ਨਵੀਂ ਦਿੱਲੀ : ਕ੍ਰਿਕਟਰਾਂ ਵਿਚ ਸਕਿਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਇਸ ਸਿਲਸਿਲੇ ਵਿਚ ਨਵਾਂ ਨਾਂ ਸਾਹਮਣੇ ਆਇਆ ਹੈ ਆਸਟਰੇਲੀਆਈ ਸਾਬਕਾ ਕਪਤਾਨ ਮਾਈਕਲ ਕਲਾਰਕ ਦਾ। ਦੱਸਿਆ ਜਾ ਰਿਹਾ ਹੈ ਕਿ ਕਲਾਰਕ ਸਕਿਨ ਕੈਂਸਰ ਨਾਲ ਜੂਝ ਰਹੇ ਹਨ। ਕਲਾਰਕ ਨੇ ਖੁੱਦ ਆਪਣੀ ਇੰਸਟਾਗ੍ਰਾਮ 'ਤੇ ਤਸਵੀਰ ਅਪਲੋਡ ਕਰ ਆਪਣੇ ਪ੍ਰਸ਼ੰਸਕਾਂ ਨੂੰ ਇਸਦੀ ਜਾਣਕਾਰੀ ਦਿੱਤੀ। ਕਲਾਰਕ ਨੇ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ- ਮੇਰੇ ਮੱਥੇ ਦੀ ਸਰਜਰੀ ਹੋ ਗਈ ਹੈ। ਇਸਦੇ ਨਾਲ ਹੀ ਕਲਾਰਕ ਨੇ ਨੌਜਵਾਨਾਂ ਨੂੰ ਵੀ ਕੈਂਸਰ ਤੋਂ ਬਚਣ ਦੇ ਟਿਪਸ ਦਿੱਤੇ।

ਕਲਾਰਕ ਨੇ ਲਿਖਿਆ, ''ਨੌਜਵਾਨ ਕ੍ਰਿਕਟਰਾਂ ਨੂੰ ਆਪਣੀ ਸਕਿਨ ਸੂਰਜ ਤੋਂ ਬਚਾਉਣੀ ਚਾਹੀਦੀ ਹੈ। ਤੁਸੀਂ ਲੰਬੇ ਸਮੇ ਤਕ ਮੈਦਾਨ 'ਤੇ ਹੁੰਦੇ ਹੋ। ਇਸ ਲਈ ਆਪਣੀ ਸਕਿਨ ਦੀ ਦੇਖਭਾਲ ਕਰਨੀ ਚਾਹੀਦੀ ਹੈ। ਕਲਾਰਕ ਦੀ ਇਹ ਚੌਥੀ ਸਰਜਰੀ ਹੈ ਸਿ ਤੋਂ ਪਹਿਲਾਂ ਉਹ ਚਿਹਰੇ ਦੀ ਸਰਜਰੀ ਵੀ ਕਰਵਾ ਚੁੱਕੇ ਹਨ। ਕਲਾਰਕ ਨੂੰ ਸਭ ਤੋਂ ਪਹਿਲਾਂ ਕੈਂਸਰ ਦੀ ਸ਼ਿਕਾਇਤ 2006 ਵਿਚ ਹੋਈ ਸੀ। ਕ੍ਰਿਕਟ ਖੇਡਣ ਤੋਂ ਇਲਾਵਾ ਉਹ ਸਮੇਂ-ਸਮੇਂ 'ਤੇ ਆਪਣੇ ਚਿਹਰੇ ਦੀ ਸਰਜਰੀ ਵੀ ਕਰਵਾਉਂਦੇ ਰਹੇ। ਕਲਾਰਕ ਇਸ ਦੌਰਾਨ ਕੈਂਸਰ ਕੌਂਸਿਲ ਨਾਲ ਵੀ ਜੁੜੇ। 2010 ਵਿਚ ਉਸ ਨੂੰ ਇਸ ਕੌਂਸਿਲ ਦਾ ਅੰਬੈਸਡਰ ਵੀ ਬਣਾ ਦਿੱਤਾ ਗਿਆ ਸੀ।

ਦੱਸ ਦਈਏ ਕਿ ਭਾਰਤੀ ਕ੍ਰਿਕਟਰਾਂ ਦਾ ਸਕਿਨ ਦਾ ਜੂਝਣਾ ਕੋਈ ਨਵੀਂ ਗੱਲ ਨਹੀਂ ਹੈ। ਕੁਝ ਸਾਲ ਪਹਿਲਾਂ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਕੈਂਸਰ ਨਾਲ ਪੀੜਤ ਹੋਣ ਦੀ ਖਬਰ ਨੇ ਪੂਰੀ ਦਨੀਆ ਦਾ ਧਿਆਨ ਖਿੱਚ ਲਿਆ ਸੀ। ਯੁਵਰਾਜ ਇਸ ਕੈਂਸਰ ਨਾਲ ਲੜੇ ਅਤੇ ਉਸ ਨੇ ਦੋਬਾਰਾ ਮੈਦਾਨ 'ਤੇ ਵਾਪਸੀ ਕੀਤੀ। ਕਿਹਾ ਜਾਂਦਾ ਹੈ ਕਿ ਯੁਵਰਾਜ ਨੂੰ ਕ੍ਰਿਕਟ ਵਰਲਡ ਕੱਪ ਤੋਂ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਉਹ ਕਿਸੇ ਗੰਭੀਰ ਸਮੱਸਿਆ 'ਚੋਂ ਗੁਜ਼ਰ ਰਹੇ ਹਨ ਪਰ ਇਸ ਦੇ ਬਾਵਜੂਦ ਉਸ ਨੇ ਵਰਲਡ ਕੱਪ ਨਹੀਂ ਛੱਡਿਆ। ਵਰਲਡ ਕੱਪ ਜਿੱਤਣ ਤੋਂ ਬਾਅਦ ਜਦੋਂ ਯੁਵਰਾਜ ਨੇ ਟੈਸਟ ਕਰਾਏ ਤਾਂ ਉਸ ਨੂੰ ਪਤਾ ਚੱਲਿਆ ਕਿ ਉਸ ਨੂੰ ਕੈਂਸਰ ਹੈ।
ਅਮਰੀਕੀ ਓਪਨ ਚੈਂਪੀਅਨ ਬਣਨ ’ਤੇ ਨਡਾਲ ਨੇ ਦਿੱਤਾ ਇਹ ਭਾਵੁਕ ਬਿਆਨ
NEXT STORY