ਇੰਟਰਨੈਸ਼ਨਲ ਡੈਸਕ : ਪਿਛਲੇ 5 ਦਿਨਾਂ ਯਾਨੀ 24 ਫ਼ਰਵਰੀ ਦੀ ਸਵੇਰ ਤੋਂ ਰੂਸ ਲਗਾਤਾਰ ਯੂਕ੍ਰੇਨ ’ਤੇ ਹਮਲੇ ਕਰ ਰਿਹਾ ਹੈ, ਜਿਨ੍ਹਾਂ ਵਿਚ ਹੁਣ ਤਕ 352 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੁੱਧ ਵਿਚ ਮਾਰੇ ਗਏ ਇਨ੍ਹਾਂ ਮ੍ਰਿਤਕਾਂ ਵਿਚ 16 ਬੱਚੇ ਵੀ ਸ਼ਾਮਿਲ ਹਨ। ਇਸ ਦਰਮਿਆਨ ਰੂਸ ਨੇ ਯੂਕ੍ਰੇਨ ਦੇ ਮਾਰਿਯੁਪੋਲ ਸ਼ਹਿਰ ਕੋਲ ਵੀ ਬੰਬਾਰੀ ਕੀਤੀ। ਇਸ ਹਮਲੇ ਵਿਚ ਇਕ 6 ਸਾਲ ਦੀ ਬੱਚੀ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਬੱਚੀ ਦੇ ਸਿਰ ’ਤੇ ਸੱਟ ਲੱਗੀ ਸੀ ਤੇ ਖ਼ੂਨ ਨਿਕਲ ਰਿਹਾ ਸੀ। ਉਸ ਦੇ ਕੱਪੜਿਆਂ ’ਤੇ ਵੀ ਖ਼ੂਨ ਲੱਗਾ ਸੀ। ਉਸ ਨੂੰ ਉਸ ਦੇ ਪਿਤਾ ਇਲਾਜ ਲਈ ਹਸਪਤਾਲ ਲਿਆਏ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੀ ਵਿਦਿਆਰਥਣ ਨੇ ਦੱਸੀਆਂ ਦਿਲ ਨੂੰ ਝੰਜੋੜਨ ਵਾਲੀਆਂ ਗੱਲਾਂ, PM ਮੋਦੀ ਤੋਂ ਮੰਗੀ ਮਦਦ
ਹਸਪਤਾਲ ਵਿਚ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਕਾਫ਼ੀ ਸੰਘਰਸ਼ ਕੀਤਾ। ਬੱਚੀ ਦੀ ਛਾਤੀ ਨੂੰ ਪੰਪ ਕੀਤਾ ਗਿਆ। ਇਸ ਦੌਰਾਨ ਬੱਚੀ ਦੀ ਹਾਲਤ ਤੋਂ ਦੁਖੀ ਇਕ ਹਸਪਤਾਲ ਕਰਮਚਾਰੀ ਚੀਕਿਆ, ਉਸ ਨੂੰ ਬਾਹਰ ਕੱਢੋ, ਉਸ ਨੂੰ ਬਾਹਰ ਕੱਢੋ...ਅਸੀਂ ਉਸ ਨੂੰ ਬਚਾ ਸਕਦੇ ਹਾਂ। ਡਾਕਟਰਾਂ ਦੀ ਟੀਮ ਉਸ ਨੂੰ ਬਚਾਉਣ ’ਚ ਲੱਗ ਗਈ। ਤਾਂ ਇਕ ਡਾਕਟਰ ਨੇ ਨਾਰਾਜ਼ ਹੋ ਕੇ ਕਿਹਾ, ‘‘ਇਹ ਪੁਤਿਨ ਨੂੰ ਦਿਖਾਓ, ਇਸ ਬੱਚੀ ਦੀਆਂ ਅੱਖਾਂ ਦੇਖੋ’ ਤੇ ਇਹ ਕਹਿ ਕੇ ਡਾਕਟਰ ਰੋਣ ਲੱਗਾ। ਡਾਕਟਰ ਇਸ ਬੱਚੀ ਨੂੰ ਨਹੀਂ ਬਚਾ ਸਕੇ। ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਜੰਗ ਚੱਲ ਰਹੀ ਹੈ। ਐਤਵਾਰ ਨੂੰ ਗੱਲਬਾਤ ਦੀ ਆਵਾਜ਼ ਵੀ ਉੱਠੀ। ਜਾਣਕਾਰੀ ਆਈ ਹੈ ਕਿ ਰੂਸ ਤੇ ਯੂਕ੍ਰੇਨ ਦੇ ਡਿਪਲੋਮੈਟਾਂ ਵਿਚਾਲੇ ਬੇਲਾਰੂਸ ’ਚ ਗੱਲਬਾਤ ਹੋ ਰਹੀ ਹੈ।
ਸਕਾਟਲੈਂਡ- ਇਨਕਲਾਬੀ ਯੋਧਾ ਦੇ ਲੋਕ ਅਰਪਣ ਹਿਤ ਸਮਾਗਮ ਹੋਇਆ
NEXT STORY