ਸਾਓ ਪਾਉਲੋ- ਮਹਾਨ ਫ਼ੁੱਟਬਾਲ ਖਿਡਾਰੀ ਪੇਲੇ ਅਜੇ ਵੀ ਆਈ. ਸੀ. ਯੂ .(ਇਨਟੈਨਸਿਵ ਕੇਅਰ ਯੂਨਿਟ) 'ਚ ਹਨ ਜਿਨ੍ਹਾਂ ਦੀ ਢਿੱਡ ਦਾ ਟਿਊਮਰ (ਗੰਢ) ਨੂੰ ਕੱਢਣ ਲਈ ਸਰਜਰੀ ਕੀਤੀ ਗਈ ਸੀ। ਸਾਓ ਪਾਊਲੋ 'ਚ ਅਲਬਰਟ ਆਈਂਸਟੀਨ ਹਸਪਤਾਲ ਨੇ ਇਕ ਬਿਆਨ 'ਚ ਕਿਹਾ ਕਿ 80 ਸਾਲਾ ਐਡਸਨ ਅਰਾਂਤੇਸ ਡੋ ਨਾਸੀਮੇਂਟੋ (ਪੇਲੇ) ਸਰਜਰੀ ਦੇ ਬਾਅਦ ਚੰਗੀ ਤਰ੍ਹਾਂ ਉੱਭਰ ਰਹੇ ਹਨ, ਹਾਲਾਂਕਿ ਉਨ੍ਹਾਂ ਨੂੰ ਅਜੇ ਵੀ ਆਈ. ਸੀ. ਯੂ. 'ਚ ਹੀ ਰੱਖਿਆ ਗਿਆ ਹੈ। ਹਸਪਤਾਲ ਨੇ ਕਿਹਾ ਕਿ ਪੇਲੇ ਗੱਲਬਾਤ ਕਰ ਰਹੇ ਹਨ ਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਤੇ ਹੋਰ ਚੀਜ਼ਾਂ ਨਾਰਮਲ ਹਨ।
ਬ੍ਰਾਜ਼ੀਲ ਦੇ 3 ਵਾਰ ਦੇ ਵਿਸ਼ਵ ਚੈਂਪੀਅਨ ਨੇ ਆਪਣੇ ਇੰਸਟਾਗ੍ਰਾਮ 'ਚ ਇਹ ਵੀ ਕਿਹਾ ਕਿ ਹਰ ਦਿਨ ਮੈਂ ਥੋੜ੍ਹਾ ਬਿਹਤਰ ਮਹਿਸੂਸ ਕਰ ਰਿਹਾ ਹਾਂ। ਉਹ ਅਗਸਤ 'ਚ ਨਿਯਮਿਤ ਜਾਂਚ ਲਈ ਹਸਪਤਾਲ ਗਏ ਸਨ ਜਦੋਂ ਇਸ ਕੋਲੋਨ ਟਿਊਮਰ (ਢਿੱਡ ਦੇ ਸੱਜੇ ਹਿੱਸੇ 'ਚ ਬਣੀ ਗੰਢ) ਦਾ ਪਤਾ ਲੱਗਾ ਸੀ। ਇਸ ਤੋਂ ਪਹਿਲਾਂ 2012 'ਚ ਪੇਲੇ ਦੇ ਚੂਲ੍ਹੇ ਨੂੰ ਸਫਲਤਾ ਨਾਲ ਬਦਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰਨ-ਫਿਰਨ 'ਚ ਦਿੱਕਤ ਹੈ। ਉਹ ਵਾਕਰ ਜਾਂ ਵ੍ਹੀਲਚੇਅਰ ਦੀ ਮਦਦ ਲੈਂਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
IPL 2021 ਤੋਂ ਹਟ ਸਕਦੇ ਹਨ ਇੰਗਲਿਸ਼ ਖਿਡਾਰੀ, ਮੈਨਚੈਸਟਰ ਟੈਸਟ ਰੱਦ ਹੋਣ ਤੋਂ ਨਾਰਾਜ਼ : ਰਿਪੋਰਟਸ
NEXT STORY