ਦੁਬਈ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ 2021 ਅਮੀਰਾਤ ਟੀ10 ਲੀਗ ਦੌਰਾਨ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਅੱਠ ਖਿਡਾਰੀਆਂ, ਅਧਿਕਾਰੀਆਂ ਅਤੇ ਕੁਝ ਭਾਰਤੀ ਟੀਮ ਮਾਲਕਾਂ 'ਤੇ ਵੱਖ-ਵੱਖ ਦੋਸ਼ ਲਗਾਏ ਹਨ। ਦੋ ਭਾਰਤੀ ਸਹਿ-ਮਾਲਕ ਪਰਾਗ ਸੰਘਵੀ ਅਤੇ ਕ੍ਰਿਸ਼ਨ ਕੁਮਾਰ ਹਨ। ਇਹ ਦੋਵੇਂ ਟੀਮ ਪੁਣੇ ਡੇਵਿਲਜ਼ ਦੇ ਸਹਿ-ਮਾਲਕ ਹਨ ਅਤੇ ਉਸ ਸੀਜ਼ਨ ਦੇ ਉਨ੍ਹਾਂ ਦੇ ਇੱਕ ਖਿਡਾਰੀ ਬੰਗਲਾਦੇਸ਼ ਦੇ ਸਾਬਕਾ ਟੈਸਟ ਬੱਲੇਬਾਜ਼ ਨਾਸਿਰ ਹੁਸੈਨ 'ਤੇ ਵੀ ਲੀਗ ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਦਾ ਦੋਸ਼ ਹੈ।
ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲਾ ਤੀਜਾ ਭਾਰਤੀ ਇੱਕ ਅਣਜਾਣ ਬੱਲੇਬਾਜ਼ੀ ਕੋਚ ਸੰਨੀ ਢਿੱਲੋਂ ਹੈ। ਆਈ. ਸੀ. ਸੀ. ਨੇ ਕਿਹਾ, "ਇਹ ਦੋਸ਼ 2021 ਅਬੂ ਧਾਬੀ ਟੀ 10 ਕ੍ਰਿਕਟ ਲੀਗ ਅਤੇ ਉਸ ਟੂਰਨਾਮੈਂਟ ਦੇ ਮੈਚਾਂ ਨੂੰ ਭ੍ਰਿਸ਼ਟ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਹਨ।," ਆਈਸੀਸੀ ਨੂੰ ਈ. ਸੀ. ਬੀ. ਦੁਆਰਾ ਇਸ ਟੂਰਨਾਮੈਂਟ ਲਈ ਮਨੋਨੀਤ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀ (ਡੀਏਸੀਓ) ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਇਹ ਦੋਸ਼ ਈ. ਸੀ. ਬੀ. ਤਰਫੋਂ ਜਾਰੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਗਾਇਕ ਸ਼ੁੱਭ ਨਾਲੋਂ ਵਿਰਾਟ ਕੋਹਲੀ ਨੇ ਤੋੜਿਆ ਨਾਤਾ, ਜਾਣੋ ਕੀ ਹੈ ਮਾਮਲਾ
ਸੰਘਵੀ 'ਤੇ ਮੈਚ ਦੇ ਨਤੀਜਿਆਂ ਅਤੇ ਹੋਰ ਪਹਿਲੂਆਂ 'ਤੇ ਸੱਟੇਬਾਜ਼ੀ ਕਰਨ ਅਤੇ ਜਾਂਚ ਏਜੰਸੀ ਨਾਲ ਸਹਿਯੋਗ ਨਾ ਕਰਨ ਦਾ ਦੋਸ਼ ਹੈ। ਕ੍ਰਿਸ਼ਨ ਕੁਮਾਰ 'ਤੇ ਡੀ. ਸੀ. ਓ. ਤੋਂ ਚੀਜ਼ਾਂ ਛੁਪਾਉਣ ਦਾ ਦੋਸ਼ ਹੈ ਜਦਕਿ ਢਿੱਲੋਂ 'ਤੇ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਬੰਗਲਾਦੇਸ਼ ਲਈ 19 ਟੈਸਟ ਅਤੇ 65 ਵਨਡੇ ਖੇਡਣ ਵਾਲੇ ਨਾਸਿਰ 'ਤੇ DACO ਨੂੰ 750 ਡਾਲਰ ਤੋਂ ਵੱਧ ਦੇ ਤੋਹਫ਼ਿਆਂ ਬਾਰੇ ਜਾਣਕਾਰੀ ਨਾ ਦੇਣ ਦਾ ਦੋਸ਼ ਹੈ।
ਜਿਨ੍ਹਾਂ ਹੋਰਨਾਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ਵਿੱਚ ਬੱਲੇਬਾਜ਼ੀ ਕੋਚ ਅਜ਼ਹਰ ਜ਼ੈਦੀ, ਯੂ. ਏ. ਈ. ਦੇ ਘਰੇਲੂ ਖਿਡਾਰੀ ਰਿਜ਼ਵਾਨ ਜਾਵੇਦ ਅਤੇ ਸਾਲੀਆ ਸਮਾਨ ਅਤੇ ਟੀਮ ਮੈਨੇਜਰ ਸ਼ਾਦਾਬ ਅਹਿਮਦ ਸ਼ਾਮਲ ਹਨ। ਤਿੰਨ ਭਾਰਤੀਆਂ ਸਮੇਤ ਛੇ ਲੋਕਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਸਾਰਿਆਂ ਕੋਲ ਦੋਸ਼ਾਂ ਦਾ ਜਵਾਬ ਦੇਣ ਲਈ ਮੰਗਲਵਾਰ ਤੋਂ 19 ਦਿਨ ਦਾ ਸਮਾਂ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸਪੈਨਿਸ਼ ਸ਼ਤਰੰਜ ਲੀਗ : ਵਿਸ਼ਵ ਨੰਬਰ 16ਵੇਂ 'ਤੇ ਪਹੁੰਚਿਆ ਭਾਰਤ ਦਾ ਪ੍ਰਗਿਆਨੰਦਾ
NEXT STORY