ਕੋਲਕਾਤਾ— 2 ਵਾਰ ਦੀ ਚੈਂਪੀਅਨ ਏ. ਟੀ. ਕੇ. ਐੱਫ. ਸੀ. ਨੇ ਐਤਵਾਰ ਨੂੰ ਇਥੇ ਸਾਲਟ ਲੇਕ ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਬੈਂਗਲੁਰੂ ਐੱਫ. ਸੀ. ਨੂੰ ਹਰਾ ਕੇ ਹੀਰੋ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਛੇਵੇਂ ਸੈਸ਼ਨ ਦੇ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿਥੇ ਉਸਦਾ ਸਾਹਮਣਾ 2 ਵਾਰ ਦੀ ਇਕ ਹੋਰ ਚੈਂਪੀਅਨ ਚੇਨਈਅਨ ਐੱਫ. ਸੀ. ਨਾਲ 14 ਮਾਰਚ ਨੂੰ ਗੋਆ ਵਿਖੇ ਹੋਵੇਗਾ।
ਬੈਂਗਲੁਰੂ ਵਿਚ ਖੇਡੇ ਗਏ ਸੈਮੀਫਾਈਨਲ ਦੇ ਪਹਿਲੇ ਗੇੜ ਵਿਚ ਏ. ਟੀ. ਕੇ. ਨੂੰ 0-1 ਨਾਲ ਹਾਰ ਮਿਲੀ ਸੀ ਪਰ ਐਤਵਾਰ ਨੂੰ ਦੂਜੇ ਗੇੜ ਵਿਚ ਉਸ ਨੇ ਬੈਂਗੁਲੂਰ ਐੱਫ. ਸੀ. ਨੂੰ 3-2 ਨਾਲ ਹਰਾ ਕੇ 3-2 ਦੇ ਕੁਲ ਸਕੋਰ ਨਾਲ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਏ. ਟੀ. ਕੇ. ਤੀਜੀ ਵਾਰ ਫਾਈਨਲ ਵਿਚ ਪਹੁੰਚਿਆ ਹੈ। ਏ. ਟੀ. ਕੇ. ਨੇ 2014 ਵਿਚ ਲੀਗ ਦੇ ਪਹਿਲੇ ਗੇੜ ਦਾ ਖਿਤਾਬੀ ਮੁਕਾਬਲਾ ਜਿੱਤਿਆ ਸੀ ਤੇ ਇਸ ਤੋਂ ਬਾਅਦ 2016 ਵਿਚ ਉਸ ਨੇ ਇਕ ਵਾਰ ਫਿਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ।
ਕੋਰੋਨਾਵਾਇਰਸ ਕਾਰਨ ਫੈੱਡ ਕੱਪ ਰਾਸ਼ਟਰੀ ਜੂਨੀਅਰ ਐਥਲੈਟਿਕਸ ਮੁਅੱਤਲ
NEXT STORY