ਐਂਟਰਟੇਨਮੈਂਟ ਡੈਸਕ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੀ ਪੁੱਤ ਦੀ ਯਾਦ ਵਿਚ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਆਪਣੇ ਨਾਲ ਛੋਟੇ ਸਿੱਧੂ ਦੀ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਦੋਵੇਂ ਪਿਓ-ਪੁੱਤ ਇਕੋ ਰੰਗ ਦੀ ਦਸਤਾਰ ਸਜਾਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਆਰੰਭ ਹੈ ਪ੍ਰਚੰਡ...! ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ 'ਤੇ ਜਾਰੀ ਕੀਤਾ ਵੀਡੀਓ

ਸਿਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਬਲਕੌਰ ਸਿੰਘ ਨੇ ਕੈਪਸ਼ਨ ਵਿਚ ਲਿਖਿਆ, ਮੇਰੇ ਵਿਚ ਬੇਹੱਦ ਬਦਲਾਅ ਆਇਆ, 3 ਸਾਲਾਂ ਵਿਚ ਮੈਂ ਮੇਰੇ ਤੇ ਮੇਰੇ ਪਰਿਵਾਰ ਦੇ ਕੁਝ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਆਪਣਾ ਕਿਹਾ ਉਨ੍ਹਾਂ ਨੂੰ ਖਿਲਾਫ ਦੇਖਿਆ, ਇਕ ਵਾਰ ਨਹੀਂ ਹਰ ਵਾਰ ਹੀ ਚਿਹਰਾ ਹੈਰਾਨ ਹੋਇਆ, ਜਦੋਂ ਵੀ ਮੇਰਾ ਕੋਈ ਖ਼ਾਸ ਬੇਨਕਾਬ ਹੋਇਆ। ਮੇਰੇ ਨਰਮ ਸੁਭਾਅ ਵਿਚ ਕਠੋਰਤਾ ਆਈ, ਮੇਰੀ ਸਹਿਜਤਾ ਵਿਚ, ਪਰਖ ਆ ਗਈ ਤੇ ਮੈਂ ਬਦਲ ਗਿਆ ਅਤੇ ਬਦਲਣਾ ਜਾਇਜ਼ ਵੀ ਸੀ, ਕਿਉਂਕਿ ਹਰ ਵਾਰ ਜਦੋਂ ਵੀ ਨਰਮ ਦਿਲੀ ਵਰਤੀ ਤਾਂ ਮੇਰੇ ਸਾਹਮਣੇ ਮੇਰੇ ਕਾਲੇ ਦਿਨਾਂ ਦਾ ਕੌੜਾ ਸੱਚ ਮੁਹਰੇ ਆ ਜਾਂਦਾ ਸੀ, ਅਤੇ ਉਹ ਚੀਕ ਚੀਕ ਕਹਿੰਦਾ ਸੀ ਕਿ ਨਹੀਂ! ਹੁਣ ਤੂੰ ਪਹਿਲਾਂ ਜਿਆ ਨਹੀਂ ਰਹਿ ਸਕਦਾ……ਸ਼ੁੱਭ ਮੈਂ ਹੁਣ ਜ਼ਿਆਦਾ ਨਹੀਂ ਬੋਲਦਾ ਜ਼ਿਆਦਾ ਨਹੀਂ ਹੱਸਦਾ ਇੱਕਲਾ ਤੁਰਨਾ ਜਾਂ ਇਕਲੇ ਹੀ ਸੋਚਣਾ ਮੈਨੂੰ ਚੰਗਾ ਲੱਗਦਾ ਏ ਪਰ ਅੱਜ ਇਹ ਗੱਲਾਂ ਕਰਨ ਨੂੰ ਜੀ ਕੀਤਾ, ਕਿਉਂਕਿ ਤੇਰੇ ਮਗਰੋਂ ਹੁਣ ਵੀ ਜੀ ਜਿਹਾ ਨਹੀਂ ਲੱਗ ਰਿਹਾ। ਤੇਰੀਆਂ ਯਾਦਾਂ ਦੇ ਖਿਆਲਾਂ ਵਿਚ ਤੇਰਾ ਬਾਪੂ।
ਇਹ ਵੀ ਪੜ੍ਹੋ: ਕਾਨਸ 2025: ਰਾਜਸਥਾਨੀ ਲੁੱਕ 'ਚ ਚਮਕੀ ਰੁਚੀ ਗੁੱਜਰ, PM ਮੋਦੀ ਦੀਆਂ ਫੋਟੋਆਂ ਵਾਲਾ ਹਾਰ ਪਹਿਣ ਲੁੱਟੀ ਲਾਈਮਲਾਈਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਬਾਰਡਰ-2' ਦੇ ਸੈੱਟ 'ਤੇ ਪਹੁੰਚੇ ਉਤਰਾਖੰਡ ਫਿਲਮ ਵਿਕਾਸ ਪ੍ਰੀਸ਼ਦ ਨੇ ਕੀਤੀ ਸੰਨੀ ਦਿਓਲ ਨਾਲ ਮੁਲਾਕਾਤ
NEXT STORY