ਨਵੀਂ ਦਿੱਲੀ : ਇੰਗਲੈਂਡ ਦੇ ਕ੍ਰਿਕਟ ਇਤਿਹਾਸ 'ਚ ਬਰਮਿੰਘਮ ਟੈਸਟ ਖਾਸ ਉਪਲੱਬਧੀ ਲੈ ਕੇ ਆਉਣ ਵਾਲਾ ਹੈ। ਏਜਬੈਸਟਨ 'ਚ ਭਾਰਤ ਖਿਲਾਫ ਇਕ ਅਗਸਤ ਤੋਂ ਖੇਡਿਆ ਜਾਣ ਵਾਲਾ ਪਹਿਲਾ ਟੈਸਟ ਇੰਗਲਿਸ਼ ਟੀਮ ਦਾ 1000ਵਾਂ ਟੈਸਟ ਮੈਚ ਹੋਵੇਗਾ। ਇਸਦੇ ਨਾਲ ਹੀ 1 ਹਜ਼ਾਰ ਟੈਸਟ ਮੈਚਾਂ ਨੂੰ ਛੂਹਣ ਵਾਲੀ ਪਹਿਲੀ ਕ੍ਰਿਕਟ ਟੀਮ ਹੋਵੇਗੀ।
ਇੰਗਲੈਂਡ ਦੀ ਟੀਮ ਨੇ ਹੁਣ ਤੱਕ 999 ਟੈਸਟ ਮੈਚਾਂ 'ਚੋਂ 357 ਮੈਚਾਂ 'ਚ ਜਿੱਤ ਹਾਸਲ ਕੀਤੀ ਹੈ। 297 ਟੈਸਟ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦਕਿ 345 ਟੈਸਟ ਡਰਾਅ ਰਹੇ ਹਨ। ਇੰਗਲੈਂਡ ਦੇ ਨਾਲ ਟੈਸਟ ਦਾ ਸਫਰ ਸ਼ੁਰੂ ਕਰਨ ਵਾਲੀ ਆਸਟਰੇਲੀਆ ਦੀ ਟੀਮ ਨੇ ਹੁਣ ਤੱਕ 812 ਮੈਚ ਖੇਡੇ ਹਨ।
1. इंग्लैंड (1877-2018)- 999 टेस्ट
2. ऑस्ट्रेलिया (1877-2018)- 812 टेस्ट
3. वेस्टइंडीज (1928-2018)- 535 टेस्ट
4. भारत (1932-2018) - 522 टेस्ट
5. साउथ अफ्रीका ( 1889-2018) 427 टेस्ट
6. न्यूजीलैंड (1930-2018) -426 टेस्ट
7. पाकिस्तान (1952-2018)- 415 टेस्ट
8. श्रीलंका (1982-2018) - 274 टेस्ट
9. बांग्लादेश (2000-2018)- 108 टेस्ट
10. जिम्बाब्वे (1992-2017) 105 टेस्ट
1 ਟੈਸਟ ਕ੍ਰਿਕਟ ਦਾ ਪਹਿਲਾ ਟੈਸਟ ( 15-19 ਮਾਰਚ 1877) ਇੰਗਲੈਂਂਡ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਸੀ। ਉਸ ਇਤਿਹਾਸਕ ਮੈਲਬੋਰਨ ਟੈਸਟ 'ਚ ਆਸਟਰੇਲਿਆ ਨੇ ਇੰਗਲੈਂਡ ਨੂੰ 45 ਦੌੜਾਂ ਨਾਲ ਹਰਾਇਆ ਸੀ।
2 ਇੰਗਲੈਂਡ ਦੇ ਇਤਿਹਾਸਕ ਪਹਿਲੇ ਟੈਸਟ ਦੇ ਕਪਤਾਨ ਜੇਮਸ ਲਿਲੀਜੁਆਈਟ ਸੀ। ਜਦਕਿ 1000ਵੇਂ ਟੈਸਟ 'ਚ ਜੋ ਰੂਟ ਕਪਤਾਨੀ ਕਰਨਗੇ।
3 ਇੰਗਲੈਂਡ ਦੇ ਵਲੋਂ ਪਹਿਲਾਂ ਵਿਕਟ ਲੈਣ ਦਾ ਸਿਹਰਾ ਰਾਊਂਡਆਰਮ ਮੀਡਿਅਮ ਪੇਸਰ ਐਲਨ ਹਿਲ ਦਾ ਹੈ।
4 ਇੰਗਲੈਂਡ ਦੇ ਵਲੋਂ ਪਹਿਲਾ ਸੈਂਕੜਾ (152 ਦੌੜਾਂ) ਫਾਦਰ ਆਫ ਕ੍ਰਿਕਟ ਗ੍ਰੇਸ ਨੇ ਆਸਟਰੇਲੀਆ ਖਿਲਾਫ 1980 'ਚ ਓਵਲ ਟੈਸਟ ਦੌਰਾਨ ਲਗਾਇਆ ਸੀ।
ਵਾਸ਼ਿੰਗਟਨ ਓਪਨ 'ਚ ਪਸੀਨਾ ਵਹਾ ਕੇ ਜਿੱਤੇ ਮਰੇ
NEXT STORY