ਡੂਸੇਲਡਫ (ਜਰਮਨੀ), (ਨਿਕਲੇਸ਼ ਜੈਨ)–ਵਿਸ਼ਵ ਦੇ 10 ਬਿਹਤਰੀਨ ਸੁਪਰ ਗ੍ਰੈਂਡ ਮਾਸਟਰਾਂ ਵਿਚਾਲੇ ਚੱਲ ਰਿਹਾ ਡਬਲਯੂ. ਆਰ. ਮਾਸਟਰਸ ਸ਼ਤਰੰਜ ਟੂਰਨਾਮੈਂਟ ਹੁਣ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ ਤੇ ਆਖਰੀ ਰਾਊਂਡ ਵਿਚ ਸਾਂਝੀ ਬੜ੍ਹਤ ’ਤੇ ਚੱਲ ਰਹੇ ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਡੀ. ਗੁਕੇਸ ਕੋਲ ਖਿਤਾਬ ਜਿੱਤਣ ਦਾ ਇਕ ਸ਼ਾਨਦਾਰ ਮੌਕਾ ਹੋਵੇਗਾ।
ਗੁਕੇਸ਼ ਨੇ 8ਵੇਂ ਰਾਊਂਡ ਵਿਚ ਪੋਲੈਂਡ ਦੇ ਯਾਨ ਡੂਡਾ ਨਾਲ ਬਾਜ਼ੀ ਡਰਾਅ ਖੇਡੀ ਜਦਕਿ ਉਸਦੇ ਨਾਲ ਬੜ੍ਹਤ ’ਤੇ ਚੱਲ ਰਹੇ ਧਾਕੜ ਖਿਡਾਰੀ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਨੇ ਰੂਸ ਦੇ ਆਂਦ੍ਰੇ ਐਸੀਪੇਂਕੋ ਨਾਲ ਅੰਕ ਵੰਡਿਆ ਤੇ ਆਖਰੀ ਰਾਊਂਡ ਵਿਚ ਹੁਣ ਅਰੋਨੀਅਨ ਤੇ ਗੁਕੇਸ਼ ਵਿਚਾਲੇ ਹੀ ਮੁਕਾਬਲਾ ਹੋਣਾ ਹੈ ਤੇ ਜੇਕਰ ਗੁਕੇਸ਼ ਇਹ ਮੈਚ ਜਿੱਤਿਆ ਤਾਂ ਉਹ ਆਪਣਾ ਪਹਿਲਾ ਗ੍ਰੈਂਡ ਮਾਸਟਰ ਟੂਰਨਾਮੈਂਟ ਜਿੱਤ ਸਕਦਾ ਹੈ। 8ਵੇਂ ਰਾਊਂਡ ਵਿਚ ਭਾਰਤ ਦੇ ਰਮੇਸ਼ਬਾਬੂ ਪ੍ਰਗਿਆਨੰਦਾ ਨੇ ਵਿਸ਼ਵ ਨੰਬਰ-2 ਯਾਨ ਨੈਪੋਮਨਿਆਚੀ ਨਾਲ ਡਰਾਅ ਖੇਡਿਆ ਤੇ ਉਹ ਫਿਲਹਾਲ 3.5 ਅੰਕ ਬਣਾ ਕੇ 8ਵੇਂ ਸਥਾਨ ’ਤੇ ਚੱਲ ਰਿਹਾ ਹੈ।
Women's T20 WC : ਅੱਜ ਫਾਈਨਲ 'ਚ ਆਸਟ੍ਰੇਲੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ, ਜਾਣੋ ਕਿਸ ਦਾ ਪਲੜਾ ਹੈ ਭਾਰੀ
NEXT STORY