ਮੁੰਬਈ (ਬਿਊਰੋ) : ਪੂਰਾ ਦੇਸ਼ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਹੈ। ਅਜਿਹੇ 'ਚ ਹਰ ਕੋਈ ਮਦਦ ਲਈ ਅੱਗੇ ਆ ਰਿਹਾ ਹੈ। ਬੀਤੇ ਦਿਨੀਂ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਜਨਮਦਿਨ ਦੇ ਖ਼ਾਸ ਮੌਕੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਉਹ ਜਲਦ ਹੀ ਪਤੀ ਵਿਰਾਟ ਕੋਹਲੀ ਨਾਲ ਮਿਲ ਕੇ ਇਕ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣਾ ਆਖੀ ਗੱਲ ਨੂੰ ਪੂਰਾ ਵੀ ਦਿੱਤਾ ਹੈ। ਅਨੁਸ਼ਕਾ ਅਤੇ ਵਿਰਾਟ ਨੇ ਇਕ ਕਰਾਊਡ ਫੰਡਿੰਗ ਦੀ ਸ਼ੁਰੂਆਤ ਕੀਤੀ ਹੈ, ਜਿਸ ਰਾਹੀਂ ਦੋਵੇਂ ਕੋਵਿਡ ਦੌਰਾਨ ਪ੍ਰੇਸ਼ਾਨ ਹੋ ਰਹੇ ਲੋਕਾਂ ਦੀ ਮਦਦ ਲਈ ਫੰਡ ਇਕੱਠਾ ਕਰ ਰਹੇ ਹਨ।
ਦਰਅਸਲ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕਰਾਊਡ ਫੰਡਿੰਗ ਪਲੇਟਫਾਰਮ ਕੇਟੋ 'ਤੇ ਫੰਡ ਇਕੱਠਾ ਕਰਨ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ #InThisTogether ਨਾਂ ਦੀ ਮੁਹਿੰਮ ਰਾਹੀਂ ਕੋਵਿਡ ਰਿਲੀਫ ਲਈ 7 ਕਰੋੜ ਰੁਪਏ ਇਕੱਠੇ ਕਰਨ ਦਾ ਉਦੇਸ਼ ਰੱਖਿਆ ਗਿਆ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਅਨੁਸ਼ਕਾ ਅਤੇ ਵਿਰਾਟ ਵੱਲੋਂ 2 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਅਨੁਸ਼ਕਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ।
ਦੱਸ ਦਈਏ ਕਿ ਬੀਤੇ ਦਿਨ ਅਨੁਸ਼ਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤੀ ਵਿਰਾਟ ਕੋਹਲੀ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਦੋਵਾਂ ਨੇ ਕਿਹਾ ਕਿ, 'ਜਿਹੜੇ ਲੋਕ ਸਾਡੇ ਲਈ ਦਿਨ-ਰਾਤ ਕੰਮ ਕਰ ਰਹੇ ਹਨ, ਅਸੀਂ ਉਨ੍ਹਾਂ ਦੇ ਕਾਰਜਦਾਰ ਹਾਂ। ਉਨ੍ਹਾਂ ਦੀ ਡੈਡਿਕੇਸ਼ਨ ਸ਼ਲਾਘਾਯੋਗ ਹੈ ਪਰ ਹੁਣ ਉਨ੍ਹਾਂ ਨੂੰ ਜ਼ਰੂਰਤ ਹੈ ਸਾਡੇ ਸਮਰਥਨ ਦੀ ਅਤੇ ਸਾਨੂੰ ਉਨ੍ਹਾਂ ਨਾਲ ਖੜ੍ਹੇ ਹੋਣ ਦੀ ਲੋੜ ਹੈ। ਇਸ ਲਈ ਅਸੀਂ ਕੇਟੋ 'ਤੇ ਫੰਡ ਰੇਜਰ ਸ਼ੁਰੂ ਕੀਤਾ ਹੈ, ਜਿਸ ਦੇ ਫੰਡਜ਼ 'ACT ਗ੍ਰਾਂਟਸ' ਕੋਲ ਜਾਣਗੇ। ਸਾਡੀ ਬੇਨਤੀ ਹੈ ਕਿ ਤੁਸੀਂ ਇਸ ਪਹਿਲ 'ਚ ਸ਼ਾਮਲ ਹੋਵੋ ਅਤੇ ਡੋਨੇਟ ਕਰੋ। ਸੁਰੱਖਿਅਤ ਰਹੋ। ਜੈ ਹਿੰਦ।'
ਅਨੁਸ਼ਕਾ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਹੋਇਆ ਸੀ। ਉਸ ਦੀ ਸ਼ੁਰੂਆਤੀ ਪੜ੍ਹਾਈ ਕਰਨਾਟਕ ਦੇ ਬੈਂਗਲੁਰੂ 'ਚ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਕਰੀਅਰ ਲਈ ਮਾਇਆਨਗਰੀ ਮੁੰਬਈ ਵੱਲ ਰੁਖ਼ ਕਰ ਲਿਆ। ਉਂਝ ਅਨੁਸ਼ਕਾ ਨੂੰ ਆਪਣਾ ਕਰੀਅਰ ਬਣਾਉਣ ਲਈ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਪਿਆ। ਅਨੁਸ਼ਕਾ ਸ਼ਰਮਾ ਨੇ ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2007 'ਚ ਅਨੁਸ਼ਕਾ ਨੇ 'ਲੈਕਮੇ ਫੈਸ਼ਨ ਵੀਕ' 'ਚ ਵੈਂਡੇਲ ਰੋਡ੍ਰਿਕਸ ਦੇ ਇਕ ਸ਼ੋਅ 'ਚ ਰੋਡ੍ਰਿਕਸ ਦੇ ਸਪ੍ਰਿੰਗ ਸਮਰ 07 ਕੁਲੈਕਸ਼ਨ ਲਈ ਰੈਂਪ ਵਾਕ ਕੀਤੀ। ਇਸ ਤੋਂ ਬਾਅਦ ਅਨੁਸ਼ਕਾ ਕਈ ਇਸ਼ਤਿਹਾਰਾਂ 'ਚ ਨਜ਼ਰ ਆਈ। ਅਨੁਸ਼ਕਾ ਸ਼ਰਮਾ ਨੇ ਮਹਿਜ਼ ਇਕ ਸਾਲ ਹੀ ਆਪਣੇ ਮਾਡਲਿੰਗ ਕਰੀਅਰ ਨੂੰ ਦਿੱਤਾ, ਇਸ ਤੋਂ ਬਾਅਦ ਉਸ ਨੂੰ ਬਿੱਗ ਬਜਟ ਫ਼ਿਲਮ ਨਾਲ ਬਾਲੀਵੁੱਡ 'ਚ ਲਾਂਚ ਕੀਤਾ ਗਿਆ।
ਅਨੁਸ਼ਕਾ ਨੇ ਵੀ ਦੀਪਿਕਾ ਪਾਦੂਕੋਣ ਵਾਂਗ ਬਾਲੀਵੁੱਡ 'ਚ ਕਿੰਗ ਖ਼ਾਨ ਨਾਲ ਕਦਮ ਰੱਖਿਆ ਸੀ। ਸਾਲ 2008 'ਚ ਅਨੁਸ਼ਕਾ ਸ਼ਰਮਾ ਨੇ ਯਸ਼ਰਾਜ ਫ਼ਿਲਮਜ਼ ਦੀ ਅਪਕਮਿੰਗ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' ਆਡੀਸ਼ਨ ਦਿੱਤਾ, ਜਿਸ 'ਚ ਉਹ ਸਫ਼ਲ ਰਹੀ ਅਤੇ ਉਸ ਨੇ ਯਸ਼ਰਾਜ ਫ਼ਿਲਮਜ਼ ਨਾਲ ਤਿੰਨ ਫ਼ਿਲਮਾਂ ਦਾ ਕਰਾਰ ਸਾਈਨ ਕੀਤਾ। ਉਸ ਨੇ ਸਾਲ 2008 'ਚ 'ਰਬ ਨੇ ਬਨਾ ਦੀ ਜੋੜੀ' ਫ਼ਿਲਮ ਤੋਂ ਸ਼ਾਹਰੁਖ ਖ਼ਾਨ ਨਾਲ ਡੈਬਿਊ ਕੀਤਾ। ਪਹਿਲੀ ਹੀ ਫ਼ਿਲਮ ਤੋਂ ਅਨੁਸ਼ਕਾ ਸ਼ਰਮਾ ਨੇ ਆਪਣੀ ਫੈਨ ਫਾਲੋਇੰਗ ਬਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਅਨੁਸ਼ਕਾ ਸ਼ਰਮਾ ਦੀ ਨਿੱਜੀ ਜ਼ਿੰਦਗੀ ਬਾਰੇ 'ਚ ਗੱਲ ਕਰੀਏ ਤਾਂ ਉਸ ਦਾ ਨਾਂ ਜਨਵਰੀ 2014 ਤੋਂ ਹੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਜੋੜਿਆ ਜਾਣ ਲੱਗਾ ਸੀ। ਉਨ੍ਹਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਸਪਾਟ ਕੀਤਾ ਜਾਂਦਾ ਸੀ। ਹਾਲਾਂਕਿ ਆਪਣੀ ਰਿਲੇਸ਼ਨ ਬਾਰੇ ਅਨੁਸ਼ਕਾ ਤੇ ਵਿਰਾਟ ਨੇ ਕਦੀ ਵੀ ਕੋਈ ਖ਼ੁਲਾਸਾ ਨਹੀਂ ਕੀਤਾ। ਤਿੰਨ ਸਾਲ ਲੰਬੇ ਚੱਲੇ ਰਿਲੇਸ਼ਨਸ਼ਿਪ ਤੋਂ ਬਾਅਦ ਕਪਲ ਨੇ 11 ਦਸੰਬਰ, 2017 ਨੂੰ ਇਟਲੀ ਦੇ ਲੇਕ ਕੋਮੋ 'ਚ ਵਿਆਹ ਕੀਤਾ। ਹੁਣ ਵਿਆਹ ਦੇ ਕਰੀਬ ਤਿੰਨ ਸਾਲ ਬਾਅਦ ਅਨੁਸ਼ਕਾ ਤੇ ਵਿਰਾਟ ਮਾਤਾ-ਪਿਤਾ ਵੀ ਬਣ ਚੁੱਕੇ ਹਨ। ਅਨੁਸ਼ਕਾ ਨੇ ਜਨਵਰੀ 2021 'ਚ ਬੇਟੀ ਵਮਿਕਾ ਨੂੰ ਜਨਮ ਦਿੱਤਾ ਹੈ।
ਦਿੱਲੀ ’ਚ ਮਿੰਨੀ ਬਾਇਓ-ਬਬਲ ਵਿਚ ਵਿਲੀਅਮਸਨ ਤੇ ਹੋਰ ਕੀਵੀ ਖਿਡਾਰੀ
NEXT STORY