ਸਪੋਰਟਸ ਡੈਸਕ- ਪਲੇਅਰ ਆਫ ਦਿ ਟੂਰਨਾਮੈਂਟ ਬਣੀ ਦੀਪਤੀ ਸ਼ਰਮਾ ਨੇ ਕਿਹਾ ਕਿ ਸੱਚ ਕਹਾਂ ਤਾਂ ਇਹ ਸੁਪਨੇ ਵਰਗਾ ਲੱਗ ਰਿਹਾ ਹੈ ਕਿਉਂਕਿ ਅਸੀਂ ਅਜੇ ਤੱਕ ਉਸ ਭਾਵਨਾਤਮਕ ਲਹਿਰ ਵਿਚੋਂ ਬਾਹਰ ਨਹੀਂ ਆ ਰਹੇ ਹਾਂ। ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਵਿਸ਼ਵ ਕੱਪ ਫਾਈਨਲ ਵਿਚ ਇਸ ਤਰ੍ਹਾਂ ਨਾਲ ਯੋਗਦਾਨ ਦੇ ਸਕੀ ਹਾਂ। ਅਸੀਂ ਹਮੇਸ਼ਾ ਇਹ ਹੀ ਸੋਚਿਆ ਸੀ ਕਿ ਹਰ ਮੈਚ ਤੋਂ ਅਸੀਂ ਕੀ ਸਿੱਖ ਸਕਦੇ ਹਾਂ ਤੇ ਉਸ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ। ਉਨ੍ਹਾਂ ਸਾਰੇ (ਲੋਕਾਂ) ਦਾ ਧੰਨਵਾਦ, ਜਿਨ੍ਹਾਂ ਦੇ ਬਿਨਾਂ ਇਹ ਸੰਭਵ ਨਹੀਂ ਹੁੰਦਾ, ਅਸੀਂ ਸਾਰੇ ਬਹੁਤ ਖੁਸ਼ ਹਾਂ।
ਮੈਂ ਸ਼ੁਰੂ ਵਿਚ ਹੀ ਕਿਹਾ ਸੀ ਕਿ ਪ੍ਰਮਾਤਮਾ ਨੇ ਮੈਨੂੰ ਇੱਥੇ ਕੁਝ ਕਰਨ ਲਈ ਭੇਜਿਆ ਹੈ : ਸ਼ੈਫਾਲੀ ਵਰਮਾ
‘ਪਲੇਅਰ ਆਫ ਦਿ ਮੈਚ’ ਬਣੀ ਸ਼ੈਫਾਲੀ ਵਰਮਾ ਨੇ ਕਿਹਾ ਕਿ ਮੈਂ ਸ਼ੁਰੂ ਵਿਚ ਹੀ ਕਿਹਾ ਸੀ ਕਿ ਪ੍ਰਮਾਤਮਾ ਨੇ ਮੈਨੂੰ ਇੱਥੇ ਕੁਝ ਕਰਨ ਲਈ ਭੇਜਿਆ ਹੈ ਤੇ ਅੱਜ ਇਹ ਹੀ ਝਲਕ ਦਿਸੀ। ਬਹੁਤ ਖੁਸ਼ ਹਾਂ ਕਿ ਅਸੀਂ ਜਿੱਤ ਗਏ। ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਇਹ ਮੁਸ਼ਕਿਲ ਸੀ ਪਰ ਮੈਨੂੰ ਖੁਦ ’ਤੇ ਭਰੋਸਾ ਸੀ ਕਿ ਜੇਕਰ ਮੈਂ ਸ਼ਾਂਤ ਰਹੀ ਤਾਂ ਤਦ ਸਭ ਕੁਝ ਹਾਸਲ ਕਰ ਸਕਦੀ ਹਾਂ।
ਵੋਲਵਾਰਡਟ ਦਾ ਕੈਚ ਮਹੱਤਵਪੂਰਨ ਸੀ : ਅਮਨਜੋਤ ਕੌਰ
ਸਾਰੇ ਜਾਣਦੇ ਸਨ ਕਿ ਉਹ ਕੈਚ (ਲੌਰਾ ਵੋਲਵਾਰਡਟ ਦਾ) ਕਿੰਨਾ ਮਹੱਤਵਪੂਰਨ ਸੀ। ਪਹਿਲਾਂ ਮੈਂ ਲੜਖੜਾ ਗਈ ਸੀ। ਖੁਸ਼ੀ ਹੈ ਕਿ ਮੈਨੂੰ ਉਹ ਕੈਚ ਫੜਨ ਦਾ ਦੂਜਾ ਮੌਕਾ ਮਿਲਿਆ। ਮੇਰੇ ਕੋਲ ਇਸ ਨੂੰ ਿਬਆਨ ਕਰਨ ਲਈ ਸ਼ਬਦ ਨਹੀਂ ਹਨ।
ਅਦਿਤੀ ਮੇਬੈਂਕ ਗੋਲਫ ਚੈਂਪੀਅਨਸ਼ਿਪ ’ਚ ਸੰਯੁਕਤ 27ਵੇਂ ਸਥਾਨ ’ਤੇ
NEXT STORY