ਨਵੀਂ ਦਿੱਲੀ– ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਜਨਰਲ ਸਕੱਤਰ ਕੁਸ਼ਾਲ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਵਧਦੇ ਮਾਮਲਿਆਂ ਵਿਚਾਲੇ ਫੀਫਾ ਅੰਡਰ-19 ਮਹਿਲਾ ਵਿਸ਼ਵ ਕੱਪ ਦਰਸ਼ਕਾਂ ਦੇ ਬਿਨਾਂ ਵੀ ਹੋ ਸਕਦਾ ਹੈ। ਦੋ ਵਾਰ ਮੁਲਤਵੀ ਹੋ ਚੁੱਕਾ ਇਹ ਟੂਰਨਾਮੈਂਟ ਅਗਲੇ ਸਾਲ 17 ਫਰਵਰੀ ਤੋਂ 7 ਮਾਰਚ ਵਿਚਾਲੇ ਹੋਵੇਗਾ।
ਦਾਸ ਨੇ ਕਿਹਾ,''ਬਦਤਰ ਹਾਲਾਤ ਵਿਚ ਸਾਨੂੰ ਇਸ ਨੂੰ ਦਰਸ਼ਕਾਂ ਦੇ ਬਿਨਾਂ ਹੀ ਕਰਵਾਉਣਾ ਪਵੇਗਾ ਤੇ ਇਹ ਦੁਖਦਾਇਕ ਹੋਵੇਗਾ।'' ਹੁਣ ਤਕ ਕੋਰੋਨਾ ਮਹਾਮਾਰੀ ਨਾਲ ਦੇਸ਼ ਵਿਚ 22,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ ਇਨਫੈਕਿਟਡ ਦੀ ਗਿਣਤੀ 8 ਲੱਖ ਤੋਂ ਉੱਪਰ ਹੈ। ਟੂਰਨਾਮੈਂਟ ਲਈ ਟ੍ਰੇਨਿੰਗ ਕੈਂਪ ਅਗਸਤ ਵਿਚ ਲੱਗੇਗਾ। ਸੀਨੀਅਰ ਪੁਰਸ਼ ਟੀਮ ਨੂੰ ਅਕਤੂਬਰ 'ਚ ਕਤਰ ਤੇ ਨਵੰਬਰ 'ਚ ਅਫਗਾਨਿਸਤਾਨ ਵਿਰੁੱਧ ਵਿਸ਼ਵ ਕੱਪ ਕੁਆਲੀਫਾਇਰ ਖੇਡਣੇ ਹਨ ਤੇ ਦਾਸ ਦਾ ਕਹਿਣਾ ਹੈ ਕਿ ਇਸ ਦੇ ਲਈ ਕੈਂਪ ਭੁਵਨੇਸ਼ਵਰ 'ਚ ਲੱਗੇਗਾ।
ਭੈਣ ਨਾਲ ਬੈਂਕ 'ਚ ਖਾਤਾ ਖੁੱਲ੍ਹਵਾਉਣ ਆਏ ਸਚਿਨ ਨੂੰ ਜਦੋਂ ਮਿਲਿਆ ਸੀ ਸਰਪ੍ਰਾਈਜ਼
NEXT STORY