ਗੁਹਾਟੀ– ਅਜੀਤ ਅਗਰਕਰ ਦੀ ਅਗਵਾਈ ਵਾਲੀ ਰਾਸ਼ਟਰੀ ਚੋਣ ਕਮੇਟੀ ਨਿਊਜ਼ੀਲੈਂਡ ਵਿਰੁੱਧ 5 ਮੈਚਾਂ ਦੀ ਟੀ-20 ਲੜੀ ਤੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਲਈ ਇਕ ਹੀ ਟੀਮ ਚੁਣ ਸਕਦੀ ਹੈ। ਬੀ. ਸੀ. ਸੀ. ਆਈ. ਸੂਤਰ ਨੇ ਇਹ ਜਾਣਕਾਰੀ ਦਿੱਤੀ।
ਟੀ-20 ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਅਜੇ ਐਲਾਨ ਨਹੀਂ ਹੋਇਆ ਹੈ ਪਰ 20 ਟੀਮਾਂ ਦਾ ਇਹ ਟੂਰਨਾਮੈਂਟ 7 ਫਰਵਰੀ ਤੋਂ ਸ਼ੁਰੂ ਹੋਵੇਗਾ। ਆਈ. ਸੀ. ਸੀ. ਟੂਰਨਾਮੈਂਟ ਦੇ ਨਿਯਮਾਂ ਦੇ ਤਹਿਤ ਟੀਮਾਂ ਨੂੰ ਟੂਰਨਾਮੈਂਟ ਤੋਂ 1 ਮਹੀਨੇ ਪਹਿਲਾਂ ਆਖਰੀ-15 ਮੈਂਬਰੀ ਟੀਮ ਦਾ ਨਾਂ ਭੇਜਣਾ ਹੁੰਦਾ ਹੈ। ਚੋਣ ਕਮੇਟੀ ਟੀਮ ਦਾ ਐਲਾਨ ਕਰੇਗੀ ਤਾਂ ਕਿ ਸਮਾਂ ਹੱਦ ਦੇ ਅੰਦਰ ਲੋੜ ਪੈਣ ’ਤੇ ਬਦਲਾਅ ਕੀਤੇ ਜਾ ਸਕਣ।
ਵੈਸਟਇੰਡੀਜ਼ ਤੇ ਅਮਰੀਕਾ ਵਿਚ ਹੋਏ 2024 ਵਿਸ਼ਵ ਕੱਪ ਵਿਚ ਵੀ ਇਹ ਹੀ ਨਿਯਮ ਲਾਗੂ ਹੋਇਆ ਸੀ ਜਦੋਂ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤ ਨੇ ਖਿਤਾਬ ਜਿੱਤਿਆ ਸੀ। ਨਿਊਜ਼ੀਲੈਂਡ ਵਿਰੁੱਧ ਟੀ-20 ਲੜੀ 21 ਜਨਵਰੀ ਤੋਂ ਸ਼ੁਰੂ ਹੋਵੇਗੀ ਤੇ ਵਿਸ਼ਵ ਕੱਪ ਤੋਂ ਪਹਿਲਾਂ ਇਹ ਆਖਰੀ ਲੜੀ ਹੋਵੇਗੀ।
ਸੂਤਰ ਨੇ ਦੱਸਿਆ ਕਿ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ 10 ਹੀ ਟੀ-20 ਮੈਚ ਖੇਡਣੇ ਹਨ, ਲਿਹਾਜ਼ਾ ਟੀਮ ਵਿਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ, ਬਸ਼ਰਤੇ ਕੋਈ ਜ਼ਖ਼ਮੀ ਨਾ ਹੋਵੇ।
ਦੀਪਤੀ ਤੇ ਰੇਣੂਕਾ ਸਮੇਤ 277 ਖਿਡਾਰਨਾਂ ਡਬਲਯੂ. ਪੀ. ਐੱਲ. ਨਿਲਾਮੀ ’ਚ
NEXT STORY