ਸਪੋਰਟਸ ਡੈਸਕ- ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਜਾ ਰਹੀ ਵਨਡੇ ਸੀਰੀਜ਼ ਦੇ ਵਿਚਕਾਰ, ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਇੱਕ ਬਹੁਤ ਹੀ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਮੈਦਾਨ 'ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਹਾਰਦਿਕ ਨੇ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ (COE) ਵਿੱਚ ਆਪਣਾ ਫਿਟਨੈਸ ਟੈਸਟ ਪਾਸ ਕਰ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਗੇਂਦਬਾਜ਼ੀ ਦਾ ਟੈਸਟ ਵੀ ਸਫਲਤਾਪੂਰਵਕ ਪਾਸ ਕੀਤਾ ਹੈ।
ਟੀ-20 ਸੀਰੀਜ਼ ਵਿੱਚ ਕਰਨਗੇ ਕਮਬੈਕ
ਤੂਫ਼ਾਨੀ ਬੱਲੇਬਾਜ਼ੀ ਅਤੇ ਘਾਤਕ ਗੇਂਦਬਾਜ਼ੀ ਨਾਲ ਮੈਚ ਦਾ ਰੁਖ ਪਲਟਣ ਦੀ ਸਮਰੱਥਾ ਰੱਖਣ ਵਾਲੇ ਹਾਰਦਿਕ ਪੰਡਯਾ ਹੁਣ ਸਾਊਥ ਅਫਰੀਕਾ ਖ਼ਿਲਾਫ਼ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਰੰਗ ਜਮਾਉਂਦੇ ਹੋਏ ਦਿਖਾਈ ਦੇਣਗੇ। ਹਾਰਦਿਕ ਪੰਡਯਾ ਏਸ਼ੀਆ ਕੱਪ 2025 ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਦੋਂ ਤੋਂ ਹੀ ਉਹ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਸਨ। ਸੱਟ ਕਾਰਨ ਉਹ ਆਸਟ੍ਰੇਲੀਆ ਦੌਰੇ 'ਤੇ ਵੀ ਟੀਮ ਦਾ ਹਿੱਸਾ ਨਹੀਂ ਬਣ ਸਕੇ ਸਨ।
ਸਾਊਥ ਅਫਰੀਕਾ ਟੀ-20 ਸੀਰੀਜ਼ ਤੋਂ ਪਹਿਲਾਂ, ਹਾਰਦਿਕ ਆਪਣੀਆਂ ਤਿਆਰੀਆਂ ਨੂੰ ਹੋਰ ਪੁਖ਼ਤਾ ਕਰਨ ਲਈ ਸਈਦ ਮੁਸ਼ਤਾਕ ਅਲੀ ਟੂਰਨਾਮੈਂਟ ਵਿੱਚ ਵੀ ਖੇਡਦੇ ਨਜ਼ਰ ਆਉਣਗੇ। ਹਾਲਾਂਕਿ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਵਿੱਚ ਉਨ੍ਹਾਂ ਦਾ ਰਿਕਾਰਡ ਖਾਸ ਨਹੀਂ ਹੈ (12 ਪਾਰੀਆਂ 'ਚ 231 ਦੌੜਾਂ ਅਤੇ 11 ਵਿਕਟਾਂ), ਪਰ ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਦੀ ਫਾਰਮ ਸ਼ਾਨਦਾਰ ਰਹੀ ਹੈ। ਉਨ੍ਹਾਂ ਨੇ ਟੀਮ ਇੰਡੀਆ ਨੂੰ 2024 ਦਾ ਟੀ-20 ਵਿਸ਼ਵ ਕੱਪ ਜਿਤਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।
ਇਸ ਉਮਰ ’ਚ ਵੀ ਖੇਡਣ ਦੀ ਭੁੱਖ ਬਰਕਰਾਰ ਰੱਖਣ ਲਈ ਕੋਹਲੀ ਦੀ ਸ਼ਲਾਘਾ ਕੀਤੀ ਸਟੇਨ ਨੇ, ਕਿਹਾ...
NEXT STORY