ਨਵੀਂ ਦਿੱਲੀ— ਭਾਰਤੀ ਟੀਮ ਦੇ ਅਨੁਭਵੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਹਿੱਸਾ ਨਹੀਂ ਹਨ। ਇਸ ਦੌਰਾਨ ਉਹ ਅਗਸਤ 'ਚ ਹੋਣ ਵਾਲੇ ਇੰਗਲੈਂਡ ਦੌਰੇ ਤੋਂ ਪਹਿਲਾਂ ਕਾਊਂਟੀ ਕ੍ਰਿਕਟ 'ਚ ਆਪਣਾ ਧਮਾਲ ਮਚਾਉਦੇ ਹੋਏ ਨਜ਼ਰ ਆ ਰਹੇ ਹਨ।
ਬਰਮਿੰਘਮ 'ਚ ਖੇਡੇ ਜਾ ਰਹੇ ਡਿਵੀਜਨ 2 ਦੇ ਮੁਕਾਬਲੇ 'ਚ ਸੈਸੇਕਸ ਦੀ ਟੀਮ ਲਈ ਸ਼ੁਰੂਆਤ ਕਰਨ ਵਾਲੇ ਇਸ਼ਾਂਤ ਸ਼ਰਮਾ ਨੇ ਵਾਰਵਿਕਸ਼ਾਇਰ ਖਿਲਾਫ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਇਸ਼ਾਂਤ ਨੇ ਪਹਿਲੇ ਮੈਚ 'ਚ ਹੀ 5 ਵਿਕਟਾਂ ਹਾਸਲ ਕੀਤੀਆਂ। ਇਸ਼ਾਂਤ ਨੇ ਪਹਿਲੀ ਪਾਰੀ 'ਚ 53 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਫਿਰ ਦੂਜੀ ਪਾਰੀ 'ਚ 16 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਸੈਸੇਕਸ ਕ੍ਰਿਕਟ ਕਲੱਬ ਨੇ ਇਸ਼ਾਂਤ ਦੇ ਇਸ ਬਿਹਤਰੀਨ ਪ੍ਰਦਰਸ਼ਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ਼ਾਂਤ ਨੂੰ ਇਸ ਸੀਜ਼ਨ 'ਚ 75 ਲੱਖ ਦੇ ਬੇਕਪ੍ਰਾਇਜ਼ 'ਤੇ ਆਈ.ਪੀ.ਐੱਲ. ਦੀ ਨਿਲਾਮੀ 'ਚ ਕਿਸੇ ਫ੍ਰੈਚਾਇਜ਼ੀ ਨੇ ਨਹੀਂ ਖਰੀਦਿਆ ਸੀ।
ਆਖੀਰਕਾਰ ਇਸ਼ਾਂਤ ਨੇ ਕਾਊਂਟੀ ਕ੍ਰਿਕਟ ਖੇਡਣ ਦਾ ਫੈਸਲਾ ਕੀਤਾ। ਇਸ਼ਾਂਤ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ, ਆਰ ਅਸ਼ਵਿਨ ਕਾਊਂਟੀ ਖੇਡਦੇ ਹਨ। ਕੁਝ ਸਮੇਂ ਬਾਅਦ ਵਿਰਾਟ ਕੋਹਲੀ ਵੀ ਕਾਊਂਟੀ ਦੇ ਕੁਝ ਮੈਚ ਖੇਡਦੇ ਨਜ਼ਰ ਆਉਂਣਗੇ। ਦੱਸਦਈਏ ਕਿ ਭਾਰਤੀ ਟੀਮ ਨੇ ਅਗਸਤ 'ਚ ਇੰਗਲੈਂਡ ਦੌਰੇ 'ਤੇ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਪਿਛਲੇ ਦੌਰੇ 'ਤੇ ਇੰਗਲੈਂਡ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ ਸੀ।
ਸੈਸੇਕਸ ਦੇ ਨਾਲ ਅਨੁਬੰਧ 'ਤੇ ਇਸ਼ਾਂਤ ਸ਼ਰਮਾ ਨੇ ਕਿਹਾ ਸੀ ਕਿ ਮੈਨੂੰ ਖੁਸ਼ੀ ਹੈ ਕਿ ਸੈਸੇਕਸ ਨੇ ਮੇਰੀ ਕੌਮਾਂਤਰੀ ਪਰਫਾਰਮੈਂਸ 'ਤੇ ਧਿਆਨ ਦਿੱਤਾ ਅਤੇ ਮੈਨੂੰ ਟੀਮ ਲਈ ਅਨੁਬੰਧਿਤ ਕੀਤਾ। ਇਸ ਦੇ ਨਾਲ ਹੀ ਇਸ਼ਾਂਤ ਸ਼ਰਮਾ ਨੇ ਆਈ.ਪੀ.ਐੱਲ. 'ਚ ਨਾ ਵਿਕਣ ਦੇ ਆਪਣੇ ਗਮ ਨੂੰ ਦੂਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਮੈਚ ਸੈਸੇਕਸ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਵਾਰਵਿਕਸ਼ਾਇਰ ਦੀ ਟੀਮ ਨੇ 299 ਦੌੜਾਂ ਬਣਾਈਆਂ। ਇਸ਼ਾਂਤ ਨੇ ਪਹਿਲੀ ਪਾਰੀ 'ਚ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਸੈਸੇਕਸ ਨੇ 374 ਦੌੜਾਂ ਬਣਾ ਦਿੱਤੀਆਂ। ਦੂਜੀ ਪਾਰੀ 'ਚ ਇਸ਼ਾਂਤ ਨੇ ਵਾਰਵਿਕਸ਼ਾਇਰ ਦੀਆਂ ਦੋ ਵਿਕਟਾਂ ਲਈ ਇਹ ਮੈਚ ਡ੍ਰਾ 'ਤੇ ਖਤਮ ਹੋਇਆ।
ਕੀ ਵਿਰਾਟ ਦੀ ਟੀਮ ਨਾਲ ਜੁੜ ਸਕਦੇ ਹਨ ਵਾਰਨਰ ਜਾਂ ਸਮਿਥ : ਡੀ ਵੈਨਟੋ
NEXT STORY