ਨਵੀਂ ਦਿੱਲੀ— ਸਨਰਾਈਜ਼ਰਸ ਹੈਦਰਾਬਾਦ ਖਿਲਾਫ ਹੋਏ ਆਈ. ਪੀ. ਐੱਲ. ਦੇ ਚੌਥੇ ਮੁਕਾਬਲੇ 'ਚ ਕਪਤਾਨ ਅਜਿੰਕਿਆ ਰਹਾਣੇ ਤੋਂ ਵੱਡੀ ਗਲਤੀ ਹੋ ਗਈ, ਜਿਸ ਦਾ ਖਾਮਿਆਜ਼ਾ ਉਸਦੀ ਟੀਮ ਰਾਜਸਥਾਨ ਰਾਇਲਜ਼ ਨੂੰ ਹਾਰ ਦੇ ਨਾਲ ਸਾਹਮਣਾ ਕਰਨਾ ਪਿਆ। ਹੈਦਰਾਬਾਦ ਜਦੋਂ ਰਾਜਸਥਾਨ ਤੋਂ ਮਿਲੇ 126 ਦੌੜਾਂ ਦੇ ਟੀਚੇ ਦਾ ਪਿਛਾ ਕਰਨ ਉਤਰੀ ਤਾਂ ਪਹਿਲੇ ਓਵਰ 'ਚ ਹੀ ਰਹਾਣੇ ਨੇ ਸ਼ਿਖਰ ਧਵਨ ਦਾ ਕੈਚ ਛੱਡ ਦਿੱਤਾ। ਧਵਨ ਨੇ ਇਸ ਜੀਵਨਦਾਨ ਮੌਕੇ ਲਾਭ ਉੱਠਾਇਆ ਤੇ ਵੱਡੀ ਪਾਰੀ ਖੇਡੀ।
ਮੈਚ ਦਾ ਪਹਿਲਾ ਓਵਰ ਤੇਜ਼ ਗੇਂਦਬਾਜ਼ ਧਵਨ ਕੁਲਕਰਣੀ ਕਰਵਾਉਣ ਆਏ। ਉਨ੍ਹਾਂ ਨੇ ਆਉਦੇ ਹੀ ਹੈਦਰਾਬਾਦ ਦੀ ਉਪਨਿੰਗ ਜੋੜੀ 'ਤੇ ਦਬਾਅ ਬਣਾ ਦਿੱਤਾ। ਪਹਿਲੇ ਓਵਰ ਦੀ ਆਖਰੀ ਗੇਂਦ 'ਤੇ ਧਵਨ ਨੇ ਸ਼ਾਟ ਮਾਰਿਆ ਤੇ ਗੇਂਦ ਸਿੱਧੀ ਸਲਿਪ 'ਚ ਖੜ੍ਹੇ ਰਹਾਣੇ ਦੇ ਹੱਥਾਂ 'ਚ ਚਲੀ ਗਈ। ਰਾਜਸਥਾਨ ਫੈਂਸ ਨੂੰ ਲੱਗਿਆ ਕਿ ਵੱਡਾ ਵਿਕਟ ਹੱਥ ਲੱਗਿਆ ਪਰ ਰਹਾਣੇ ਨੇ ਕੈਚ ਛੱਡ ਧਵਨ ਨੂੰ ਜੀਵਨਦਾਨ ਦੇ ਦਿੱਤਾ।
ਧਵਨ ਦਾ ਜਦੋਂ ਕੈਚ ਛੁੱਟਿਆ ਤਾਂ ਉਸਦਾ ਖਾਤਾ ਵੀ ਨਹੀਂ ਖੁੱਲਿਆ ਸੀ। ਧਵਨ ਨੂੰ ਮਿਲੇ ਜੀਵਨਦਾਨ ਤੋਂ ਬਾਅਦ ਤੇਜ਼ ਪਾਰੀ ਖੇਡਣੀ ਸ਼ੁਰੂ ਕਰ ਦਿੱਤੀ। ਧਵਨ ਨੇ ਆਪਣੀ ਪਾਰੀ 'ਚ 13 ਚੌਕੇ ਤੇ 1 ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਧਵਨ ਨੇ ਆਈ. ਪੀ. ਐੱਲ. ਦੇ ਕਰੀਅਰ ਦਾ 29ਵਾਂ ਅਰਧ ਸੈਂਕੜਾ ਲਗਾਇਆ।
ਨਹੀਂ ਚੱਲੀਆਂ ਭਾਰਤੀ ਬੱਲੇਬਾਜ਼, ਇੰਗਲੈਂਡ ਦੀ ਆਸਾਨ ਜਿੱਤ
NEXT STORY