ਨਵੀਂ ਦਿੱਲੀ— ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਭਾਰਤ ਦੇ ਦਿੱਗਜ਼ ਸਾਬਕਾ ਕਪਤਾਨ ਰਹੇ ਸੌਰਵ ਗਾਂਗਲੀ ਨੇ ਖੁਲਾਸਾ ਕੀਤਾ ਹੈ ਕਿ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ ਭਾਰਤ ਦੇ ਭੁਵਨੇਸ਼ਵਰ ਕੁਮਾਰ ਅਹਿੰਮ ਗੇਂਦਬਾਜ਼ ਸਾਬਤ ਹੋਵੇਗਾ
ਜ਼ਿਕਰਯੋਗ ਹੈ ਕਿ ਹਾਲ ਦੇ ਦਿਨਾਂ 'ਚ ਭੁਵੀ ਆਪਣੀ ਕਮਾਲ ਦੀ ਸਵਿੰਗ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ 'ਚ ਸਫਲ ਰਹੇ ਹਨ। ਇਸ ਦੌਰਾਨ ਗਾਂਗੀ ਵਲੋਂ ਭੁਵੀ ਦੇ ਬਾਰੇ 'ਚ ਕਹਿ ਗਈ ਇਹ ਗੱਲ ਬਿਲਕੁੱਲ ਸਹੀ ਹੈ। ਇਸ ਦੇ ਨਾਲ-ਨਾਲ ਸੌਰਵ ਗਾਂਗੁਲੀ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਕੋਲਕਾਤਾ ਟੈਸਟ ਮੈਚ 'ਚ ਤਿੰਨ ਤੇਜ਼ ਗੇਂਦਬਾਜ਼ਾਂ ਦੇ ਸਹਾਰੇ ਮੈਦਾਨ 'ਤੇ ਉਤਰਨਾ ਚਾਹੀਦਾ ਹੈ।
ਗਾਂਗੁਲੀ ਨੇ ਕਿਬਾਪ ਕਿ ਈਡਨ ਗਾਰਡਨ ਦੇ ਇਸ ਵਿਕਟ 'ਤੇ ਮੈਂ ਜੇਕਰ ਕਪਤਾਨ ਰਹਿੰਦਾ ਤਾਂ ਜਰੂਰ ਤਿੰਨ ਤੇਜ਼ ਗੇਂਦਬਾਜ਼ ਮੈਦਾਨ 'ਤੇ ਉਤਾਰਦਾ ਅਤੇ ਸ਼੍ਰੀਲੰਕਾ ਨੂੰ ਦੋ ਵਾਰੀ ਆਊਟ ਕਰਨ ਦੀ ਕੋਸ਼ਿਸ਼ ਕਰਦਾ। ਇਸ ਤੋਂ ਇਲਾਵਾ ਗਾਂਗੁਲੀ ਨੇ ਮੁਹੰਮਦ ਸ਼ਮੀ ਨੂੰ ਵੀ ਟੀਮ 'ਚ ਖਿਡਾਉਣ ਦੀ ਵਕਾਲਤ ਕੀਤੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਭੁਵੀ ਨੇ ਇਸ ਮੈਦਾਨ 'ਤੇ ਨਿਊਜ਼ੀਲੈਂਡ ਖਿਲਾਫ ਟੈਸਟ ਮੈਚ 'ਚ 5 ਵਿਕਟਾਂ ਲੈਣ ਦਾ ਕਮਾਲ ਕੀਤਾ ਸੀ। ਇਸ ਦੌਰਾਨ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੋਹਲੀ ਕਿ ਤਿੰਨ ਤੇਜ਼ ਗੇਂਦਬਾਜ਼ਾਂ ਦੇ ਨਾਲ ਮੈਦਾਨ 'ਤੇ ਉਤਰੇਗਾ ਜਾ ਫਿਰ ਕੋਈ ਰਣਨੀਤੀ ਦੇ ਸਹਾਰੇ।
ਇਕ ਹੀ ਟੀਮ ਨਾਲ ਲਗਾਤਾਰ ਕ੍ਰਿਕਟ ਖੇਡਣਾ ਵਧੀਆ ਨਹੀਂ : ਕੋਹਲੀ
NEXT STORY