ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2019 ਦੇ ਸੈਮੀਫਾਈਨਲ 'ਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਹੱਥੋਂ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 10 ਜੁਲਾਈ 2019 ਨੂੰ ਖੇਡਿਆ ਗਿਆ ਉਹ ਮੁਕਾਬਲਾ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਇੰਟਰਨੈਸ਼ਨਲ ਕਰੀਅਰ ਦਾ ਆਖ਼ਰੀ ਮੈਚ ਸਾਬਤ ਹੋਇਆ। ਇਸ ਮੁਕਾਬਲੇ ਵਿਚ ਭਾਰਤ ਦੀਆਂ ਉਮੀਦਾਂ ਧੋਨੀ 'ਤੇ ਟਿਕੀਆਂ ਹੋਈਆਂ ਸਨ ਤੇ ਉਹ ਟੀਮ ਦਾ ਸਕੋਰ ਅੱਗੇ ਤੋਰ ਰਹੇ ਸਨ, ਪਰ ਮਾਰਟਿਨ ਗੁਪਟਿਲ ਨੇ ਧੋਨੀ ਨੂੰ ਰਨ ਆਊਟ ਕਰ ਕੇ ਭਾਰਤ ਦੀਆਂ ਵਿਸ਼ਵ ਕੱਪ ਦੀਆਂ ਉਮੀਦਾਂ 'ਤੇ ਪਾਣੀ ਫ਼ੇਰ ਦਿੱਤਾ ਸੀ। ਧੋਨੀ ਨੇ 15 ਅਗਸਤ 2020 ਨੂੰ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਜਦਕਿ ਹੁਣ ਮਾਰਟਿਨ ਗੁਪਟਿਲ ਨੇ 8 ਜਨਵਰੀ 2025 ਨੂੰ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ
ਸੰਨਿਆਸ ਤੋਂ ਬਾਅਦ ਗੁਪਟਿਲ ਦਾ ਦਰਦ ਛਲਕ ਪਿਆ। ਗੁਪਟਿਲ ਨੇ ਕਿਹਾ ਕਿ ਉਸ ਨੂੰ 2023 ਵਿਸ਼ਵ ਕੱਪ ਲਈ ਟੀਮ ਤੋਂ ਬਾਹਰ ਰੱਖਿਆ ਗਿਆ ਤੇ ਵਿਦਾਈ ਮੈਚ ਦਾ ਮੌਕਾ ਨਹੀਂ ਦਿੱਤਾ ਗਿਆ, ਜਿਸ ਦੇ ਚਲਦੇ ਉਨ੍ਹਾਂ ਨੂੰ ਅਧੂਰਾਪਨ ਮਹਿਸੂਸ ਹੁੰਦਾ ਹੈ। ਗੁਪਟਿਲ ਨੇ ਭਾਵੁਕ ਹੁੰਦੇ ਹੋਏ ਕਿਹਾ, 'ਮੈਨੂੰ ਹੋਰ ਵੀ ਖੇਡਣਾ ਚੰਗਾ ਲਗਦਾ। ਮੈਂ ਨਿਊਜ਼ੀਲੈਂਡ ਕ੍ਰਿਕਟ ਤੇ ਬਲੈਕ ਕੈਪਸ ਨੂੰ ਹੋਰ ਵੀ ਬਹੁਤ ਕੁਝ ਦੇ ਸਕਦਾ ਸੀ। ਜਿਸ ਤਰ੍ਹਾਂ ਨਾਲ ਇਹ ਸਮਾਪਤ ਹੋਇਆ, ਇਹ ਨਿਰਾਸ਼ਾਜਨਕ ਹੈ। ਪਰ ਮੈਨੂੰ ਅੱਗੇ ਵਧਣਾ ਹੈ।'
ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਜਾਂ ਧਨਸ਼੍ਰੀ ਵਰਮਾ? ਕਮਾਈ ਦੇ ਮਾਮਲੇ 'ਚ ਕੌਣ ਹੈ ਜ਼ਿਆਦਾ ਅਮੀਰ, ਜਾਣੋ ਦੋਵਾਂ ਦੀ ਨੈੱਟਵਰਥ
ਗੁਪਟਿਲ ਨੇ ਕਿਹਾ, 'ਮੇਰੇ ਕੋਲ ਪੰਜਵੇਂ ਨੰਬਰ 'ਤੇ ਬੈਟਿੰਗ ਕਰਨ ਦਾ ਮੌਕਾ ਸੀ। ਪਰ ਮੈਂ ਸਿਖਰਲੇ ਕ੍ਰਮ 'ਤੇ ਹੀ ਖੇਡਣਾ ਚਾਹੁੰਦਾ ਸੀ। ਮੈਨੂੰ ਕੋਈ ਪਛਤਾਵਾ ਨਹੀਂ। ਮੈਂ ਇਸ ਨੂੰ ਚੰਗੀ ਤਰ੍ਹਾਂ ਆਜ਼ਮਾਇਆ। ਮੇਰੇ ਲਈ ਸਭ ਤੋਂ ਮਾਣ ਵਾਲੇ ਪਲਾਂ 'ਚ ਇਕ ਬਲੈਕ ਕੈਪ (ਨਿਊਜ਼ੀਲੈਂਡ ਦੀ ਕੈਪ) ਹਾਸਲ ਕਰਨਾ ਸੀ।'
ਇਹ ਵੀ ਪੜ੍ਹੋ : ਜਸਪ੍ਰੀਤ ਬੁਮਰਾਹ ਦੀ Injury ਨਾਲ ਜੁੜੀ ਵੱਡੀ ਅਪਡੇਟ, ਇੰਨੀ ਦੇਰ ਲਈ ਹੋ ਸਕਦੇ ਨੇ ਬਾਹਰ
ਓਪਰਨ ਬੱਲੇਬਾਜ਼ ਗੁਪਟਿਲ ਨੇ ਆਪਣੇ ਇੰਟਰਨੈਸ਼ਨਲ ਕਰੀਅਰ 'ਚ 198 ਵਨਡੇ, 122 ਟੀ20 ਤੇ 47 ਟੈਸਟ ਖੇਡੇ। ਉਨ੍ਹਾਂ ਨੇ ਕੁਲ 23 ਕੌਮਾਂਤਰੀ ਸੈਂਕੜੇ ਤੇ 76 ਅਰਧ ਸੈਂਕੜੇ ਲਗਾਏ। 38 ਸਾਲਾ ਗੁਪਟਿਲ ਨੇ ਆਪਣੇ ਇੰਟਰਨੈਸ਼ਨਲ ਕ੍ਰਿਕਟ ਕਰੀਅਰ 'ਚ ਕੁਲ 13463 ਦੌੜਾਂ ਬਣਾਈਆਂ। ਉਨ੍ਹਾਂ ਨੇ ਵਨਡੇ 'ਚ 41.73 ਦੀ ਔਸਤ ਨਾਲ 7346 ਦੌੜਾਂ ਬਣਾਈਆਂ ਜਿਸ 'ਚ 18 ਸੈਂਕੜੇ ਸ਼ਾਮਲ ਹਨ। ਜਦਕਿ ਟੈਸਟ 29.38 ਦੀ ਔਸਤ ਨਾਲ 2586 ਦੌੜਾਂ ਜੋੜੀਆਂ। ਟੀ20 ਇੰਟਰਨੈਸ਼ਨਲ 'ਚ ਉਹ ਅੱਜ ਵੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕੀਵੀ ਪਲੇਅਰ ਹਨ। ਉਨ੍ਹਾਂ ਨੇ 122 ਟੀ20 ਇੰਟਰਨੈਸ਼ਨਲ 'ਚ 31.81 ਦੀ ਔਸਤ ਨਾਲ 3531 ਦੌੜਾਂ ਬਣਾਈਆਂ। ਇਸ ਫਾਰਮੈਟ 'ਚ 2 ਸੈਂਕੜੇ ਤੇ 20 ਫਿਫਟੀ ਵੀ ਲਗਾਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਡਨੀ ਦੀ ਪਿੱਚ ਠੀਕ-ਠਾਕ, ਬਾਕੀ ਪਿੱਚਾਂ ਨੂੰ ਆਈ. ਸੀ. ਸੀ. ਨੇ ਬਿਹਤਰੀਨ ਰੇਟਿੰਗ ਦਿੱਤੀ
NEXT STORY