ਨਵੀਂ ਦਿੱਲੀ— ਕ੍ਰਿਕਟ ਦੀ ਤਰਜ 'ਚ ਭਾਰਤ 'ਚ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ ਆਗਾਜ 7 ਅਪ੍ਰੈਲ ਨੂੰ ਹੋਣ ਵਾਲਾ ਹੈ । ਪਹਿਲਾਂ ਮੁਕਾਬਲਾ ਚੇਨਈ ਸੁਪਰ ਕਿੰਗਜ ਅਤੇ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਸ ਦੇ ਵਿਚਾਲੇ ਹੋਵੇਗਾ। ਮੈਦਾਨ 'ਤੇ ਚੌਕੇ-ਛੱਕਿਆਂ ਦੀ ਬਰਸਾਤ ਦੇਖਣ ਲਈ ਫੈਂਸ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਹੈ। ਜੇਕਰ ਅਸੀਂ ਪਿਛਲੇ ਸੀਜ਼ਨ 2017 'ਚ ਲੱਗੇ ਸਭ ਤੋਂ ਲੰਬੇ ਛੱਕੇ ਦੀ ਗੱਲ ਕਰੀਏ ਤਾਂ ਉਹ ਲਗਾਇਆ ਸੀ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਬੱਲੇਬਾਜ਼ ਟ੍ਰੇਵਿਸ ਹੇਡ ਨੇ।
23 ਸਾਲਾਂ ਟ੍ਰੈਵਿਸ ਹੇਡ ਨੇ ਇਹ ਛੱਕਾ ਆਈ.ਪੀ.ਐੱਲ. ਦੇ 46ਵੇਂ ਮੈਚ 'ਚ ਕੋਲਕਾਤਾ ਨਾਇਟ ਰਾਇਡਰਸ ਦੇ ਤੇਜ਼ ਗੇਂਦਬਾਜ਼ ਓਮੇਸ਼ ਯਾਦਵ ਦੀ ਗੇਂਦ 'ਤੇ ਲਗਾਇਆ ਸੀ। ਟ੍ਰੈਵਿਸ ਹੇਡ ਨੇ ਇਹ ਸਿਕਸ ਲੇਗ ਆਨ ਦੀ ਦਿਸ਼ਾ ਵੱਲ ਲਗਾਇਆ ਸੀ। ਇਹ ਛੱਕਾ 109 ਮੀਟਰ ਲੰਬਾ ਸੀ। ਹਵਾ 'ਚ ਕਾਫੀ ਉਚਾਈ ਤੱਕ ਉੱਠਣ ਤੋਂ ਬਾਅਦ ਗੇਂਦ ਫਲਡ ਲਾਇਟ ਦੇ ਪਿਲਰ 'ਚ ਲੱਗਣ ਤੋਂ ਬਾਅਦ ਗਰਾਊਂਡ 'ਤੇ ਡਿੱਗ ਗਈ।

ਤੋੜਿਆ ਸੀ ਧੋਨੀ ਦਾ ਰਿਕਾਰਡ
ਇਸ ਲੰਬੇ ਛੱਕੇ ਦੇ ਨਾਲ ਹੇਡ ਨੇ ਪੁਣੇ ਵਲੋਂ ਖੇਡਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਤੋੜਿਆ ਸੀ। ਧੋਨੀ ਨੇ ਇਸ ਸੀਜ਼ਨ ਦੇ 17ਵੇਂ ਮੈਚ 'ਚ ਬੈਂਗਲੁਰੂ ਦੇ ਸਪਿਨਰ ਯੁਜਵੇਂਦਰ ਚਹਲ ਦੀ ਗੇਂਦ 'ਤੇ ਛੱਕਾ ਲਗਾਇਆ ਸੀ। ਛੱਕਾ ਇਨ੍ਹਾਂ ਲੰਬਾ ਸੀ ਕਿ ਗੇਂਦ ਚਿੰਨਾਸਵਾਮੀ ਸਟੇਡੀਅਮ ਦੀ ਛੱਤ 'ਤੇ ਜਾ ਡਿੱਗੀ। ਇਸ ਮੈਚ 'ਚ ਪੁਣੇ ਨੇ ਬੈਂਗਲੁਰੂ ਨੂੰ 27 ਦੌੜਾਂ ਨਾਲ ਹਰਾ ਦਿੱਤਾ ਸੀ ਪਰ ਹੇਡ ਨੇ ਧੋਨੀ ਦੇ ਇਸ ਲੰਬੇ ਛੱਤੇ ਦਾ ਰਿਕਾਰਡ ਤੋੜ ਦਿੱਤਾ ਸੀ।
ਸ਼੍ਰੀਲੰਕਾ ਦੌਰੇ ਤੋਂ ਬਾਅਦ ਆਰਾਮ ਕਰਦੇ ਰੋਹਿਤ ਦੀ ਆਪਣੀ ਪਤਨੀ ਨਾਲ ਇਹ ਖੂਬਸੂਰਤ ਤਸਵੀਰ
NEXT STORY