ਮੈਲਬੋਰਨ– ਮਹਾਨ ਬੱਲੇਬਾਜ਼ ਰਿਕੀ ਪੋਟਿੰਗ ਦਾ ਮੰਨਣਾ ਹੈ ਕਿ ਆਲਰਾਊਂਡਰ ਮਾਰਕਸ ਸਟੋਇੰਸ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ '5 ਗੁਣਾ ਬਿਹਤਰ' ਖੇਡ ਰਿਹਾ ਹੈ ਤੇ ਉਹ ਆਸਟਰੇਲੀਆਈ ਕ੍ਰਿਕਟ ਵਿਚ 'ਫਿਨਸ਼ਿਰ' ਸਮੇਤ 'ਕਈ ਭੂਮਿਕਾਵਾਂ' ਨਿਭਾ ਸਕਦਾ ਹੈ।
ਸਟੋਇੰਸ ਨੇ ਹਾਲ ਹੀ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਇੰਡੀਅਨ ਪ੍ਰੀਮੀਅਰ ਲੀਗ ਵਿਚ ਦਿੱਲੀ ਕੈਪੀਟਲਸ ਲਈ ਖੇਡਦੇ ਹੋਏ 352 ਦੌੜਾਂ ਬਣਾਉਣ ਦੇ ਨਾਲ 13 ਵਿਕਟਾਂ ਹਾਸਲ ਕੀਤੀਆਂ, ਜਿਸ ਦਾ ਕੋਚ ਪੋਟਿੰਗ ਸੀ। ਉਹ ਭਾਰਤ ਵਿਰੁੱਧ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੀ ਵਨ ਡੇ ਤੇ ਟੀ-20 ਸੀਰੀਜ਼ ਲਈ ਆਸਟਰੇਲੀਆਈ ਟੀਮ ਵਿਚ ਹੈ।
ਪੋਟਿੰਗ ਨੇ ਕਿਹਾ ਕਿ ਐਲਕਸ ਕੈਰੀ ਨੇ ਆਈ. ਪੀ. ਐੱਲ. ਦੌਰਾਨ ਸਟੋਇੰਸ ਦੇ ਅੰਦਰ ਆਏ ਸ਼ਾਨਦਾਰ ਬਦਲਾਅ ਦੇ ਬਾਰੇ ਵਿਚ ਮੈਨੂੰ ਦੱਸਿਆ ਸੀ। ਪੋਟਿੰਗ ਨੇ ਕਿਹਾ,''ਉਹ ਆਈ. ਪੀ. ਐੱਲ. ਲਈ ਪਹੁੰਚਿਆ, ਜਿਸ ਵਿਚ ਉਹ ਸਿੱਧਾ ਇੰਗਲੈਂਡ ਤੋਂ ਆਇਆ ਸੀ। ਉਹ ਖੁਦ ਵਿਚ ਕੀਤੇ ਗਏ ਸੁਧਾਰਾਂ ਨੂੰ ਦਿਖਾਉਣ ਲਈ ਕਾਫੀ ਬੇਤਾਬ ਸੀ ਤੇ ਉਸਦੇ ਪਹਿਲੇ ਕੁਝ ਨੈੱਟ ਸੈਸ਼ਨਾਂ ਤੋਂ ਬਾਅਦ ਹੀ ਮੈਂ ਇਹ ਦੱਸ ਸਕਦਾ ਸੀ।'' ਉਸ ਨੇ ਕਿਹਾ,''ਪਿਛਲੇ ਦੋ ਸਾਲ ਉਸਦੇ ਨਾਲ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਮੈਂ ਜਦੋਂ ਉਸ ਨੂੰ ਆਈ. ਪੀ. ਐੱਲ. ਵਿਚ ਦੇਖਿਆ ਤਾਂ ਮੈਨੂੰ ਲੱਗਾ ਕਿ ਉਹ 12 ਮਹੀਨੇ ਪਹਿਲਾਂ ਦੀ ਤੁਲਨਾ ਵਿਚ ਪੰਜ ਗੁਣਾ ਬਿਹਤਰ ਹੋ ਗਿਆ ਸੀ।''
31 ਸਾਲਾ ਸਟੋਇੰਸ ਨੂੰ ਪਿਛਲੇ ਸਾਲ 50 ਓਵਰਾਂ ਦੇ ਵਿਸ਼ਵ ਕੱਪ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਸਟਰੇਲੀਆ ਦੀ ਟੀ-20 ਟੀਮ ਵਿਚੋਂ ਬਾਹਰ ਕਰ ਦਿੱਤਾ ਸੀ ਪਰ ਉਸ ਨੇ ਬਿੱਗ ਬੈਸ਼ ਲੀਗ ਵਿਚ ਮੈਲਬੋਰਨ ਸਟਾਰਸ ਲਈ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਫਲ ਵਾਪਸੀ ਕੀਤੀ, ਜਿਸ ਵਿਚ ਉਸ ਨੇ ਇਕ ਹੀ ਸੈਸ਼ਨ ਵਿਚ 705 ਦੌੜਾਂ ਜੋੜੀਆਂ ਤੇ ਨਾਲ ਹੀ ਟੂਰਨਾਮੈਂਟ ਦਾ ਸਰਵਸ੍ਰੇਸ਼ਠ ਨਿੱਜੀ ਅਜੇਤੂ 147 ਦੌੜਾਂ ਦਾ ਸਕੋਰ ਵੀ ਬਣਾਇਆ। ਪੋਟਿੰਗ ਨੇ ਕਿਹਾ ਕਿ ਸਟੋਇੰਸ ਨੇ ਖੁਦ ਨੂੰ ਫਿਨਸ਼ਿਰ ਦੇ ਤੌਰ 'ਤੇ ਸਾਬਤ ਕੀਤਾ ਹੈ ਪਰ ਉਸਦਾ ਮੰਨਣਾ ਹੈ ਕਿ ਉਸ ਨੂੰ ਪਾਰੀ ਦਾ ਆਗਾਜ਼ ਕਰਨਾ ਚਾਹੀਦਾ ਹੈ।
ਜੈਵਿਕ ਰੂਪ ਨਾਲ ਸੁਰੱਖਿਅਤ ਮਾਹੌਲ 'ਚ ਜ਼ਿੰਦਗੀ ਆਸਾਨ ਨਹੀਂ : ਵਾਰਨਰ
NEXT STORY