ਸਪੋਰਟਸ ਡੈਸਕ: IPL 2024 ਦੇ 57ਵੇਂ ਮੈਚ ਦੇ ਖ਼ਤਮ ਹੋਣ ਦੇ ਨਾਲ ਹੀ ਸੀਜ਼ਨ 'ਚ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਸਾਹਮਣੇ ਆ ਗਈ ਹੈ। ਜਿਵੇਂ ਹੀ ਹੈਦਰਾਬਾਦ ਜਿੱਤਿਆ, ਮੁੰਬਈ ਇੰਡੀਅਨਜ਼ ਸੀਜ਼ਨ ਵਿਚੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ। ਮੁੰਬਈ ਇੰਡੀਅਨਜ਼ ਨੇ ਇਸ ਸੀਜ਼ਨ ਲਈ ਟੀਮ 'ਚ ਵੱਡੇ ਬਦਲਾਅ ਕੀਤੇ ਸਨ। ਰੋਹਿਤ ਸ਼ਰਮਾ ਨੂੰ ਹਟਾ ਕੇ ਹਾਰਦਿਕ ਪੰਡਯਾ ਨੂੰ ਕਪਤਾਨੀ ਸੌਂਪੀ ਗਈ ਸੀ ਪਰ ਟੀਮ ਪਹਿਲੇ 12 ਮੈਚਾਂ 'ਚੋਂ ਸਿਰਫ 4 ਹੀ ਜਿੱਤ ਸਕੀ। ਮੁੰਬਈ ਦੇ ਹੁਣ 2 ਮੈਚ ਬਚੇ ਹਨ ਅਤੇ ਉਹ ਜਿੱਤ ਕੇ ਸਨਮਾਨ ਨਾਲ ਵਿਦਾ ਹੋਣਾ ਚਾਹੇਗਾ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਤੇ ਅਧਿਕਾਰੀਆਂ ਵਿਚਾਲੇ ਹੋਇਆ ਸਮਝੌਤਾ, ਦੇਰ ਰਾਤ ਚੁੱਕਿਆ ਧਰਨਾ
ਇਸ ਸੀਜ਼ਨ ਮੁੰਬਈ ਇੰਡੀਅਨਜ਼ ਦੇ ਮੁਕਾਬਲੇ
ਬਨਾਮ ਗੁਜਰਾਤ : 6 ਦੌੜਾਂ ਨਾਲ ਹਾਰ
ਬਨਾਮ ਹੈਦਰਾਬਾਦ : 31 ਦੌੜਾਂ ਨਾਲ ਹਾਰ
ਬਨਾਮ ਰਾਜਸਥਾਨ: 6 ਵਿਕਟਾਂ ਨਾਲ ਹਾਰ
ਬਨਾਮ ਦਿੱਲੀ: 29 ਦੌੜਾਂ ਨਾਲ ਜਿੱਤ
ਬਨਾਮ ਬੈਂਗਲੁਰੂ: 7 ਵਿਕਟਾਂ ਨਾਲ ਜਿੱਤ
ਬਨਾਮ ਚੇਨਈ: 20 ਦੌੜਾਂ ਨਾਲ ਹਾਰ
ਬਨਾਮ ਪੰਜਾਬ : 9 ਦੌੜਾਂ ਨਾਲ ਜਿੱਤ
ਬਨਾਮ ਰਾਜਸਥਾਨ: 9 ਵਿਕਟਾਂ ਨਾਲ ਹਾਰ
ਬਨਾਮ ਦਿੱਲੀ: 10 ਦੌੜਾਂ ਨਾਲ ਹਾਰ
ਬਨਾਮ ਲਖਨਊ: 4 ਵਿਕਟਾਂ ਨਾਲ ਹਾਰ
ਬਨਾਮ ਕੋਲਕਾਤਾ: 24 ਦੌੜਾਂ ਨਾਲ ਹਾਰ
ਬਨਾਮ ਹੈਦਰਾਬਾਦ : 7 ਵਿਕਟਾਂ ਨਾਲ ਜਿੱਤ
ਹੋਰ ਟੀਮਾਂ ਦੀ ਖੇਡ ਵਿਗਾੜ ਸਕਦੀ ਹੈ ਮੁੰਬਈ
ਸੀਜ਼ਨ ਤੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਅਜੇ ਵੀ ਕੋਲਕਾਤਾ ਅਤੇ ਲਖਨਊ ਦੀ ਖੇਡ ਖ਼ਰਾਬ ਕਰ ਸਕਦੀ ਹੈ। ਕੋਲਕਾਤਾ ਨੂੰ ਟਾਪ-2 'ਚ ਬਣੇ ਰਹਿਣ ਲਈ ਆਉਣ ਵਾਲੇ ਮੈਚ ਜਿੱਤਣੇ ਜ਼ਰੂਰੀ ਹਨ। ਉੱਥੇ ਲਖਨਊ ਲਈ ਪਲੇਆਫ ਦੀ ਦੌੜ ਵਿਚ ਬਣੇ ਰਹਿਣ ਲਈ ਜਿੱਤਣਾ ਜ਼ਰੂਰੀ ਹੈ। ਕਿਉਂਕਿ ਮੁੰਬਈ ਬਾਹਰ ਹੈ, ਇਹ ਜ਼ਖਮੀ ਸ਼ੇਰ ਵਾਂਗ ਕੋਲਕਾਤਾ ਅਤੇ ਲਖਨਊ 'ਤੇ ਹਮਲਾ ਕਰ ਸਕਦਾ ਹੈ।
ਵੱਡੇ ਖ਼ਿਡਾਰੀ ਲੈ ਸਕਦੇ ਨੇ ਬ੍ਰੇਕ
ਕੁਝ ਹੀ ਦੇਰ ਵਿਚ ਟੀ-20 ਵਿਸ਼ਵ ਕੱਪ 2024 ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਇਸਦੀ ਤਿਆਰੀ ਲਈ ਮੁੰਬਈ ਇੰਡੀਅਨਜ਼ ਦੇ ਵੱਡੇ ਸਿਤਾਰੇ ਰੋਹਿਤ ਸ਼ਰਮਾ, ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਟੀਮ ਦੇ ਆਖਰੀ ਦੋ ਮੈਚਾਂ ਤੋਂ ਹਟ ਸਕਦੇ ਹਨ। ਵੱਡੇ ਨਾਵਾਂ ਦੇ ਨਾ ਖੇਡਣ ਨਾਲ ਮੁੰਬਈ ਲਈ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਬੁਮਰਾਹ ਫਿਲਹਾਲ ਪਰਪਲ ਕੈਪ ਹੋਲਡਰ ਹੈ। ਅਜਿਹੇ 'ਚ ਵਿਸ਼ਵ ਕੱਪ ਦੇ ਮੱਦੇਨਜ਼ਰ ਖਿਡਾਰੀ ਕੀ ਫ਼ੈਸਲਾ ਲੈਂਦੇ ਹਨ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ।
ਇਹ ਖ਼ਬਰ ਵੀ ਪੜ੍ਹੋ - ਕੋਵਿਸ਼ੀਲਡ ਦੇ Side Effects ਦੀ ਚਰਚਾ ਵਿਚਾਲੇ ਕੰਪਨੀ ਦਾ ਵੱਡਾ ਫ਼ੈਸਲਾ, ਦੁਨੀਆ ਭਰ ਤੋਂ ਵਾਪਸ ਮੰਗਵਾਈ ਵੈਕਸੀਨ
Points Table ਦੀ ਤਾਜ਼ਾ ਸਥਿਤੀ
ਹੈਦਰਾਬਾਦ ਨੇ ਲਖਨਊ ਨੂੰ ਹਰਾ ਕੇ ਅੰਕ ਸੂਚੀ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ। ਉਸ ਦੇ ਹੁਣ 12 ਮੈਚਾਂ ਵਿਚ 7 ਜਿੱਤਾਂ ਨਾਲ 14 ਅੰਕ ਹੋ ਗਏ ਹਨ। ਉਨ੍ਹਾਂ ਦੇ ਆਉਣ ਵਾਲੇ ਮੈਚ ਗੁਜਰਾਤ ਅਤੇ ਪੰਜਾਬ ਨਾਲ ਹਨ। ਇਨ੍ਹਾਂ 'ਚੋਂ ਕਿਸੇ ਇਕ ਖ਼ਿਲਾਫ਼ ਜਿੱਤ ਦਰਜ ਕਰਕੇ ਉਹ ਪਲੇਆਫ 'ਚ ਪਹੁੰਚ ਸਕਦੇ ਹਨ। ਦੂਜੇ ਪਾਸੇ ਇਸ ਹਾਰ ਨੇ ਲਖਨਊ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਹੁਣ ਉਸ ਦੇ ਆਉਣ ਵਾਲੇ ਮੈਚ ਦਿੱਲੀ ਅਤੇ ਮੁੰਬਈ ਦੇ ਖ਼ਿਲਾਫ਼ ਹਨ ਜੋ ਉਹ ਕਿਸੇ ਵੀ ਕੀਮਤ 'ਤੇ ਜਿੱਤਣਾ ਚਾਹੇਗੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਦਿੱਲੀ ਅਤੇ ਚੇਨਈ ਦੇ ਨਤੀਜਿਆਂ 'ਤੇ ਵੀ ਨਿਰਭਰ ਰਹਿਣਾ ਹੋਵੇਗਾ। ਲਖਨਊ ਹੁਣ ਅੰਕ ਸੂਚੀ ਵਿਚ ਛੇਵੇਂ ਸਥਾਨ 'ਤੇ ਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਦੀ ਕ੍ਰਿਕਟ ਟੀਮ ਵੱਲੋਂ ਖੇਡੇਗਾ ਵਰਲਡ ਕੱਪ
NEXT STORY