ਨਵੀਂ ਦਿੱਲੀ : 20 ਸਾਲਾ ਨੌਜਵਾਨ ਬੱਲੇਬਾਜ਼ ਮਨਜੋਤ ਕਾਲਰਾ ਆਈ. ਪੀ. ਐੱਲ. 2019 ਵਿਚ ਦਿੱਲੀ ਕੈਪੀਟਲਸ ਦਾ ਹਿੱਸਾ ਹੈ। ਉਸ ਨੇ ਪਿਛਲੇ ਸੀਜ਼ਨ ਵਿਚ ਟੀਮ ਨੇ ਆਪਣੇ ਨਾਲ ਜੋੜ ਲਿਆ ਸੀ ਪਰ ਉਹ ਇਕ ਵੀ ਮੈਚ ਵਿਚ ਜਗ੍ਹਾ ਬਣਾਉਣ 'ਚ ਸਫਲ ਨਹੀਂ ਹੋ ਸਕਿਆ ਸੀ। ਉਹ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਅੰਡਰ-19 ਭਾਰਤੀ ਟੀਮ ਲਈ ਉਸ ਨੇ ਭਾਰਤੀ ਟੀਮ ਲਈ ਮੈਚ ਜਿਤਾਉਣ ਵਾਲੀ ਪਾਰੀ ਖੇਡੀ ਸੀ।

ਮੀਡੀਆ ਨਾਲ ਗੱਲਬਾਤ ਦੌਰਾਨ ਮਨਜੋਤ ਨੇ ਕਿਹਾ, ''ਮੈਂ ਧਵਨ ਦੇ ਨਾਲ ਡ੍ਰੈਸਿੰਗ ਰੂਪ ਸ਼ੇਅਰ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਤ ਹਾਂ। ਮੈਂ ਉਸ ਨੂੰ ਖੇਡਦੇ ਦੇਖ ਵੱਡਾ ਹੋਇਆ ਹਾਂ। ਮੈਂ ਉਸ ਤੋਂ ਬੱਲੇਬਾਜ਼ੀ ਟਿਪਸ ਲੈਣਾ ਚਾਹੁੰਦਾ ਹਾਂ। ਇਹ ਮੇਰਾ ਪਹਿਲਾ ਮੌਕਾ ਹੈ ਜਦੋਂ ਮੈਂ ਉਸ ਦੇ ਨਾਲ ਖੇਡ ਰਿਹਾ ਹਾਂ। ਸਾਡੀ ਟੀਮ ਕੋਲ ਸਟਾਰ ਖਿਡਾਰੀ ਹਨ। ਸਾਡੀ ਬੱਲੇਬਾਜ਼ੀ, ਗੇਂਦਬਾਜ਼ੀ ਦੀ ਤਰ੍ਹਾਂ ਮਜ਼ਬੂਤ ਹੈ। ਅਸੀਂ ਇਕ ਸੰਤੁਲਿਤ ਟੀਮ ਹਾਂ। ਮੈਨੂੰ ਯਕੀਨ ਹੈ ਕਿ ਅਸੀਂ ਆਈ. ਪੀ. ਐੱਲ. ਖਿਤਾਬ ਜਿੱਤ ਸਕਦੇ ਹਾਂ।''

ਦਿੱਲੀ ਦੇ ਨਾਲ ਪੋਂਟਿੰਗ ਅਤੇ ਸੌਰਭ ਗਾਂਗੁਲੀ ਵਰਗੇ ਮਹਾਨ ਖਿਡਾਰੀ ਜੁੜੇ ਹਨ। ਇਸ ਨੂੰ ਲੈ ਕੇ ਕਾਲਰਾ ਨੇ ਕਿਹਾ, ''ਉਹ ਕ੍ਰਿਕਟ ਦੇ ਮਹਾਨ ਖਿਡਾਰੀ ਹਨ। ਮੈਂ ਉਨ੍ਹਾਂ ਤੋਂ ਬੱਲੇਬਾਜ਼ੀ ਦੇ ਟਿਪਸ ਲੈਣਾ ਚਾਹੁੰਦਾ ਹਾਂ। ਇਸ ਤੋਂ ਇਲਾਵਾ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਮੈਂ ਆਪਣਾ ਆਦਰਸ਼ ਮੰਨਦਾ ਹਾਂ। ਮੈਂ ਅਜੇ ਵੀ ਆਪਣੀ ਬੱਲੇਬਾਜ਼ੀ 'ਚ ਸੁਧਾਰ ਲਈ ਵਿਰਾਟ ਕੋਹਲੀ ਦੀ ਵੀਡੀਓ ਦੇਖਦਾਂ ਹਾਂ। ਉਹ ਇਕ ਪ੍ਰੇਰਣਾਦਾਇਕ ਹਨ। ਮੈਨੂੰ ਪਤਾ ਹੈ ਕਿ ਮੈਂ ਇਕ ਖੱਬੇ ਹੱਥ ਦਾ ਬੱਲੇਬਾਜ਼ ਹਾਂ ਪਰ ਮੈਂ ਵਿਰਾਟ ਵਰਗੇ ਮਹਾਨ ਖਿਡਾਰੀ ਤੋਂ ਸਿਖ ਰਿਹਾ ਹਾਂ।''
ਕੋਹਲੀ ਦੀ ਬੈਂਗਲੁਰੂ ਨੇ ਜਿੱਤਿਆ ਦੇਸ਼ ਦਾ ਦਿਲ, 60 ਫੌਜੀਆਂ ਨੂੰ ਫ੍ਰੀ ਮੈਚ ਦੇਖਣ ਦਾ ਸੱਦਾ
NEXT STORY