ਮੈਨਚੈਸਟਰ : ਰਾਹ ਵਿਚ ਭਾਂਵੇ ਹੀ ਕੁਝ ਉਤਰਾਅ-ਚੜਾਅ ਆਏ ਹੋਣ ਪਰ ਉਮੀਦਾਂ ਦੇ ਮੁਤਾਬਕ ਆਸਟਰੇਲੀਆ, ਇੰਗਲੈਂਡ ਅਤੇ ਭਾਰਤ ਨੇ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਅਤੇ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਅਜੇ ਵੀ ਕ੍ਰਿਕਟ ਵਿਚ 'ਬਿਗ ਥ੍ਰੀ' ਦੀ ਤੂਤੀ ਬੋਲਦੀ ਹੈ। ਟੂਰਨਾਮੈਂਟ ਤੋਂ ਕਰੀਬ 50 ਕਰੋੜ ਡਾਲਰ ਪ੍ਰਸਾਰਣ ਕਮਾਈ ਹੋਣ ਦੀ ਉਮੀਦ ਹੈ ਜੋ ਖੇਡ ਦੇ ਵਿਕਾਸ ਵਿਚ ਆਈ. ਸੀ. ਸੀ. ਦੇ ਕੰਮ ਆਏਗਾ। 2016.23 ਦੇ ਪ੍ਰਸਾਰਣ ਵਿਚ 93 ਐਸੋਸੀਏਟ ਜਾਂ ਜੂਨੀਅਰ ਕ੍ਰਿਕਟ ਦੇਸ਼ਾਂ ਨੂੰ ਆਈ. ਸੀ. ਸੀ. ਤੋਂ 17 ਕਰੋੜ 50 ਲੱਖ ਡਾਲਰ ਮਿਲਣਗੇ ਜਦਕਿ ਭਾਰਤ ਨੂੰ 32 ਕਰੋੜ ਡਾਲਰ ਮਿਲਣ ਵਾਲੇ ਹਨ।
ਬਿਗ ਥ੍ਰੀ ਨੇ ਜਿੱਥੇ ਘਰੇਲੂ ਪ੍ਰਸਾਰਣ ਕਰਾਰ ਵੀ ਕੀਤੇ ਹਨ, ਉੱਥੇ ਹੀ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਰਗੇ ਕਮਜ਼ੋਰ ਅਰਥਵਿਵਸਥਾ ਵਾਲੇ ਦੇਸ਼ ਜੂਝ ਰਹੇ ਹਨ। ਉਨ੍ਹਾਂ ਦੇ ਖਿਡਾਰੀ ਭੁਗਤਾਨ ਵਿਵਾਦ ਨੂੰ ਲੈ ਕੇ ਲਗਾਤਾਰ ਕੌਮਾਂਤਰੀ ਕ੍ਰਿਕਟ ਛੱਡਣ ਦੀ ਧਮਕੀ ਦਿੰਦੇ ਆਏ ਹਨ। ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਪਿਛਲੇ ਹਫਤੇ ਕਿਹਾ ਸੀ, ''ਵਨ ਡੇ ਟੀਮ ਨੂੰ ਦੇਖਦਿਆਂ ਦੱਖਣੀ ਅਫਰੀਕਾ ਦੇ ਕਈ ਖਿਡਾਰੀ ਟੀ-20 ਸਰਕਿਟ ਵਿਚ ਚਲੇ ਗਏ ਹਨ। ਉਨ੍ਹਾਂ ਨੂੰ ਰੋਕਣਾ ਸਭ ਤੋਂ ਵੱਡੀ ਚੁਣੌਤੀ ਹੈ।'' ਦੱਖਣੀ ਅਫਰੀਕਾ ਉਨ੍ਹਾਂ ਬੋਰਡਾਂ ਵਿਚੋਂ ਹੈ ਜੋ ਆਪਣੇ ਖਿਡਾਰੀਆਂ ਨੂੰ ਟੀ-20 ਲੀਗਾਂ ਅਤੇ ਕਾਊਂਟੀ ਕ੍ਰਿਕਟ ਦੇ ਸਮਾਨ ਭੁਗਤਾਨ ਨਹੀਂ ਕਰ ਪਾ ਰਹੇ ਹਨ।
ਵਰਲਡ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਬੰਗਲਾਦੇਸ਼ ਦੇ ਕੋਚ ਸਟੀਵ ਰੋਹਡਸ ਦੀ ਛੁੱਟੀ
NEXT STORY