ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦਾ 17ਵਾਂ ਸੀਜ਼ਨ 22 ਮਾਰਚ ਤੋਂ ਭਾਰਤੀ ਧਰਤੀ 'ਤੇ ਖੇਡਿਆ ਜਾਣਾ ਹੈ। ਆਈਪੀਐੱਲ 2024 ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ ਕੈਪੀਟਲਸ (ਡੀਸੀ) ਨੇ ਆਪਣੀ ਟੀਮ 'ਚ ਵੱਡਾ ਬਦਲਾਅ ਕੀਤਾ ਹੈ। ਦਿੱਲੀ ਕੈਪੀਟਲਸ ਨੇ ਆਲਰਾਊਂਡਰ ਜੇਕ ਫਰੇਜ਼ਰ-ਮੈਕਗੁਰਕ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਜੇਕ 50 ਲੱਖ ਰੁਪਏ ਦੀ ਕੀਮਤ 'ਚ ਦਿੱਲੀ ਨਾਲ ਜੁੜੇ ਹਨ। ਜੇਕ ਨੇ ਅਫਰੀਕੀ ਤੇਜ਼ ਗੇਂਦਬਾਜ਼ ਲੁੰਗੀ ਐਨਗਿਡੀ ਦੀ ਥਾਂ ਲਈ ਹੈ, ਜੋ ਇੰਜਰੀ ਦੇ ਚੱਲਦੇ ਆਈਪੀਐੱਲ 2024 ਤੋਂ ਬਾਹਰ ਹੋ ਗਏ ਸਨ। ਜੇਕ ਫਰੇਜ਼ਰ-ਮੈਕਗੁਰਕ ਨੇ ਆਸਟ੍ਰੇਲੀਆ ਦੇ ਲਈ 2 ਵਨਡੇ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਦੇ ਨਾਂ 'ਤੇ 51 ਦੌੜਾਂ ਦਰਜ ਹਨ। ਜੇਕ ਨੇ ਸਾਲ 2023 'ਚ ਆਸਟ੍ਰੇਲੀਆ ਘਰੇਲੂ ਵਨਡੇ ਟੂਰਨਾਮੈਂਟ (ਮਾਰਸ਼ ਕੱਪ) 'ਚ 29 ਗੇਂਦਾਂ 'ਤੇ ਸੈਂਕੜਾ ਲਗਾ ਕੇ ਤੂਫਾਨ ਮਚਾਇਆ ਸੀ। ਤਦ ਜੇਕ ਨੇ ਆਪਣੀ ਇਸ ਸਭ ਤੋਂ ਤੇਜ਼ ਸੈਂਕੜਾ ਪਾਰੀ ਦੇ ਦਮ 'ਤੇ ਕ੍ਰਿਸ ਗੇਲ ਅਤੇ ਏਬੀ ਡਿਵਿਲੀਅਰਸ ਦਾ ਵੀ ਰਿਕਾਰਡ ਤੋੜ ਦਿੱਤਾ ਸੀ। 21 ਸਾਲ ਦੇ ਜੇਕ ਨੇ 16 ਫਰਸਟ ਕਲਾਸ 21 ਲਿਸਟ-ਏ ਅਤੇ 37 ਟੀ20 ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ ਨੇ ਕੁੱਲ 1720 ਦੌੜਾਂ ਬਣਾਈਆਂ ਹਨ।
IPL 2024 : ਐਨਗਿਡੀ ਸੱਟ ਕਾਰਨ ਬਾਹਰ, ਇਸ ਖਿਡਾਰੀ ਦੀ ਦਿੱਲੀ ਕੈਪੀਟਲਸ 'ਚ ਐਂਟਰੀ
NEXT STORY