ਨਵੀਂ ਦਿੱਲੀ- ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੇ ਦਿੱਗਜ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਵਿਰੁੱਧ ਖੇਡੇ ਗਏ ਆਪਣੇ ਪੁਰਣੇ ਦਿਨਾਂ ਨੂੰ ਇਕ ਬਾਰ ਫਿਰ ਤੋਂ ਯਾਦ ਕੀਤਾ ਹੈ। ਗੱਲਬਾਤ ਦੇ ਦੌਰਾਨ ਆਕਿਬ ਨੇ ਕਿਹਾ ਕਿ ਮੈਦਾਨ 'ਤੇ ਸਖਤ ਟੱਕਰ ਦੇ ਵਿਚਾਲੇ ਜੋ ਪ੍ਰਭਾਵ ਤੇਂਦੁਲਕਰ ਨੇ ਛੱਡਿਆ ਹੈ, ਉਹ ਉਸ ਨੂੰ ਅੱਜ ਵੀ ਨਹੀਂ ਭੁੱਲ ਸਕੇ ਹਨ। ਸਚਿਨ ਨੇ 31 ਸਾਲ ਪਹਿਲਾਂ 15 ਨਵੰਬਰ ਨੂੰ ਪਾਕਿਸਤਾਨ ਦੇ ਵਿਰੁੱਧ ਸਿਰਫ 16 ਸਾਲ ਦੀ ਉਮਰ 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਕਦਮ ਰੱਖਿਆ ਸੀ। ਗਲੋਫੈਨਸ ਖੇਡ ਦੇ ਵੱਡੇ-ਵੱਡੇ ਦਿੱਗਜਾਂ ਨੂੰ ਉਸਦੇ ਪ੍ਰਸ਼ੰਸਕਾਂ ਦੇ ਕਰੀਬ ਲਿਆਉਣ 'ਚ ਅਹਿਮ ਰੋਲ ਨਿਭਾ ਰਿਹਾ ਹੈ। ਇਸ ਦੇ ਤਹਿਤ ਗਲੋਫੈਨਸ ਨੇ ਆਕਿਬ ਜਾਵੇਦ ਤੋਂ ਪ੍ਰਸ਼ੰਸਕਾਂ ਨੇ 20 ਸਵਾਲ ਸਿੱਧੇ ਪੁੱਛੇ ਸਨ। ਸਚਿਨ ਦਾ ਜ਼ਿਕਰ ਆਉਣ 'ਤੇ ਆਕਿਬ ਨੇ ਦਿਲ ਖੋਲ ਕੇ ਆਪਣੇ ਦੌਰੇ ਦੇ ਮਹਾਨ ਬੱਲੇਬਾਜ਼ ਦੀ ਸ਼ਲਾਘਾ ਕੀਤੀ।
ਸੱਜੇ ਹੱਥ ਦੇ ਗੇਂਦਬਾਜ਼ ਨੇ ਸਚਿਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਬਹੁਤ ਹੀ ਪ੍ਰਤਿਭਾਸ਼ਾਲੀ ਬੱਲੇਬਾਜ਼ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮਾਸਟਰ ਬਲਾਸਟਰ ਕਈ ਸਾਲਾ ਤੱਕ ਨੰਬਰ ਇਕ ਬੱਲੇਬਾਜ਼ ਵੀ ਰਹੇ। ਆਕਿਬ ਨੇ ਸਚਿਨ ਦੇ ਬਾਰੇ 'ਚ ਕਿਹਾ ਕਿ, ਸਚਿਨ ਦੇ ਕੋਲ ਜਿਨ੍ਹਾਂ ਹੁਨਰ ਸੀ, ਉਨ੍ਹਾਂ ਨੇ ਬਿਲਕੁਲ 100 ਫੀਸਦੀ ਪ੍ਰਭਾਵ ਪਾਇਆ। ਉਹ ਕਈ ਸਾਲ ਨੰਬਰ ਇਕ ਖਿਡਾਰੀ ਵੀ ਰਹੇ। ਸਚਿਨ ਬਹੁਤ ਕਾਬਿਲ ਖਿਡਾਰੀ ਸਨ। ਇਸ ਤੋਂ ਇਲਾਵਾ ਇਕ ਫੈਨ ਦਾ ਸਵਾਲ ਸੀ ਕਿ 1991 'ਚ ਭਾਰਤੀ ਟੀਮ ਦੇ ਵਿਰੁੱਧ 37 ਦੌੜਾਂ 'ਤੇ 7 ਵਿਕਟਾਂ ਹਾਸਲ ਕਰਨ ਤੋਂ ਬਾਅਦ ਆਕਿਬ ਤੋਂ ਭਾਰਤੀ ਫੈਂਸ ਕਿਉਂ ਨਫਰਤ ਕਰਨ ਲੱਗੇ ਸਨ। ਇਸ 'ਤੇ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਵਿਕਟ ਦੇ ਖੇਡ 'ਚ ਜ਼ਿਆਦਾ ਤਕਨੀਕ ਨਹੀਂ ਸੀ। ਅੰਪਾਇਰਸ ਆਪਣੀ ਮਰਜ਼ੀ ਨਾਲ ਆਊਟ ਦਿੰਦੇ ਸਨ ਤੇ ਜੋ ਅੰਪਾਇਰਸ ਫੈਸਲਾ ਕਰਦੇ ਸਨ ਉਹ ਆਖਰੀ ਫੈਸਲਾ ਹੁੰਦਾ ਸੀ।
ਜ਼ਿਕਰਯੋਗ ਹੈ ਕਿ 48 ਸਾਲ ਦੇ ਆਕਿਬ 1989 ਤੋਂ 1998 ਤੱਕ ਪਾਕਿਸਤਾਨ ਦੇ ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ 163 ਵਨ ਡੇ ਮੈਚਾਂ 'ਚ 182 ਤੇ 22 ਟੈਸਟ 'ਚ 54 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਫਸਟ ਕਲਾਸ ਕ੍ਰਿਕਟ 'ਚ ਆਕਿਬ ਨੇ 121 ਮੈਚਾਂ 'ਚ 358 ਵਿਕਟਾਂ ਹਾਸਲ ਕੀਤੀਆਂ ਹਨ।
ਸ਼ਾਹਿਦ ਅਫਰੀਦੀ ਨੇ ਗੇਂਦਬਾਜ਼ ਨੂੰ ਦਿੱਤੀ ਚਿਤਾਵਨੀ, ਕਹੀ ਇਹ ਗੱਲ
NEXT STORY