ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. ਸੀਜ਼ਨ-11 ਸ਼ਨੀਵਾਰ ਤੋਂ ਸ਼ੁਰੂ ਹੋ ਜਾਵੇਗਾ। ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਵੀਡੀਓ ਸਾਹਮਣੇ ਆਇਆ ਹੈ ਜਿਸਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਕਪਤਾਨ ਵਿਰਾਟ ਕੋਹਲੀ ਦੀ ਆਪਣੇ ਆਰ.ਸੀ.ਬੀ. ਟੀਮ ਮੈਂਬਰਾਂ ਨਾਲ ਕਿੰਨੀ ਵਧੀਆ ਬਾਂਡਿੰਗ ਹੈ।
ਦਰਅਸਲ ਮੰਗਲਵਾਰ ਦੀ ਸ਼ਾਮ ਆਰ.ਸੀ.ਬੀ. ਦੇ ਖਿਡਾਰੀ ਯੁਜਵੇਂਦਰ ਚਾਹਲ ਨੇ ਇਕ ਵੀਡੀਓ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਵਿਰਾਟ ਕੋਹਲੀ ਚਾਹਲ ਅਤੇ ਬਰੈਂਡਮ ਮੈਕੁਲਮ ਨਾਲ ਠੁਮਕੇ ਲਗਾਉਂਦੇ ਦਿੱਸ ਰਹੇ ਹਨ। ਦੱਸ ਦਈਏ ਕਿ ਮੈਕੁਲਮ ਪਹਿਲੀ ਵਾਰ ਆਰ.ਸੀ.ਬੀ. ਨਾਲ ਜੁੜੇ ਹਨ। ਇਸ ਤੋਂ ਪਹਿਲਾਂ ਉਹ ਦਿੱਲੀ ਅਤੇ ਕੋਲਕਾਤਾ ਦੀਆਂ ਟੀਮਾਂ ਵਿਚ ਰਹੇ ਹਨ। ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਜੋ ਵੀਡੀਓ ਪੋਸਟ ਕੀਤਾ ਹੈ ਉਸ ਵਿਚ ਲੋਕਾਂ ਦਰਮਿਆਨ ਡਾਂਸ ਫਲੋਰ ਉੱਤੇ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੇ ਸਾਥੀ ਖਿਡਾਰੀਆਂ ਨਾਲ ਡਾਂਸ ਸਟੈਪ ਅਜ਼ਮਾ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਯੁਜਵੇਂਦਰ ਚਾਹਲ ਨੇ ਲਿਖਿਆ ਹੈ- ਆਈ.ਪੀ.ਐੱਲ. ਦੇ ਇਨ੍ਹਾਂ ਦਿੱਗਜਾਂ ਨਾਲ ਵਾਰਮਿੰਗ ਕਰਦੇ ਹੋਏ।
ਅਫਰੀਕਾ ਦੌਰੇ ਤੋਂ ਬਾਅਦ ਹੀ ਰੈਸਟ 'ਤੇ ਹਨ ਕੋਹਲੀ
ਕੋਹਲੀ ਦੇ ਮੌਜੂਦਾ ਧਮਾਕੇਦਾਰ ਫ਼ਾਰਮ ਨੂੰ ਵੇਖਦੇ ਹੋਏ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਆਰ.ਸੀ.ਬੀ. ਇਸ ਵਾਰ ਇਹ ਕਾਰਨਾਮਾ ਕਰ ਸਕਦੀ ਹੈ। ਦੱਸ ਦਈਏ ਕਿ ਕੋਹਲੀ ਨੇ ਨਿਦਾਹਾਸ ਟਰਾਫੀ ਵਿਚ ਹਿੱਸਾ ਨਹੀਂ ਲਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਉੱਤੇ ਰੋਹਿਤ ਸ਼ਰਮਾ ਨੇ ਕਪਤਾਨੀ ਕੀਤੀ ਸੀ। ਕੋਹਲੀ ਭਾਰਤ ਦੇ ਦੱਖਣ ਅਫਰੀਕਾ ਦੇ ਦੌਰੇ ਦੇ ਬਾਅਦ ਤੋਂ ਹੀ ਰੈਸਟ ਉੱਤੇ ਹਨ।
IPL ਤੋਂ ਪਹਿਲਾਂ ਗੌਤਮ ਗੰਭੀਰ ਨੇ ਕਿਹਾ ਕੁਝ ਅਜਿਹਾ, ਸਾਰੇ ਜ਼ਖਮ ਭੁੱਲ ਲੈਅ 'ਚ ਆਇਆ ਇਹ ਗੇਂਦਬਾਜ਼
NEXT STORY