ਚੇਨਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਯੋਨ ਮੋਰਗਨ ਨੇ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾਉਣ ਤੋਂ ਬਾਅਦ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇੰਗਲੈਂਡ ਦੇ ਵਨ ਡੇ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਇਯੋਨ ਮੋਰਗਨ ਨੇ ਮੈਚ ਤੋਂ ਬਾਅਦ ਕਿਹਾ- 'ਜਿੱਤ ਨਾਲ ਖੁਸ਼ ਹਾ।' ਅੱਜ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਵਿਸ਼ੇਸ਼ਕਰ ਨਿਤੀਸ਼ ਰਾਣਾ ਤੇ ਰਾਹੁਲ ਤ੍ਰਿਪਾਠੀ ਨੇ ਅੱਜ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਗੇਂਦਬਾਜ਼ਾਂ ਨੇ ਵੀ ਵਧੀਆ ਕੀਤਾ, ਇਸ ਤੋਂ ਬੇਹਤਰ ਸ਼ੁਰੂਆਤ ਦੀ ਉਮੀਦ ਨਹੀਂ ਕਰ ਸਕਦੇ ਸੀ।
ਇਹ ਖਬਰ ਪੜ੍ਹੋ- SRH v KKR : ਭੱਜੀ ਨੇ ਕੋਲਕਾਤਾ ਲਈ ਕੀਤਾ ਡੈਬਿਊ, 699 ਦਿਨ ਬਾਅਦ ਖੇਡਿਆ ਪਹਿਲਾ ਮੈਚ
ਇਹ ਵਧੀਆ ਟੀਮ ਦੇ ਵਿਰੁੱਧ ਚੁਣੌਤੀਪੂਰਨ ਮੈਚ ਸੀ। ਅਸੀਂ ਆਪਣੇ ਸਕੋਰ ਤੋਂ ਵੀ ਖੁਸ਼ ਸੀ। ਕੋਲਕਾਤਾ ਨੇ ਹਾਲਾਂਕਿ ਹਰਭਜਨ ਸਿੰਘ ਨੂੰ ਕੇਵਲ ਇਕ ਹੀ ਓਵਰ ਕਰਨ ਲਈ ਦਿੱਤਾ, ਉਸਦੇ ਲਈ ਪਹਿਲਾ ਸੈਸ਼ਨ 'ਚ ਖੇਡ ਰਹੇ ਹਾਂ ਪਰ ਮੋਰਗਨ ਨੇ ਕਿਹਾ ਭੱਜੀ ਨੇ ਪਹਿਲੇ ਓਵਰ 'ਚ ਵਧੀਆ ਸ਼ੁਰੂਆਤ ਕੀਤੀ ਤੇ ਬਾਅਦ 'ਚ ਅਸੀਂ ਉਸ ਤੋਂ ਗੇਂਦਬਾਜ਼ੀ ਨਹੀਂ ਕਰਵਾ ਸਕੇ। ਰਾਣਾ ਨੂੰ ਮੈਨ ਆਫ ਦਿ ਮੈਚ ਚੁਣਿਆ ਗਿਆ, ਜਿਸ ਨੇ 56 ਗੇਂਦਾਂ 'ਚ 80 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਕਿਹਾ- ਮੇਰੀ ਯੋਜਨਾ ਇਹੀ ਸੀ ਕਿ ਜੇਕਰ ਗੇਂਦ 'ਤੇ ਮੈਂ ਸ਼ਾਟ ਲਗਾ ਸਕਦਾ ਹਾਂ ਤਾਂ ਮੈਂ ਇਸ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕਰਾਂਗਾ। ਬੱਲੇਬਾਜ਼ੀ ਨੂੰ ਦੇਖਦੇ ਹੋਏ ਟੂਰਨਾਮੈਂਟ 'ਚ ਵਧੀਆ ਲੈਅ, ਪਰ ਅਜੇ ਬਹੁਤ ਮੈਚ ਖੇਡਣੇ ਹਨ।
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪੋਲਗਰ ਚੈਲੰਜ ਸ਼ਤਰੰਜ : ਪ੍ਰਗਿਆਨੰਦਾ ਦੀ ਬੜ੍ਹਤ ਬਰਕਰਾਰ, ਨਿਹਾਲ ਦੀ ਵਾਪਸੀ
NEXT STORY