ਲੁਸਾਨੇ (ਭਾਸ਼ਾ)-ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਨੇ ਮੰਗਲਵਾਰ ਕਿਹਾ ਕਿ ਯੂਕ੍ਰੇਨ ’ਤੇ ਹਮਲੇ ਨੂੰ ਦੇਖਦਿਆਂ ਰੂਸ ਅਤੇ ਬੇਲਾਰੂਸ ਦੇ ਮੁੱਕੇਬਾਜ਼ਾਂ ਨੂੰ ਮੁਕਾਬਲਿਆਂ ’ਚੋਂ ਮੁਅੱਤਲ ਕਰਨ ਬਾਰੇ ਫ਼ੈਸਲਾ ਲੈਣ ਲਈ ਇਸ ਹਫ਼ਤੇ ਦੇ ਅੰਤ ’ਚ ਉਸ ਦੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਹੋਵੇਗੀ। ਆਈ. ਬੀ. ਏ. ਨੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੀ ਹਾਲ ਹੀ ਦੀ ਸਿਫ਼ਾਰਿਸ਼ ਤੋਂ ਬਾਅਦ ਇਹ ਮੀਟਿੰਗ ਬੁਲਾਈ ਗਈ ਹੈ। ਆਈ. ਓ. ਸੀ. ਨੇ ਅੰਤਰਰਾਸ਼ਟਰੀ ਖੇਡ ਮਹਾਸੰਘਾਂ ਤੋਂ ਯੂਕ੍ਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਤੇ ਉਸ ਦਾ ਸਮਰਥਨ ਕਰਨ ਵਾਲੇ ਬੇਲਾਰੂਸ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : ਰੂਸੀ ਹਮਲੇ ’ਚ ਲਹੂ-ਲੁਹਾਨ ਬੱਚੀ ਦੀ ਹਾਲਤ ਦੇਖ ਰੋ ਪਿਆ ਡਾਕਟਰ, ਬੋਲਿਆ-ਇਹ ਪੁਤਿਨ ਨੂੰ ਦਿਖਾਉਣਾ
ਆਈ.ਬੀ.ਏ. ਨੇ ਬਿਆਨ ’ਚ ਕਿਹਾ, ‘‘ਆਈ. ਓ. ਸੀ. ਦੀ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਦੀ ਭਾਈਵਾਲੀ ਦੇ ਸਬੰਧ ’ਚ ਕੀਤੀਆਂ ਗਈਆਂ ਸਿਫਾਰਿਸ਼ਾਂ ਅਤੇ ਉਨ੍ਹਾਂ ਨੂੰ ਮੁਕਾਬਲਿਆਂ ’ਚੋਂ ਮੁਅੱਤਲ ਕਰਨ ’ਤੇ ਫੈਸਲਾ ਲੈਣ ਲਈ ਆਈ.ਬੀ.ਏ. ਨੇ ਨਿਰਦੇਸ਼ਕ ਮੰਡਲ ਦੀ ਮੀਟਿੰਗ ਬੁਲਾਈ ਹੈ। ਇਸ ਵਿਚ ਕਿਹਾ ਗਿਆ ਹੈ, ‘‘ਮੀਟਿੰਗ ਇਸ ਹਫ਼ਤੇ ਦੇ ਆਖਿਰ ’ਚ ਹੋਵੇਗੀ। ਦਿਲਚਸਪ ਗੱਲ ਇਹ ਹੈ ਕਿ ਆਈ. ਬੀ. ਏ. ਦੇ ਮੁਖੀ ਰੂਸ ਦੇ ਉਮਰ ਕ੍ਰੇਮਲੇਵ ਹਨ।
ਗਲੇਡ ਵਨ ਮਾਸਟਰਸ ਟੂਰਨਾਮੈਂਟ 'ਚ ਹਿੱਸਾ ਲੈਣਗੇ ਚੋਟੀ ਦੇ ਭਾਰਤੀ ਖਿਡਾਰੀ
NEXT STORY