ਨਵੀਂ ਦਿੱਲੀ— ਭਾਰਤੀ ਟੀਮ ਦੇ ਸ਼ਾਨਦਾਰ ਸਪਿਨਰ ਹਰਭਜਨ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਮਜ਼ੇਦਾਰ ਵੀਡੀਓ ਤੇ ਮੀਮਸ ਸ਼ੇਅਰ ਕਰਦੇ ਰਹਿੰਦੇ ਹਨ। ਜਿਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਵਾਰ ਹਰਭਜਨ ਸਿੰਘ ਨੇ ਇਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਬਹੁਤ ਹੱਸੋਗੇ। ਉਨ੍ਹਾਂ ਨੇ ਇਸ ਵੀਡੀਓ 'ਚ ਸਿਖਰ ਧਵਨ ਨੂੰ ਵੀ ਟੈਗ ਕੀਤਾ ਹੈ। ਇਕ ਮਹਿਲਾ ਬੱਚੇ ਨੂੰ ਗੋਦ 'ਚ ਚੁੱਕ ਕੇ ਕੂੜੇ ਨੂੰ ਸੁੱਟਣ ਗਈ ਪਰ ਉਹ ਕੂੜੇ (ਕੱਚਰੇ) ਦੀ ਜਗ੍ਹਾ ਡਸਟਬਿਨ 'ਚ ਬੱਚੇ ਨੂੰ ਸੁੱਟ ਆਉਂਦੀ ਹੈ।
ਬਾਅਦ 'ਚ ਉਸ ਨੂੰ ਯਾਦ ਆਇਆ ਤੇ ਬੱਚੇ ਨੂੰ ਲੈਣ ਗਈ। ਭੱਜੀ ਨੇ ਮਜ਼ੇਦਾਰ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ- ਹੱਦ ਹੈ... ਮੈਨੂੰ ਇਹ ਦੇਖ ਕੇ ਸ਼ਿਖਰ ਧਵਨ ਦੀ ਯਾਦ ਆ ਗਈ। ਆਪਣੇ ਦੋਸਤ ਨੂੰ ਟੈਗ ਕਰਾਂ ਜੋ ਅਜਿਹਾ ਕਰ ਸਕਦਾ ਹੈ। ਜਿਸ 'ਤੇ ਸ਼ਿਖਰ ਧਵਨ ਨੇ ਮਜ਼ੇਦਾਰ ਰੀਪਲਾਈ ਕੀਤਾ। ਭਾਰਤੀ ਟੀਮ ਦੇ 'ਗੱਬਰ' ਭਾਵ ਸ਼ਿਖਰ ਧਵਨ ਨੇ ਲਿਖਿਆ- ਮਾਲਿਕ ਹੱਥ ਜੋੜੇ, ਆਇਸ਼ਾ ਮੇਰੀ ਹਾਲਤ ਖਰਾਬ ਕਰ ਦੇਵੇਗੀ। ਜਵਾਬ ਸੁਣ ਕੇ ਹਰਭਜਨ ਸਿੰਘ ਨੂੰ ਹਾਸਾ ਆ ਗਿਆ।
ਅਨੁਸ਼ਕਾ ਨੇ ਸ਼ੇਅਰ ਕੀਤੀ ਫੋਟੋ ਪਰ ਦੂਜੀ ਤਸਵੀਰ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ
NEXT STORY