ਵੇਲਿੰਗਟਨ– ਆਈ. ਪੀ. ਐੱਲ. 2021 ਰੱਦ ਹੋਣ ਤੋਂ ਬਾਅਦ ਜਿੱਥੇ ਲਗਭਗ ਸਾਰੇ ਵਿਦੇਸ਼ੀ ਖਿਡਾਰੀ ਵਤਨ ਪਹੁੰਚ ਗਏ ਹਨ ਤਾਂ ਉੱਥੇ ਹੀ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ, ਮਿਸ਼ੇਲ ਸੈਂਟਨਰ, ਕਾਇਲ ਜੈਮੀਸਨ ਤੇ ਫਿਜੀਓ ਟਾਮੀ ਸਿਮਸੇਕ ਭਾਰਤ ਵਿਚ ਹੀ ਰੁਕੇ ਹੋਏ ਹਨ। ਨਿਊਜ਼ੀਲੈਂਡ ਕ੍ਰਿਕਟ ਨੇ ਚਾਰਾਂ ਲਈ ਦਿੱਲੀ ਵਿਚ ਇਕ ਮਿੰਨੀ ਬਾਇਓ-ਬਬਲ ਦਾ ਪ੍ਰਬੰਧ ਕੀਤਾ ਹੈ, ਜਿੱਥੇ ਉਹ 10 ਮਈ ਤਕ ਰੁਕਣਗੇ ਤੇ ਅਗਲੇ ਦਿਨ 11 ਮਈ ਨੂੰ ਇੰਗਲੈਂਡ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਤੇ ਉਸ ਤੋਂ ਬਾਅਦ ਭਾਰਤ ਵਿਰੁੱਧ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਇੰਗਲੈਂਡ ਰਵਾਨਾ ਹੋ ਜਾਣਗੇ ਬਾਕੀ ਖਿਡਾਰੀ ਨਿਊਜ਼ੀਲੈਂਡ ਤੋਂ 16 ਅਤੇ 17 ਨੂੰ ਰਵਾਨਾ ਹੋਣਗੇ। ਨਿਊਜ਼ੀਲੈਂਡ ਕ੍ਰਿਕਟ ਨੇ ਸ਼ੁੱਕਰਵਾਰ ਨੂੰ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਫਿਜੀਓ ਸਮੇਤ ਟੈਸਟ ਸੀਰੀਜ਼ ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀ ਸਿੱਧਾ ਭਾਰਤ ਤੋਂ ਇੰਗਲੈਂਡ ਜਾਣਗੇ।
ਇਹ ਖ਼ਬਰ ਪੜ੍ਹੋ- ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ
ਜਲਦ ਤੋਂ ਜਲਦ ਇੰਗਲੈਂਡ ਪਹੁੰਚਣ 'ਤੇ ਉਨ੍ਹਾਂ ਦੇ ਲਈ ਛੂਟ ਮਿਲ ਸਕਦੀ ਹੈ। ਨਿਊਜ਼ੀਲੈਂਡ ਕ੍ਰਿਕਟ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਜੂਨ ਦੀ ਸ਼ੁਰੂਆਤ 'ਚ ਦੋਬਾਰਾ ਟੈਸਟ ਟੀਮ ਦੇ ਨਾਲ ਜੁੜਣ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਆਪਣੇ ਪਰਿਵਾਰ ਨੂੰ ਦੇਖਣ ਦੇ ਲਈ ਸ਼ਨੀਵਾਰ ਨੂੰ ਸਵਦੇਸ਼ ਚੱਲ ਗਏ ਹਨ। ਉਹ ਜੂਨ ਦੇ ਸ਼ੁਰੂਆਤ 'ਚ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਇਕ ਹਫਤੇ ਤੱਕ ਘਰ 'ਚ ਰਹਿਣਗੇ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਾਥਿਆਨ ਨੇ ਓਲੰਪਿਕ ’ਚ ਇਸਤੇਮਾਲ ਹੋਣ ਵਾਲੀ ਟੇਬਲ ਟੈਨਿਸ ਟੇਬਲ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
NEXT STORY