ਨਵੀਂ ਦਿੱਲੀ- ਪਿਸਟਲ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਆਗਾਮੀ ਪੈਰਿਸ ਖੇਡਾਂ ਵਿਚ ਟੋਕੀਓ ਪੈਰਾਲੰਪਿਕ ਵਿਚ ਭਾਰਤੀ ਨਿਸ਼ਾਨੇਬਾਜ਼ੀ ਟੀਮ ਦੇ ਤਮਗੇ ਦਾ ਅੰਕੜਾ ਪਾਰ ਕਰਨ ਦਾ ਭਰੋਸਾ ਜਤਾਉਂਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਟੀਮ 'ਕਠੋਰ' ਅਭਿਆਸ ਤੋਂ ਬਾਅਦ ਚੰਗੀ ਸਥਿਤੀ ਵਿਚ ਹੈ। ਰਾਈਫਲ ਨਿਸ਼ਾਨੇਬਾਜ਼ ਅਵਨੀ ਲੇਖਰਾ, ਮੋਨਾ ਅਗਰਵਾਲ ਅਤੇ ਨਰਵਾਲ ਸਮੇਤ 10 ਮੈਂਬਰੀ ਸ਼ੂਟਿੰਗ ਟੀਮ 30 ਅਗਸਤ ਤੋਂ ਪੈਰਿਸ ਨੇੜੇ ਚੈਟੋ ਵਿਖੇ ਹੋਣ ਵਾਲੇ ਸ਼ੂਟਿੰਗ ਮੁਕਾਬਲਿਆਂ ਵਿੱਚ ਚੁਣੌਤੀ ਪੇਸ਼ ਕਰਨਗੇ।
ਭਾਰਤ ਨੇ ਟੋਕੀਓ ਪੈਰਾਲੰਪਿਕ ਵਿੱਚ ਦੋ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਮਗੇ ਜਿੱਤੇ ਸਨ। ਟੋਕੀਓ ਵਿੱਚ 50 ਮੀਟਰ ਪਿਸਟਲ (ਐੱਸਐੱਚ1) ਵਿੱਚ ਸੋਨ ਤਮਗਾ ਜਿੱਤਣ ਵਾਲੇ ਨਰਵਾਲ ਨੇ ਸ਼ਨੀਵਾਰ ਨੂੰ ਟੀਮ ਦੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘‘ਸਾਡੀਆਂ ਤਿਆਰੀਆਂ ਚੰਗੀਆਂ ਹਨ ਅਤੇ ਅਸੀਂ ਪੈਰਿਸ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਦੇਣ ਲਈ ਬੇਤਾਬ ਹਾਂ। ਸਾਡਾ ਟੀਚਾ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਕੇ ਹੋਰ ਤਮਗੇ ਲਿਆਉਣਾ ਹੈ।'' ਨਰਵਾਲ ਪੈਰਿਸ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਹਿੱਸਾ ਲਵੇਗਾ। ਨਰਵਾਲ, ਅਵਨੀ ਅਤੇ ਮੋਨਾ ਤੋਂ ਇਲਾਵਾ ਟੀਮ ਦੇ ਹੋਰ ਮੈਂਬਰ ਅਮੀਰ ਅਹਿਮਦ ਭੱਟ, ਰੁਦਰਾਂਸ਼ ਖੰਡੇਲਵਾਲ, ਰੁਬੀਨਾ ਫਰਾਂਸਿਸ, ਸਵਰੂਪ ਉਨਹਾਲਕਰ, ਸਿਧਾਰਥ ਬਾਬੂ, ਸ਼੍ਰੀਹਰਸ਼ ਦੇਵਰਾੜੀ ਅਤੇ ਨਿਹਾਲ ਸਿੰਘ ਹਨ।
ਭਾਰਤ ਨੂੰ ਇਨ੍ਹਾਂ ਖੇਡਾਂ ਵਿੱਚ ਤਮਗੇ ਦੀਆਂ ਸਭ ਤੋਂ ਵੱਧ ਉਮੀਦਾਂ ਅਵਨੀ ਤੋਂ ਹੋਣਗੀਆਂ। ਜੋ ਪਿਛਲੀਆਂ ਖੇਡਾਂ ਵਿੱਚ ਦੋ ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਨਿਸ਼ਾਨੇਬਾਜ਼ ਬਣੀ। ਜੈਪੁਰ ਦੇ ਇਸ ਨਿਸ਼ਾਨੇਬਾਜ਼ ਨੇ ਟੋਕੀਓ ਪੈਰਾਲੰਪਿਕਸ ਵਿੱਚ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ (ਐੱਸਐੱਚ1) ਵਿੱਚ ਸੋਨ ਤਮਗੇ ਜਿੱਤੇ ਸਨ। ਭਾਰਤੀ ਪੈਰਾਲੰਪਿਕ ਕਮੇਟੀ ਨੂੰ ਇਨ੍ਹਾਂ ਖੇਡਾਂ ਤੋਂ 25 ਤੋਂ ਵੱਧ ਮੈਡਲਾਂ ਦੀ ਉਮੀਦ ਹੈ। ਭਾਰਤ ਦੇ ਸਮੁੱਚੇ ਪ੍ਰਦਰਸ਼ਨ ਵਿੱਚ ਨਿਸ਼ਾਨੇਬਾਜ਼ੀ ਦੀ ਵੱਡੀ ਭੂਮਿਕਾ ਹੋਵੇਗੀ।
ਮਨੋਜ ਤਿਵਾੜੀ ਨੇ ਵੈਸਟ ਦਿੱਲੀ ਲਾਇਨਜ਼ ਨੂੰ ਕੀਤਾ ਚੀਅਰ
NEXT STORY