ਦੁਬਈ : ਆਸਟਰੇਲੀਆ ਨੇ ਭਾਵੇਂ ਹੀ ਫਰਵਰੀ 2020 ਤੋਂ ਬਾਅਦ ਕੋਈ ਅੰਤਰਰਾਸ਼ਟਰੀ ਟੀ-20 ਸੀਰੀਜ਼ ਨਾ ਜਿੱਤੀ ਹੋਵੇ ਪਰ ਸਾਬਕਾ ਬੱਲੇਬਾਜ਼ ਮਾਈਕਲ ਹਸੀ ਨੂੰ ਵਿਸ਼ਵ ਕੱਪ ਦੇ ਛੋਟੇ ਫਾਰਮੈੱਟ ’ਚ ਟੀਮ ਦੇ ਖਿਤਾਬ ਜਿੱਤਣ ਦੀ ਪੂਰੀ ਉਮੀਦ ਹੈ। ਟੀ-20 ਵਿਸ਼ਵ ਕੱਪ ਐਤਵਾਰ ਨੂੰ ਓਮਾਨ ’ਚ ਸ਼ੁਰੂ ਹੋ ਗਿਆ ਹੈ। ਇਸ ਆਈ. ਸੀ. ਸੀ. ਟੂਰਨਾਮੈਂਟ ਤੋਂ ਪਹਿਲਾਂ ਆਸਟਰੇਲੀਆ ਨੂੰ ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਤੋਂ ਪੰਜ ਸੀਰੀਜ਼ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਸੀ ਨੇ ਕਿਹਾ ਕਿ ਮੈਨੂੰ ਅਸਲ ’ਚ ਆਸਟ੍ਰੇਲੀਅਨ ਦੇ ਖਿਤਾਬ ਜਿੱਤਣ ਦੀ ਉਮੀਦ ਹੈ। ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਬਹੁਤ ਚੰਗੀ ਟੀਮ ਹੈ, ਜੋ ਖਤਰਨਾਕ ਹੈ। ਜੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਿਆ ਹੋਵੇ ਅਤੇ ਉਹ ਹਾਲਾਤ ਨਾਲ ਚੰਗੀ ਤਰ੍ਹਾਂ ਤਾਲਮੇਲ ਬਿਠਾ ਲੈਣ ਤਾਂ ਮੈਨੂੰ ਲੱਗਦਾ ਹੈ ਕਿ ਇਹ ਇਕ ਬਹੁਤ ਚੰਗੀ ਟੀਮ ਹੈ। ਉਮੀਦ ਹੈ ਕਿ ਉਹ ਅਜਿਹਾ ਕਰ ਸਕਦੇ ਹਨ।
ਇਹ ਵੀ ਪੜ੍ਹੋ : ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ’ਚ ਯੁਵਰਾਜ ਸਿੰਘ ਗ੍ਰਿਫ਼ਤਾਰ, ਮਿਲੀ ਜ਼ਮਾਨਤ
ਹਸੀ ਨੇ ਆਲਰਾਊਂਡਰ ਗਲੇਨ ਮੈਕਸਵੈੱਲ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਯੂ. ਏ. ਈ. ’ਚ ਹਾਲ ਹੀ ਵਿਚ ਸਮਾਪਤ ਹੋਈ ਇੰਡੀਅਨ ਪ੍ਰੀਮੀਅਰ ਲੀਗ ’ਚ ਰਾਇਲ ਬੈਂਗਲੁਰੂ ਚੈਲੰਜਰਜ਼ ਲਈ ਛੇ ਅਰਧ ਸੈਂਕੜਿਆਂ ਦੀ ਮਦਦ ਨਾਲ 513 ਦੌੜਾਂ ਜੋੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀ-20 ਵਿਸ਼ਵ ਕੱਪ ਯੂ. ਏ. ਈ. ਅਤੇ ਓਮਾਨ ’ਚ ਖੇਡਿਆ ਜਾ ਰਿਹਾ ਹੈ, ਜਿਸ ਦਾ ਫਾਈਨਲ 14 ਨਵੰਬਰ ਨੂੰ ਦੁਬਈ ’ਚ ਹੋਵੇਗਾ। ਉਨ੍ਹਾਂ ਕਿਹਾ ਕਿ ਉਸ ਨੂੰ ਵੇਖਣਾ ਸ਼ਾਨਦਾਰ ਰਿਹਾ ਹੈ। ਉਹ ਸ਼ਾਨਦਾਰ ਖੇਡ ਦਿਖਾ ਰਿਹਾ ਹੈ। ਉਹ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਚੰਗੀ ਗੱਲ ਇਹ ਹੈ ਕਿ ਉਸ ਨੇ ਯੂ. ਏ. ਈ. ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਉਮੀਦ ਕਰਦੇ ਹਾਂ ਕਿ ਉਹ ਆਈ. ਪੀ. ਐੱਲ. ਦੀ ਆਪਣੀ ਫਾਰਮ ਵਿਸ਼ਵ ਕੱਪ ’ਚ ਵੀ ਜਾਰੀ ਰੱਖੇਗਾ ਕਿਉਂਕਿ ਉਹ ਟੀਮ ਦਾ ਇਕ ਮਹੱਤਵਪੂਰਨ ਮੈਂਬਰ ਹੋਵੇਗਾ। ਆਸਟ੍ਰੇਲੀਆਈ ਟੀਮ ਆਪਣੀ ਸੁਪਰ 23 ਮੁਹਿੰਮ ਦੀ ਸ਼ੁਰੂਆਤ 23 ਅਕਤੂਬਰ ਨੂੰ ਆਬੂਧਾਬੀ ’ਚ ਦੱਖਣੀ ਅਫਰੀਕਾ ਖ਼ਿਲਾਫ਼ ਕਰੇਗੀ।
ਗੋਲਫ : ਅਦਿੱਤੀ ਸਾਂਝੇ ਤੌਰ 'ਤੇ 13ਵੇਂ ਤੇ ਤਵੇਸਾ ਸਾਂਝੇ ਤੌਰ 'ਤੇ 51ਵੇਂ ਸਥਾਨ 'ਤੇ
NEXT STORY