ਨਵੀਂ ਦਿੱਲੀ— ਭਾਰਤੀ ਟੀਮ ਦੇ ਟੈਸਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਕੋਚ ਅਨਿਲ ਕੁੰਬਲੇ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਸਾਹਾ ਨੇ ਇਕ ਕਾਨਫਰੰਸ 'ਚ ਕੁੰਬਲੇ ਦੇ ਕਾਰਜਕਾਲ ਦੌਰਾਨ ਡ੍ਰੇਸਿੰਗ ਰੂਮ ਦੇ ਮਾਹੌਲ ਨੂੰ ਲੈ ਕੇ ਵੱਡੀ ਗੱਲ ਕਹੀ ਹੈ।
ਜਦੋਂ ਰਿਧੀਮਾਨ ਸਾਹਾ ਨੂੰ ਪੁੱਛਿਆ ਗਿਆ ਕਿ ਕੁੰਬਲੇ ਕੌਚ ਰਹਿੰਦੇ ਹੋਏ ਡ੍ਰੇਸਿੰਗ ਰੂਮ ਦਾ ਮਾਹੌਲ ਖੁੱਲਾ ਨਹੀਂ ਸੀ। ਇਸ ਸਵਾਲ 'ਤੇ ਸਾਹਾ ਨੇ ਆਪਣੀ ਗੱਲ ਕਹਿੰਦੇ ਹੋਏ ਕਿਹਾ ਕਿ ਮੇਰਾ ਸਾਰਿਆ ਨਾਲ ਵਧੀਆ ਰਿਸ਼ਤਾ ਰਿਹਾ ਹੈ। ਮੈਂ ਕਦੇ ਵੀ ਕਿਸੇ ਤਰ੍ਹਾਂ ਦੀ ਚੀਜ਼ ਮਹਿਸੂਸ ਨਹੀਂ ਕੀਤੀ।
ਸਾਹਾ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਇਕ ਦੁਜੇ ਨਾਲ ਖੁਸ਼ ਰਹਿੰਦਾ ਸੀ। ਮੈਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਉਸ ਸਮੇਂ ਹੀ ਮਹਿਸੂਸ ਕਰਾਗਾ ਜਦੋਂ ਰਵੀ ਭਾਈ (ਰਵੀ ਸ਼ਾਸਤਰੀ) ਸਾਡੇ ਨਾਲ ਹੋਣਗੇ। ਟੈਸਟ ਮੈਚ ਦੌਰਾਨ ਮੈਂ ਕੁਝ ਵੀ ਗਲਤ ਨਹੀਂ ਦੇਖਿਆ। ਮੈਂ ਇਸ ਗੱਲ ਦਾ ਅੰਦਾਜਾ ਨਹੀਂ ਹੈ ਕਿ ਵਨ ਡੇ ਮੈਚਾਂ 'ਚ ਇਸ ਤਰ੍ਹਾਂ ਦਾ ਕੁਝ ਹੋਇਆ ਸੀ ਜਾ ਨਹੀਂ।
ਉਸ 'ਤੇ ਅਤੇ ਭਾਰਤੀ ਟੀਮ 'ਤੇ ਅਨਿਲ ਕੁੰਬਲੇ ਦੇ ਅਸਰ ਦੇ ਬਾਰੇ 'ਚ ਪੁੱਛੇ ਜਾਣ 'ਤੇ ਸਾਹਾ ਨੇ ਕਿਹਾ ਕਿ ਅਨਿਲ ਸਰ ਦੇ ਕਾਰਜਕਾਲ 'ਚ ਸਭ ਤੋਂ ਪਹਿਲਾਂ ਅਸੀਂ ਵੈਸਟਇੰਡੀਜ਼ ਦੌਰੇ 'ਤੇ ਗਏ ਸੀ। ਇਸ ਦੌਰਾਨ ਕੁੰਬਲੇ ਨੇ ਮੈਨੂੰ ਕਿਹਾ ਸੀ ਕਿ ਮੈਂ ਇਸ ਅੰਦਾਜ 'ਚ ਹੀ ਖੇਡ ਜਿਸ ਅੰਦਾਜ 'ਚ ਮੈਂ ਬੰਗਲੁਰੂ ਟੀਮ ਲਈ ਖੇਡਦਾ ਸੀ। ਉਨ੍ਹਾਂ ਨੇ ਆਪਣਾ ਅਨੁਭਵ ਟੀਮ ਨਾਲ ਸਾਝਾ ਕੀਤਾ ਜਿਸ ਨਾਲ ਸਾਨੂੰ ਕਾਫੀ ਮਦਦ ਮਿਲੀ।
ਸਾਹਾ ਦਾ ਇਹ ਬਿਆਨ ਵਿਰਾਟ ਦੇ ਉਸ ਬਿਆਨ ਦੇ ਉਲਟ ਦਿਖਾਈ ਪਿਆ ਹੈ, ਜਿਸ 'ਚ ਉਸ ਨੇ ਕਿਹਾ ਸੀ ਕਿ ਕੁੰਬਲੇ ਦੇ ਕਾਰਜਕਾਲ 'ਚ ਡ੍ਰੇਸਿੰਗ ਰੂਮ ਦਾ ਮਾਹੌਲ ਸਹੀਂ ਨਹੀਂ ਰਹਿੰਦਾ। ਵਿਰਾਟ ਦਾ ਕਹਿਣਾ ਸੀ ਕਿ, ਉਹ ਜਿਸ ਗੱਲਾਂ ਦਾ ਜ਼ਿਕਰ ਕਰ ਰਿਹਾ ਹੈ ਉਹ ਸਾਰਿਆਂ ਗੱਲਾਂ ਖਿਡਾਰੀਆਂ ਨੇ ਕੀਤੀਆਂ ਸਨ।
ਦੱਸਣਯੋਗ ਹੈ ਕਿ ਸਾਹਾ ਦਾ ਇਹ ਬਿਆਨ ਇਸ ਲਈ ਅਹਿਮੀਅਤ ਰੱਖਦਾ ਹੈ ਕਿ ਕੋਚ ਰਹਿੰਦੇ ਹੋਏ ਉਸ ਦੇ ਨਾਲ ਪੰਜ ਟੈਸਟ ਸੀਰੀਜ਼ ਖੇਡੇ। ਜ਼ਿਕਰਯੋਗ ਹੈ ਕਿ ਸਾਹਾ ਹੁਣ ਤੱਕ ਭਾਰਤੀ ਟੀਮ ਲਈ 25 ਟੈਸਟ ਖੇਡ ਚੁੱਕਾ ਹੈ, ਜਿਸ 'ਚ ਉਸ ਨੇ 32 ਤੋਂ ਜ਼ਿਆਦਾ ਦੀ ਔਸਤ ਨਾਲ 1013 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 48 ਕੈਚ ਫੜ੍ਹੇ ਅਤੇ 8 ਬੱਲੇਬਾਜ਼ਾਂ ਨੂੰ ਸਟੱਪ ਆਊਟ ਕੀਤਾ।
ਮਿਤਾਲੀ ਦੇ ਨਾਂ ਦਰਜ ਹੋਣ ਵਾਲੇ ਹਨ ਇਹ 2 ਵੱਡੇ ਰਿਕਾਰਡ
NEXT STORY