ਇੰਦੌਰ (ਬਿਊਰੋ)— ਇੱਥੋਂ ਦੇ ਹੋਲਕਰ ਸਟੇਡੀਅਮ ਵਿਚ ਦਿੱਲੀ ਨੂੰ ਰਣਜੀ ਫਾਈਨਲ ਵਿਚ ਹਰਾਉਣ ਵਾਲੀ ਵਿਦਰਭ ਦੀ ਟੀਮ ਉੱਤੇ ਹੁਣ ਇਨਾਮਾਂ ਦੀ ਬਾਰਸ਼ ਹੋਣ ਵਾਲੀ ਹੈ। ਪਹਿਲੀ ਵਾਰ ਰਣਜੀ ਟਰਾਫੀ ਜਿੱਤਣ ਵਾਲੀ ਇਸ ਟੀਮ ਨੂੰ 5 ਕਰੋੜ ਰੁਪਏ ਦਾ ਇਨਾਮ ਮਿਲਣ ਵਾਲਾ ਹੈ। ਵਿਦਰਭ ਕ੍ਰਿਕਟ ਸੰਘ ਦੇ ਅਧਿਅਕਸ਼ ਆਨੰਦ ਜਾਇਸਵਾਲ ਨੇ ਖੁਦ ਇਸਦਾ ਐਲਾਨ ਕੀਤਾ ਹੈ। ਇਹ ਇਨਾਮੀ ਰਾਸ਼ੀ ਖਿਡਾਰੀਆਂ ਅਤੇ ਸਪੋਰਟ ਸਟਾਫ ਵਿਚ ਵੰਡੀ ਜਾਵੇਗੀ। ਵਿਦਰਭ ਕ੍ਰਿਕਟ ਸੰਘ ਦੇ ਪ੍ਰਧਾਨ ਨੇ ਬਿਆਨ ਦਿੱਤਾ, ''ਖਿਡਾਰੀਆਂ ਨੂੰ ਰਾਜ ਸੰਘ ਵਲੋਂ ਸਨਮਾਨਤ ਕੀਤਾ ਜਾਵੇਗਾ। ਵਿਦਰਭ ਕ੍ਰਿਕਟ ਸੰਘ ਆਪਣੇ ਖਿਡਾਰੀਆਂ ਵਿਚ ਤਿੰਨ ਕਰੋੜ ਰੁਪਏ ਵੰਡੇਗਾ, ਨਾਲ ਹੀ ਖਿਡਾਰੀਆਂ ਨੂੰ ਦੋ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।''
BCCI ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਦਿੱਤੀ ਵਧਾਈ
ਬੀ.ਸੀ.ਸੀ.ਆਈ. ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੌਹਰੀ ਨੇ ਚੈਂਪੀਅਨ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ''ਵਿਦਰਭ ਨੂੰ ਆਪਣਾ ਪਹਿਲਾ ਰਣਜੀ ਟਰਾਫੀ ਫਾਈਨਲ ਜਿੱਤਣ ਲਈ ਦਿਲੋਂ ਵਧਾਈ। ਐਮ.ਪੀ.ਸੀ.ਏ. ਦਾ ਸ਼ਾਨਦਾਰ ਮੇਜ਼ਬਾਨ ਹੋਣ ਲਈ ਧੰਨਵਾਦ।'' ਕਾਰਿਆਵਾਹਕ ਪ੍ਰਧਾਨ ਸੀ.ਕੇ. ਖੰਨਾ ਨੇ ਵੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ''ਵਿਦਰਭ ਟੀਮ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਰਿਹਾ। ਮੈਂ ਉਨ੍ਹਾਂ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।''
ਇਹ ਪਲ ਭਾਰਤੀ ਟੀਮ ਵਲੋਂ ਵਨਡੇ ਖੇਡਣ ਤੋਂ ਵੀ ਵੱਡਾ
ਵਿਦਰਭ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਫੈਜ ਫਜਲ ਨੇ ਵੀ ਬਿਆਨ ਦਿੰਦੇ ਹੋਏ ਇਸ ਜਿੱਤ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਦੱਸਿਆ। ਫਜਲ ਨੇ ਕਿਹਾ ਕਿ ਉਨ੍ਹਾਂ ਲਈ ਇਹ ਪਲ ਟੀਮ ਇੰਡੀਆ ਲਈ ਵਨਡੇ ਖੇਡਣ ਤੋਂ ਵੀ ਵੱਡਾ ਹੈ। ਕਪਤਾਨ ਫਜਲ ਨੇ ਕਿਹਾ, ''ਰਣਜੀ ਟਰਾਫੀ ਜਿੱਤਣਾ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀ ਹੋਵੇਗੀ। ਮੈਂ ਜਾਣਦਾ ਹਾਂ ਕਿ ਭਾਰਤ ਲਈ ਖੇਡਣਾ ਵਿਅਕਤੀਗਤ ਰੂਪ ਨਾਲ ਮੇਰੇ ਲਈ ਵੱਡੀ ਚੀਜ਼ ਸੀ। ਮੈਂ ਹਮੇਸ਼ਾ ਹੀ 'ਟੀਮ-ਮੈਨ' ਰਿਹਾ ਹਾਂ। ਟੀਮ ਲਈ ਟਰਾਫੀ ਜਿੱਤਣਾ ਮੇਰੇ ਲਈ ਵੱਡੀ ਚੀਜ਼ ਹੈ।''
INDvsSA : ਟੈਸਟ ਸੀਰੀਜ਼ ਤੋਂ ਪਹਿਲਾਂ ਬੁਮਰਾਹ ਨੇ ਦਿੱਤਾ ਇਹ ਬਿਆਨ
NEXT STORY