ਨਵੀਂ ਦਿੱਲੀ— ਪਾਕਿਸਤਾਨ ਖਿਲਾਫ ਆਈ.ਸੀ.ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਮਿਲੀ ਹਾਰ ਦੇ ਬਾਅਦ ਸਾਬਕਾ ਬੱਲੇਬਾਜ਼ ਰਾਹੁਲ ਦ੍ਰਵਿੜ ਨੇ ਕਿਹਾ ਕਿ ਭਾਰਤੀ ਟੀਮ ਨੂੰ ਅਗਲੇ ਵਿੰਡੀਜ਼ ਦੌਰੇ ਲਈ ਆਪਣੀ ਪਲੇਇੰਗ 'ਚ ਪ੍ਰਯੋਗ ਕਰਨਾ ਚਾਹੀਦਾ ਹੈ। ਭਾਰਤ ਦਾ ਵਿੰਡੀਜ਼ ਦੌਰਾ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ।
ਨੰਬਰ ਚਾਰ 'ਤੇ ਬੱਲੇਬਾਜ਼ੀ ਕਰੇ ਕੇਦਾਰ ਜਾਧਵ
ਭਾਰਤ ਦੀ ਅੰਡਰ-19 ਅਤੇ 'ਇੰਡੀਆ ਏ' ਟੀਮ ਦੇ ਕੋਚ ਦ੍ਰਵਿੜ ਨੇ ਯੁਵਾ ਬੱਲੇਬਾਜ਼ ਕੇਦਾਰ ਜਾਧਵ ਨੂੰ ਅਗਲੇ ਦੌਰੇ 'ਤੇ ਜ਼ਿਆਦਾ ਜ਼ਿੰਮੇਦਾਰੀ ਦੇਣ ਦੀ ਗੱਲ ਕਹੀ ਹੈ। ਇਸ ਦੌਰ 'ਤੇ ਟੀਮ 'ਚ ਸ਼ਾਮਲ ਕੀਤੇ ਗਏ ਚਾਈਨਾਮੈਨ ਕੁਲਦੀਪ ਯਾਦਵ ਨੂੰ ਮੌਕਾ ਦੇਣ ਦੀ ਦ੍ਰਵਿੜ ਨੇ ਸਲਾਹ ਦਿੱਤੀ ਹੈ। ਦ੍ਰਵਿੜ ਨੇ ਕਿਹਾ, ''ਜੇਕਰ ਕੇਦਾਰ ਟੀਮ 'ਚ ਆਪਣੀ ਜਗ੍ਹਾ ਪੱਕੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਨੰਬਰ-4 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਉਹ ਨੰਬਰ-6 'ਤੇ ਆਪਣੇ ਆਪ ਨੂੰ ਛੁਪਾ ਰਹੇ ਹਨ। ਉਨ੍ਹਾਂ ਨੂੰ ਚੌਥੇ ਨੰਬਰ ਦੀ ਜ਼ਿੰਮੇਦਾਰੀ ਦਿੱਤੀ ਜਾਣੀ ਚਾਹੀਦੀ ਅਤੇ ਵੇਖਣਾ ਚਾਹੀਦਾ ਹੈ ਕਿ ਉਹ ਕੀ ਕਰ ਸਕਦੇ ਹਨ।
ਦ੍ਰਵਿੜ ਨੇ ਕਿਹਾ, ''ਜੇਕਰ ਉਹ ਵਧੀਆ ਪ੍ਰਦਰਸ਼ਨ ਕਰਦੇ ਹਨ ਤਾਂ ਚੰਗੀ ਗੱਲ ਹੈ ਨਹੀਂ ਤਾਂ ਫਿਰ ਕਿਸੇ ਹੋਰ ਸਥਾਨ 'ਤੇ ਖੇਡਣਾ ਚਾਹੀਦਾ ਹੈ। ਜਦੋਂ ਤੁਹਾਡੇ ਕੋਲ ਹਾਰਦਿਕ ਪੰਡਯਾ ਵਰਗਾ ਖਿਡਾਰੀ ਹੈ ਜਿਸਨੂੰ ਭਾਰਤ ਨੂੰ ਬਚਾਉਣ ਦੀ ਜ਼ਰੂਰਤ ਹੈ, ਅਜਿਹੇ 'ਚ ਕੇਦਾਰ ਜਾਧਵ ਦਾ ਹੇਠਾਂ ਬੱਲੇਬਾਜ਼ੀ ਕਰਨਾ ਵਧੀਆ ਨਹੀਂ ਹੈ।''
ਪੰਡਿਆ ਵੀ ਟਾਪ ਆਰਡਰ 'ਚ ਬੱਲੇਬਾਜੀ ਕਰਨ
ਦ੍ਰਵਿੜ ਨੇ ਅੱਗੇ ਕਿਹਾ, ''ਪੰਡਯਾ ਗੇਂਦਬਾਜੀ ਵੀ ਕਰ ਰਹੇ ਹਨ। ਉਨ੍ਹਾਂ ਨੂੰ ਕੁੱਝ ਮੈਚਾਂ 'ਚ ਚਾਰ ਜਾਂ ਪੰਜ ਨੰਬਰ 'ਤੇ ਬੱਲੇਬਾਜ਼ੀ ਦੀ ਲੋੜ ਹੈ। ਤਾਂ ਕਿ ਉਹ ਆਪਣੇ ਆਪ ਨੂੰ ਹੋਰ ਬਿਹਤਰ ਕਰ ਸਕਣ ਅਤੇ ਅਜਿਹੇ ਆਲਰਾਉਂਡਰ ਬਣ ਸਕਣ ਜੋ ਭਾਰਤ ਲਈ ਲਾਭਦਾਇਕ ਹੋਣ।''
ਹਾਰਦਿਕ ਪੰਡਯਾ 'ਤੇ ਫਿਦਾ ਹੈ ਕੋਲਕਾਤਾ ਦੀ ਇਹ ਮਸ਼ਹੂਰ ਹਾਟ ਮਾਡਲ
NEXT STORY