ਸਪੋਰਟਸ ਡੈਸਕ- ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਪੰਜਾਬ 'ਚ ਖੇਡਾਂ ਨੂੰ ਉਤਸ਼ਾਹਤ ਕਰਨ ਬਾਰੇ ਜਾਣਕਾਰੀ ਦੇਣ ਲਈ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਮਨਵੈਲਥ ਗੇਮਜ਼ 'ਚ ਸਾਡੇ ਦੇਸ਼ ਤੇ ਪੰਜਾਬ ਦੇ ਖਿਡਾਰੀਆਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਖੇਡ ਮੰਤਰੀ ਨੇ ਉਨ੍ਹਾਂ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦੇਸ਼ ਦਾ ਝੰਡਾ ਕਾਮਨਵੈਲਥ ਗੇਮਜ਼ 'ਚ ਬੁਲੰਦ ਕੀਤਾ ਹੈ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਸ਼ਰਤ ਕਮਲ ਨੇ ਜਿੱਤਿਆ ਸੋਨ ਤਮਗਾ
ਮੀਤ ਹੇਅਰ ਨੇ ਕਿਹਾ ਕਿ ਪਹਿਲਾਂ ਜਦੋਂ ਚੋਣਾਂ ਹੋਣ ਦੇ ਸਾਲ 'ਚ ਜਦੋਂ ਖਿਡਾਰੀ ਤਮਗ਼ਾ ਜਿੱਤਦੇ ਸਨ ਤਾਂ ਉਸ ਸਮੇਂ ਖਿਡਾਰੀਆਂ ਲਈ ਇਨਾਮਾਂ ਦਾ ਐਲਾਨ ਕੀਤਾ ਜਾਂਦਾ ਸੀ ਪਰ ਜਦੋਂ ਚੋਣਾ ਨਜ਼ਦੀਕ ਨਹੀਂ ਹੁੰਦੀਆਂ ਸਨ ਤਾਂ ਖਿਡਾਰੀਆਂ ਲਈ ਨਕਦੀ ਇਨਾਮ ਦਾ ਐਲਾਨ ਨਹੀਂ ਹੁੰਦਾ ਸੀ। ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਜੇਤੂ ਖਿਡਾਰੀਆਂ ਲਈ ਨਕਦੀ ਇਨਾਮਾਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਆਪਣੀ ਸਪੋਰਟਸ ਪਾਲਿਸੀ ਦੇ ਤਹਿਤ ਕਾਂਸੀ ਤਮਗ਼ੇ ਲਈ 40 ਲੱਖ, ਚਾਂਦੀ ਦੇ ਤਮਗ਼ੇ 50 ਲਈ ਸੋਨ ਤਮਗੇ ਜੇਤੂ ਖਿਡਾਰੀ ਲਈ 75 ਲੱਖ ਦੇ ਨਕਦੀ ਇਨਾਮ ਦੇਣ ਦਾ ਐਲਾਨ ਕੀਤਾ ਹੈ।। ਉਨ੍ਹਾਂ ਇਸ ਕਿ ਮੌਕੇ ਮੈਂ ਇਨ੍ਹਾਂ ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਮੁਬਾਰਕ ਦਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਅੱਗੇ ਭਵਿੱਖ 'ਚ ਵੀ ਉਹ ਚੰਗਾ ਪ੍ਰਦਰਸ਼ਨ ਕਰਨਗੇ। ਇਨ੍ਹਾਂ ਖਿਡਾਰੀਆਂ ਨੇ ਤਮਗ਼ੇ ਜਿੱਤ ਕੇ ਪੰਜਾਬ ਤੇ ਆਪਣੇ ਪਰਿਵਾਰ ਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਭਵਿੱਖ ਦੇ ਹੁਨਰਮੰਦ ਖਿਡਾਰੀਆਂ ਨੂੰ ਮੈਡਲ ਪ੍ਰਾਪਤ ਕਰਨ ਯੋਗ ਕਿਵੇਂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਮੁੱਖਮੰਤਰੀ ਭਗਵੰਤ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ 'ਚ ਮੁੜ ਨੰਬਰ ਇਕ 'ਤੇ ਲਿਜਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ ਪੰਜਾਬ 'ਚ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਸੀ. ਐੱਮ. ਜੀ ਨੇ ਪਹਿਲਾਂ ਵੀ ਇਸ ਬਾਰੇ ਮੀਟਿੰਗ ਕੀਤੀ ਸੀ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਲਗ ਗਿਆ ਹੈ। ਇਸ ਖੇਡ ਮੇਲੇ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਧਿਆਨ ਚੰਦ ਜੀ ਦੇ ਜਨਮ ਦਿਨ 29 ਅਗਸਤ ਤੋਂ ਹੋਵੇਗੀ ਤੇ ਇਹ ਬਲਾਕ ਪੱਧਰ ਤੋਂ ਪੂਰੇ ਸੂਬੇ ਦੇ ਪੱਧਰ ਤਕ ਦੇ ਮੈਚ ਕਰਵਾਏ ਜਾਣਗੇ।
ਇਹ ਵੀ ਪੜ੍ਹੋ : CWG 2022: ਸਿੰਧੂ ਤੋਂ ਬਾਅਦ ਭਾਰਤ ਦੇ ਲਕਸ਼ਯ ਸੇਨ ਨੇ ਵੀ ਬੈਡਮਿੰਟਨ 'ਚ ਜਿੱਤਿਆ ਸੋਨ ਤਮਗਾ
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸ 'ਚ ਇਸ ਤਰ੍ਹਾਂ ਦਾ ਖੇਡ ਮੇਲਾ ਤੁਸੀਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਖੇਡ ਮੇਲੇ ਦੀ ਰਜਿਸਟ੍ਰੇਸ਼ਨ 11 ਤਰੀਕ ਤੋਂ ਹੋਵੇਗੀ ਤੇ ਇਸ ਦੀ ਰਜਿਸਟ੍ਰੇਸ਼ਨ www.punjabkhedmela2022.in 'ਤੇ ਕੀਤੀ ਜਾ ਸਕਦੀ ਹੈ। ਇਨ੍ਹਾਂ ਖੇਡਾਂ 'ਚ ਅੰਡਰ 14, ਅੰਡਰ 17, ਅੰਡਰ 21 ਵਰਗ 'ਚ ਮੁਕਾਬਲੇ ਕਰਾਏ ਜਾਣਗੇ। ਇਸ ਤੋਂ ਇਲਾਵਾ 21 ਤੋਂ 40 ਸਾਲ, 40 ਤੋਂ 50 ਸਾਲ ਤੇ 50 ਸਾਲ ਤੋਂ ਉੱਪਰ ਤਕ ਦੇ ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਇਸ ਦਾ ਉਦੇਸ਼ ਪੰਜਾਬ 'ਚ ਸਪੋਰਟਸ ਕਲਚਰ (ਖੇਡ ਸੱਭਿਆਚਾਰ) ਨੂੰ ਉਤਸ਼ਾਹਤ ਕਰਨਾ ਹੈ। ਸਰਕਾਰ ਦੀ ਖਿਡਾਰੀਆਂ ਤੋਂ ਬੇਨਤੀ ਹੈ ਕਿ ਤੁਸੀਂ ਸਾਰੇ ਇਸ ਖੇਡ ਮੇਲੇ 'ਚ ਸ਼ਿਰਕਤ ਕਰੋ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਇਹੋ ਕਿਹਾ ਹੈ ਕਿ ਸਾਡੇ ਪੰਜਾਬ 'ਚ ਹੁਨਰ ਦੀ ਕੋਈ ਕਮੀ ਨਹੀਂ ਹੈ ਪਰ ਸਾਨੂੰ ਖੇਡਾਂ ਨੂੰ ਉਤਸ਼ਾਹਤ ਕਰਨ ਵਾਲਾ ਮੰਚ ਲੰਬੇ ਸਮੇਂ ਤੋ ਨਹੀਂ ਮਿਲ ਰਿਹਾ ਹੈ। ਇਸ ਲਈ ਅਸੀਂ ਕੇਦਰ ਸਰਕਾਰ ਤੋਂ ਸਹਿਯੋਗੀ ਦੀ ਬੇਨਤੀ ਕਰਦੇ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੇਰੇਨਾ ਨੇ ਫ੍ਰੈਂਚ ਓਪਨ 2021 ਦੇ ਬਾਅਦ ਜਿੱਤਿਆ ਪਹਿਲਾ ਮੈਚ
NEXT STORY