ਨਵੀਂ ਦਿੱਲੀ— ਭਾਰਤੀ ਟੀਮ ਹੁਣ ਚੈਂਪੀਅਨਸ ਟਰਾਫੀ ਦੇ ਫਾਈਨਲ 'ਚ ਪਾਕਿਸਤਾਨ ਤੋਂ ਕਰਾਰੀ ਹਾਰ ਮਿਲਣ ਤੋਂ ਬਾਅਦ ਵੈਸਟ ਇੰਡੀਜ਼ ਦੇ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਖੇਡ ਰਹੀ ਹੈ। ਜਿਸ ਦੇ ਸ਼ੁਰੂਆਤੀ 2 ਮੈਚਾਂ 'ਚ ਇਕ 'ਚ ਜਿੱਤ ਹਾਸਲ ਕਰਨ ਨਾਲ 1-0 ਬੜ੍ਹਤ ਬਣਾ ਲਈ ਹੈ। ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਜ਼ਹੀਰ ਖਾਨ ਅਤੇ ਅਭਿਨੇਤਰੀ ਸਾਗਰਿਕਾ ਘਾਟਕੇ ਨਾਲ ਮੰਗਣੀ ਕਰਨ ਤੋਂ ਬਾਅਦ ਜ਼ਹੀਰ ਖਾਨ ਵੀ ਵੈਸਟ ਇੰਡੀਜ਼ 'ਚ ਭਾਰਤੀ ਟੀਮ ਦਾ ਸਾਥ ਦੇ ਰਹੇ ਹਨ। ਉਹ ਆਪਣੀ ਮੰਗੇਤਰ ਦੇ ਨਾਲ ਕੈਰੇਬੀਅਨ ਆਇਰਲੈਂਡ 'ਚ ਛੁੱਟੀਆਂ ਮਨਾ ਰਹੇ ਹਨ।
ਜ਼ਹੀਰ ਖਾਨ ਅਤੇ ਸਾਗਰਿਕਾ ਦੇ ਨਾਲ ਦੇਖਿਆ ਗਿਆ। ਨਾਲ ਹੀ ਸਾਗਰਿਕਾ ਨੇ ਇੰਸਟਾਗ੍ਰਾਮ 'ਚ ਇਕ ਸੈਲਫੀ ਸ਼ੇਅਰ ਕੀਤੀ ਹੈ। ਜਿਸ 'ਚ ਲਿਖਿਆ ਹੈ ਇਕ ਦਿਨ ਲਈ ਸੂਰਜ ਬਾਹਰ ਨਿਕਲਿਆ ਹੈ। ਦੋਵਾਂ 'ਚ ਅਫੇਰ ਹੋਣ ਦੀ ਗੱਲ ਕਈ ਮਹੀਨਿਆਂ ਤੋਂ ਚਲ ਰਹੀ ਸੀ। ਇਸ ਤੋਂ ਬਾਅਦ ਦੋਵਾਂ ਨੇ ਮੰਗਣੀ ਕਰ ਲਈ। ਜਿਸ 'ਚ ਭਾਰਤੀ ਟੀਮ ਦੇ ਕਈ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਈਆ।
ਖਿਤਾਬ ਜਿੱਤਣ ਤੋਂ ਬਾਅਦ ਭਾਰਤ ਪੁੱਜਣ 'ਤੇ ਕੀਤਾ ਨਿੱਘਾ ਸਵਾਗਤ
NEXT STORY