ਲੰਡਨ- ਇੰਗਲੈਂਡ ਦੇ ਅਨੁਭਵੀ ਐਂਡ ਸੀਨੀਅਰ ਆਲਰਾਊਂਡਰ ਤੇ 2010 ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੇ ਟਿਮ ਬ੍ਰੇਸਨਨ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਸਦੇ ਕਾਊਂਟੀ ਕਲੱਬ ਵਾਰਵਿਕਸ਼ਾਇਰ ਕ੍ਰਿਕਟ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕੀਤੀ। ਬ੍ਰੇਸਨਨ ਨੇ ਕਲੱਬ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਇਹ ਇਕ ਬੇਹੱਦ ਮੁਸ਼ਕਲ ਫੈਸਲਾ ਰਿਹਾ ਹੈ ਪਰ ਸਰਦੀਆਂ ਦੇ ਕੈਂਪ ਵਿਚ ਵਾਪਸੀ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਠੀਕ ਸਮਾਂ ਹੈ। ਮੈਂ ਆਪਣੇ 21ਵੇਂ ਪੇਸ਼ੇਵਰ ਸਾਲ ਦੀ ਤਿਆਰੀਆਂ ਦੇ ਲਈ ਪੂਰੇ ਆਫ-ਸੀਜ਼ਨ ਵਿਚ ਸਖਤ ਮਿਹਨਤ ਕਰਨਾ ਜਾਰੀ ਰੱਖਿਆ ਪਰ ਅਸਲ ਵਿਚ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਉੱਚ ਮਾਪਦੰਡਾਂ ਤੱਕ ਨਹੀਂ ਪਹੁੰਚ ਸਕਿਆ ਹਾਂ ਜੋ ਮੈਂ ਆਪਣੇ ਲਈ ਤੈਅ ਕੀਤਾ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼
ਸਾਬਕਾ ਆਲਰਾਊਂਡਰ ਨੇ ਕਿਹਾ ਕਿ ਮੈਂ ਜਿਸ ਖੇਡ ਨਾਲ ਪਿਆਰ ਕਰਦਾ ਹਾਂ ਕਿ ਉਸਦੇ ਲਈ ਮੇਰੇ ਅੰਦਰ ਜੋ ਭੁੱਖ ਅਤੇ ਉਤਸ਼ਾਹ ਹੈ, ਉਹ ਮੈਨੂੰ ਕਦੇ ਨਹੀਂ ਛੱਡੇਗਾ। ਮੇਰਾ ਮਨ 2022 ਸੀਜ਼ਨ ਖੇਡਣ ਦੇ ਲਈ ਤਿਆਰ ਹੈ ਪਰ ਸਰੀਰ ਨਹੀਂ। ਮੈਂ ਹਮੇਸ਼ਾ ਆਪਣੇ ਕਰੀਅਰ ਨੂੰ ਬੜੇ ਮਾਣ ਨਾਲ ਦੇਖਾਂਗਾ। ਆਪਣੇ ਘਰੇਲੂ ਕਾਊਂਟੀ ਕਲੱਬ ਅਤੇ ਦੇਸ਼ ਦੀ ਨੁਮਾਇੰਦਗੀ ਕਰਨਾ ਇਕ ਸਨਮਾਨ ਦੀ ਗੱਲ ਹੈ। ਵੱਡੇ ਹੋ ਕੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕੁਝ ਬੇਹਤਰੀਨ ਕ੍ਰਿਕਟਰਾਂ ਦੇ ਨਾਲ ਅਤੇ ਉਸਦੇ ਵਿਰੁੱਧ ਖੇਡਾਂਗਾ। ਮੈਂ ਇਸ ਦੇ ਲਈ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ।
ਇਹ ਖ਼ਬਰ ਪੜ੍ਹੋ- ਸੁਪਰੀਮ ਕੋਰਟ ਦਾ ‘ਵ੍ਹਾਈ ਆਈ ਕਿਲਡ ਗਾਂਧੀ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ
ਬ੍ਰੇਸਨਨ ਇੰਗਲੈਂਡ ਦੀ ਉਸ ਟੀਮ ਦਾ ਹਿੱਸਾ ਸੀ, ਜਿਸ ਨੇ 2010 ਵਿਚ ਪਹਿਲੀ ਵਾਰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਖਿਤਾਬ ਜਿੱਤਿਆ ਸੀ। ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਨੇ ਕੁੱਲ 142 ਮੈਚਾਂ (23 ਟੈਸਟ, 85 ਵਨ ਡੇ, 34 ਟੀ-20) ਵਿਚ ਇੰਗਲੈਂਡ ਦੀ ਨੁਮਾਇੰਦਗੀ ਕੀਤੀ, ਜੋ ਇੰਗਲੈਂਡ ਦੀ 2010-11 ਦੀ ਏਸ਼ੇਜ਼ ਸੀਰੀਜ਼ ਜੇਤੂ ਟੀਮ ਦਾ ਵੀ ਹਿੱਸਾ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼
NEXT STORY