ਸਪੋਰਟਸ ਡੈਸਕ- ਦਿੱਲੀ ਕੈਪੀਟਲਜ਼ ਦੀ ਟੀਮ ਵਿੱਚ ਇੱਕ ਵੱਡਾ ਬਦਲਾਅ ਹੋਇਆ ਹੈ। ਆਈਪੀਐਲ 2025 ਦੀ ਮੁੜ ਸ਼ੁਰੂਆਤ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਜੇਕ ਫਰੇਜ਼ਰ-ਮੈਕਗੁਰਕ ਦਿੱਲੀ ਟੀਮ ਤੋਂ ਬਾਹਰ ਹੋ ਗਏ ਹਨ। ਟੀਮ ਨੂੰ ਇਹ ਝਟਕਾ ਅਜਿਹੇ ਸਮੇਂ ਲੱਗਿਆ ਹੈ ਜਦੋਂ ਇਹ ਪਲੇਆਫ ਦੀ ਦੌੜ ਵਿੱਚ ਪਹੁੰਚਣ ਤੋਂ ਕੁਝ ਕਦਮ ਦੂਰ ਹੈ। ਦਿੱਲੀ ਲਈ ਆਉਣ ਵਾਲੇ ਸਾਰੇ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਹਨ ਕਿੰਨੇ ਅਮੀਰ? ਜਾਣੋ ਇਸ ਧਾਕੜ ਕ੍ਰਿਕਟਰ ਦੀ ਨੈਟਵਰਥ
ਬੰਗਲਾਦੇਸ਼ੀ ਖਿਡਾਰੀ ਦੀ ਟੀਮ ਵਿੱਚ ਵਾਪਸੀ
ਦਿੱਲੀ ਕੈਪੀਟਲਜ਼ ਟੀਮ ਤੋਂ ਸਲਾਮੀ ਬੱਲੇਬਾਜ਼ ਜੇਕ ਫਰੇਜ਼ਰ-ਮੈਕਗੁਰਕ ਦੇ ਬਾਹਰ ਜਾਣ ਦੇ ਬਾਅਦ ਬੰਗਲਾਦੇਸ਼ੀ ਖਿਡਾਰੀ ਨੇ ਉਨ੍ਹਾਂ ਦੀ ਜਗ੍ਹਾ ਲਈ ਹੈ। ਮੁਸਤਫਿਜ਼ੁਰ ਰਹਿਮਾਨ 2 ਸਾਲ ਬਾਅਦ ਦਿੱਲੀ ਟੀਮ ਵਿੱਚ ਵਾਪਸੀ ਕਰ ਰਹੇ ਹਨ। ਇਹ ਜਾਣਕਾਰੀ ਦਿੱਲੀ ਕੈਪੀਟਲਜ਼ ਦੇ ਅਧਿਕਾਰਤ ਅਕਾਊਂਟ ਤੋਂ ਸਾਂਝੀ ਕੀਤੀ ਗਈ ਹੈ। ਦਿੱਲੀ ਦੀ ਟੀਮ ਹੁਣ ਬੰਗਲਾਦੇਸ਼ ਦੇ ਇਸ ਤੇਜ਼ ਗੇਂਦਬਾਜ਼ ਨਾਲ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੇਗੀ।
IPL ਪੁਆਇੰਟ ਟੇਬਲ ਵਿੱਚ DC ਦੀ ਸਥਿਤੀ ਕੀ ਹੈ?
ਦਿੱਲੀ ਕੈਪੀਟਲਜ਼ ਦੀ ਟੀਮ ਆਈਪੀਐਲ ਪੁਆਇੰਟ ਟੇਬਲ ਵਿੱਚ 5ਵੇਂ ਨੰਬਰ 'ਤੇ ਹੈ। ਦਿੱਲੀ ਨੇ ਹੁਣ ਤੱਕ 11 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਟੀਮ ਨੇ 6 ਮੈਚ ਜਿੱਤੇ ਹਨ ਅਤੇ 4 ਹਾਰੇ ਹਨ। ਦਿੱਲੀ ਦਾ ਇੱਕ ਮੈਚ ਡਰਾਅ ਵੀ ਹੋਇਆ ਸੀ। ਦਿੱਲੀ ਕੈਪੀਟਲਜ਼ ਨੇ ਇਨ੍ਹਾਂ 11 ਮੈਚਾਂ ਵਿੱਚ 13 ਅੰਕ ਬਣਾਏ ਹਨ। ਦਿੱਲੀ ਦੀ ਟੀਮ ਟੂਰਨਾਮੈਂਟ ਦੀ ਸ਼ੁਰੂਆਤ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਸੀ, ਪਰ ਪਿਛਲੇ ਪੰਜ ਮੈਚਾਂ ਵਿੱਚ ਟੀਮ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ।
ਇਹ ਵੀ ਪੜ੍ਹੋ : IPL ਮੁੜ ਸ਼ੁਰੂ ਹੋਣ ਦੇ ਬਾਵਜੂਦ ਨਹੀਂ ਖੇਡਣਗੇ ਇਹ ਖਿਡਾਰੀ, ਟੀਮਾਂ ਨੂੰ ਲੱਗੇਗਾ ਤਗੜਾ ਝਟਕਾ
ਦਿੱਲੀ ਕੈਪੀਟਲਜ਼ ਅਜੇ ਵੀ ਪਲੇਆਫ ਦੀ ਦੌੜ ਵਿੱਚ ਹੈ। ਡੀਸੀ ਕੋਲ ਅਕਸ਼ਰ ਪਟੇਲ ਦੀ ਕਪਤਾਨੀ ਵਿੱਚ ਅਜੇ ਵੀ ਤਿੰਨ ਮੈਚ ਖੇਡਣੇ ਬਾਕੀ ਹਨ, ਜਿਨ੍ਹਾਂ ਵਿੱਚੋਂ ਦੋ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ। ਜੇਕਰ ਦਿੱਲੀ ਇਨ੍ਹਾਂ 3 ਵਿੱਚੋਂ 2 ਮੈਚ ਹਾਰ ਜਾਂਦੀ ਹੈ ਤਾਂ ਟੀਮ ਲਈ ਪਲੇਆਫ ਵਿੱਚ ਪਹੁੰਚਣਾ ਮੁਸ਼ਕਲ ਹੋ ਜਾਵੇਗਾ। ਦਿੱਲੀ ਆਪਣਾ 12ਵਾਂ ਮੈਚ 18 ਮਈ ਨੂੰ ਗੁਜਰਾਤ ਵਿਰੁੱਧ ਖੇਡੇਗੀ। ਇਸ ਤੋਂ ਬਾਅਦ, ਡੀਸੀ ਕੋਲ ਮੁੰਬਈ ਅਤੇ ਪੰਜਾਬ ਵਿਰੁੱਧ ਵੀ ਮੈਚ ਖੇਡਣੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੋਹਿਤ ਤੇ ਕੋਹਲੀ ਦੀ ਜਗ੍ਹਾ ਲੈਣ ਲਈ ਭਾਰਤ ਕੋਲ ਕਈ ਪ੍ਰਤਿਭਾਸ਼ਾਲੀ ਖਿਡਾਰੀ : ਐਂਡਰਸਨ
NEXT STORY