨਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੇਦਵੇਦੇਵ ਤੇ ਪਿਲਿਸਕੋਵਾ ਜਿੱਤੇ, ਮੁਗੁਰੂਜਾ ਸਮੇਤ ਕਈ ਚੋਟੀ ਦੇ ਦਰਜਾ ਪ੍ਰਾਪਤ ਖਿਡਾਰੀ ਬਾਹਰ
NEXT STORY