ਸਪੋਰਟਸ ਡੈਸਕ– ਆਸਟਰੇਲੀਆ ਦੀ ਸਟਾਰ ਕ੍ਰਿਕਟਰ ਐਲਿਸ ਪੈਰੀ ਅਤੇ ਆਸਟ੍ਰੇਲੀਆ ਦੇ ਰਗਬੀ ਸਟਾਰ ਮੈਟ ਟਾਊਮਾ ਦਾ ਤਲਾਕ ਹੋ ਗਿਆ ਹੈ। ਦੋਵਾਂ ਨੇ 5 ਸਾਲਾਂ ਤਕ ਇਕੱਠੇ ਰਹਿਣ ਤੋਂ ਬਾਅਦ ਪਿਛਲੇ ਹਫ਼ਤੇ ਕਾਨਫਰੰਸ ਕਰਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ। ਪੈਰੀ ਦੇ ਤਲਾਕ ਦੀਆਂ ਖ਼ਬਰਾਂ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ ਮੁਰਲੀ ਵਿਜੇ ਸੋਸ਼ਲ ਮੀਡੀਆ ’ਤੇ ਟ੍ਰੋਲ ਹੋ ਰਹੇ ਹਨ।
![PunjabKesari](https://static.jagbani.com/multimedia/13_35_493343633ellyse perry1-ll.jpg)
ਦਰਅਸਲ, ਮੁਰਲੀ ਵਿਜੇ ਨੇ ਇਕ ਵਾਰ ਪੈਰੀ ਨੂੰ ਡੇਟ ’ਤੇ ਲੈ ਕੇ ਜਾਣ ਦੀ ਗੱਲ ਕਹੀ ਸੀ। ਜਿਵੇਂ ਹੀ ਪੈਰੀ ਦੇ ਤਲਾਕ ਦੀ ਖ਼ਬਰ ਆਈ ਤਾਂ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ’ਤੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਐਲਿਸ ਪੈਰੀ ਦੇ ਤਲਾਕ ਤੋਂ ਮੁਰਲੀ ਵਿਜੇ ਬਹੁਤ ਖ਼ੁਸ਼ ਹੋਣਗੇ। ਮੁਰਲੀ ਵਿਜੇ ਨੇ ਪੈਰੀ ਨੂੰ ਸਭ ਤੋਂ ਸੋਹਣੀ ਕ੍ਰਿਕਟਰ ਦੱਸਦੇ ਹੋਏ ਉਸ ਨਾਲ ਡਿਨਰ ਡੇਟ ’ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ। ਇਸ ’ਤੇ ਪੈਰੀ ਨੇ ਵੀ ਮੁਰਲੀ ਵਿਜੇ ਨਾਲ ਡੇਟ ’ਤੇ ਜਾਣ ਦੀ ਗੱਲ ਮਨਜ਼ੂਰ ਕਰਦੇ ਹੋਏ ਕਿਹਾ ਸੀ ਕਿ ਬੁੱਲ ਉਨ੍ਹਾਂ ਨੂੰ ਦੇਣਾ ਪਵੇਗਾ।
![PunjabKesari](https://static.jagbani.com/multimedia/13_35_495062573ellyse perry2-ll.jpg)
ਜ਼ਿਕਰਯੋਗ ਹੈ ਕਿ ਮੁਰਲੀ ਵਿਜੇ ਵਿਆਹੇ ਹੋਏ ਹਨ। ਮੁਰਲੀ ਵਿਜੇ ਨੇ ਸਾਲ 2012 ’ਚ ਨਿਕਿਤਾ ਨਾਲ ਵਿਆਹ ਕੀਤਾ ਸੀ। ਨਿਕਿਤਾ ਪਹਿਲਾਂ ਦਿਨੇਸ਼ ਕਾਰਤਿਕ ਦੀ ਪਤਨੀ ਸੀ ਪਰ ਮੁਰਲੀ ਵਿਜੇ ਨਾਲ ਪਿਆਰ ’ਚ ਪੈਣ ਤੋਂ ਬਾਅਦ ਕਾਰਤਿਕ ਤੋਂ ਤਲਾਕ ਲੈਣ ਤੋਂ ਬਾਅਦ ਉਸ ਨੇ ਮੁਰਲੀ ਵਿਜੇ ਨਾਲ ਵਿਆਹ ਕਰ ਲਿਆ। ਮੁਰਲੀ ਵਿਜੇ ਅਤੇ ਨਿਕਿਤਾ ਦੇ 3 ਬੱਚੇ ਹਨ ਅਤੇ ਆਪਣੀ ਜ਼ਿੰਦਗੀ ’ਚ ਕਾਫੀ ਖ਼ੁਸ਼ ਹਨ।
![PunjabKesari](https://static.jagbani.com/multimedia/13_35_496781161ellyse perry3-ll.jpg)
ਇਸ ਵਿਸ਼ਵ ਚੈਂਪੀਅਨ ਖਿਡਾਰਨ ਨੂੰ ਘਰੋਂ ਪਏ ਧੱਕੇ, ਦੋ ਸਾਲ ਸੜਕ 'ਤੇ ਰਹਿਣ ਮਗਰੋਂ ਬਣੀ 'ਪੋਰਨਸਟਾਰ'
NEXT STORY