ਨਵੀਂ ਦਿੱਲੀ– ਖੇਡ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਖੇਲ ਰਤਨ ਹਾਸਲ ਕਰਨ ਵਾਲੀ ਸਾਕਸ਼ੀ ਮਲਿਕ ਤੇ ਮੀਰਾਬਾਈ ਚਾਨੂ ਨੂੰ ਅਰਜੁਨ ਪੁਰਸਕਾਰ ਨਹੀਂ ਦੇਣਾ ਦਾ ਫੈਸਲਾ ਕੀਤਾ ਹੈ। ਜਿਸ ਨਾਲ ਇਸ ਸਾਲ ਇਹ ਪੁਰਸਕਾਰ ਹਾਸਲ ਕਰਨ ਵਾਲੇ ਖਿਡਾਰੀਆਂ ਦੀ ਗਿਣਤੀ 27 ਹੋ ਗਈ ਹੈ। ਖੇਡ ਮੰਤਰਾਲਾ ਨੇ ਹਾਲਾਂਕਿ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਖੇਲ ਰਤਨ ਦੇ ਲਈ ਜਿਨ੍ਹਾਂ ਪੰਜ ਖਿਡਾਰੀਆਂ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ ਉਨ੍ਹਾਂ ਨੂੰ ਸਵਿਕਾਰ ਕਰ ਲਿਆ ਹੈ।
ਪਿਛਲੇ ਹਫਤੇ ਜਸਟਿਸ (ਸੇਵਾਮੁਕਤ) ਮੁਕੁੰਦਕਮ ਸ਼ਰਮਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅਰਜੁਨ ਪੁਰਸਕਾਰ ਦੇ ਲਈ 29 ਖਿਡਾਰੀਆਂ ਦੇ ਨਾਮ ਖੇਡ ਮੰਤਰਾਲਾ ਦੇ ਕੋਲ ਖੇਡੇ ਸੀ। ਇਸ ਸੂਚੀ 'ਚ ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਤੇ 2017 ਦੀ ਵਿਸ਼ਵ ਵੇਟਲਿਫਟਿੰਗ ਚੈਂਪੀਅਨ ਮੀਰਾਬਾਈ ਚਾਨੂ ਦਾ ਨਾਮ ਵੀ ਸ਼ਾਮਲ ਸੀ ਪਰ ਇਨ੍ਹਾਂ ਦੋਵਾਂ ਦਾ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਆਖਰੀ ਫੈਸਲਾ ਖੇਡ ਮੰਤਰੀ ਕਿਰੇਨ ਰਿਜਿਜੂ 'ਤੇ ਛੱਡ ਦਿੱਤਾ ਗਿਆ ਸੀ। ਅਸਲ 'ਚ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਪਹਿਲਾਂ ਹੀ ਦੇਸ਼ ਦਾ ਸਰਵਉੱਚ ਖੇਡ ਪੁਰਸਕਾਰ ਖੇਲ ਰਤਨ (ਸਾਕਸ਼ੀ-2016, ਮੀਰਾਬਾਈ-2018) ਮਿਲ ਚੁੱਕਿਆ ਹੈ। ਇਨ੍ਹਾਂ ਦੋਵਾਂ ਦੇ ਨਾਮ ਨੂੰ ਸੂਚੀ 'ਚ ਸ਼ਾਮਲ ਕਰਨ ਦੀ ਆਲੋਚਨਾ ਵੀ ਹੋਈ ਸੀ।
ਭਾਰਤ ਦੇ ਸੀਮਤ ਓਵਰਾਂ ਦੇ ਕਪਤਾਨ ਰੋਹਿਤ ਸ਼ਰਮਾ, ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਟ, ਟੇਬਲ ਟੈਨਿਸ ਸਟਾਰ ਮਣਿਕਾ ਬੱਤਰਾ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਤੇ ਰੀਓ ਪੈਰਾਲੰਪਿਕ ਦੇ ਸੋਨ ਤਮਗਾ ਜੇਤੂ ਐਥਲੀਟ ਮਰੀਅੱਪਨ ਥੰਗਾਵੇਲੂ ਨੂੰ 29 ਅਗਸਤ ਨੂੰ ਖੇਡ ਦਿਵਸ ਦੇ ਦਿਨ ਰਾਸ਼ਟਰਪਤੀ ਭਵਨ ਤੋਂ ਵਰਚੁਅਲ ਸਮਾਰੋਹ ਰਾਹੀਂ ਦੇਸ਼ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਨਾਲ ਨਿਵਾਜਿਆ ਜਾਵੇਗਾ।
IPL 2020: ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ ਮਲਿੰਗਾ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ
NEXT STORY