ਕੋਲੰਬੋ– ਸ਼੍ਰੀਲੰਕਾ ਦੇ ਆਲਰਾਊਂਡਰ ਤਿਸ਼ਾਰਾ ਪਰੇਰਾ ਨੇ 32 ਸਾਲ ਦੀ ਉਮਰ ਵਿਚ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਪਰੇਰਾ ਨੇ ਬੋਰਡ ਨੂੰ ਲਿਖੇ ਪੱਤਰ ਵਿਚ ਸੂਚਿਤ ਕਰਦੇ ਹੋਏ ਕਿਹਾ ਕਿ ਉਸਦੇ ਲਈ ਨੌਜਵਾਨ ਤੇ ਹੋਰ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਜਗ੍ਹਾ ਦੇਣ ਲਈ ਆਪਣੀ ਜਗ੍ਹਾ ਛੱਡਣ ਦਾ ਇਹ ਸਹੀ ਸਮਾਂ ਹੈ ਤਾਂ ਕਿ ਉਹ ਆਪਣੀ ਪਰਿਵਾਰਕ ਜ਼ਿੰਦਗੀ ਤੇ ਨਿੱਜੀ ਟੀਚਿਆਂ ’ਤੇ ਜ਼ਿਆਦਾ ਧਿਆਨ ਦੇ ਸਕੇ।
ਇਹ ਖ਼ਬਰ ਪੜ੍ਹੋ- SL v BAN : ਬੰਗਲਾਦੇਸ਼ ਨੂੰ 209 ਦੌੜਾਂ ਨਾਲ ਹਰਾ ਕੇ ਸ਼੍ਰੀਲੰਕਾ ਨੇ ਟੈਸਟ ਸੀਰੀਜ਼ ਜਿੱਤੀ
ਇਹ ਖ਼ਬਰ ਪੜ੍ਹੋ- ICC Rankings : ਟੀ20 'ਚ ਭਾਰਤ ਦੂਜੇ ਸਥਾਨ ’ਤੇ, ਵਨ ਡੇ 'ਚ ਲੱਗਿਆ ਝਟਕਾ
ਪਰੇਰਾ ਦਾ ਆਪਣਾ ਸੀਮਤ ਓਵਰਾਂ ਦਾ ਕਰੀਅਰ 11 ਸਾਲਾਂ ਤਕ ਚੱਲਿਆ। ਉਸ ਨੇ ਆਪਣਾ ਡੈਬਿਊ ਦਸੰਬਰ 2009 ਵਿਚ ਕੀਤਾ ਸੀ। ਇਨ੍ਹਾਂ 11 ਸਾਲਾਂ ਵਿਚ ਪਰੇਰਾ ਨੇ ਸ਼੍ਰੀਲੰਕਾ ਲਈ 166 ਵਨ ਡੇ (2338 ਦੌੜਾਂ, 175 ਵਿਕਟਾਂ) ਤੇ 84 ਟੀ-20 (1204 ਦੌੜਾਂ, 51ਵਿਕਟਾਂ) ਖੇਡੇ। ਪਰੇਰਾ ਨੇ ਆਪਣੇ 6 ਟੈਸਟ ਮੈਚਾਂ ਵਿਚ ਆਖਰੀ ਟੈਸਟ 2012 ਵਿਚ ਖੇਡਿਆ ਸੀ। ਪਰੇਰਾ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਵਿਚ ਸਫੇਦ ਬਾਲ ਦੀ ਕ੍ਰਿਕਟ ਵਿਚ ਸ਼੍ਰੀਲੰਕਾ ਦੀ ਟੀਮ ਦਾ ਮਹੱਤਵਪੂਰਨ ਹਿੱਸਾ ਸੀ, ਜਿਸ ਨੇ ਸ਼੍ਰੀਲੰਕਾ ਦੀ 2014 ਵਿਚ ਟੀ-20 ਵਿਸ਼ਵ ਕੱਪ ਜਿੱਤ, ਜਿਸ ਵਿਚ ਉਸ ਨੇ ਫਾਈਨਲ ਵਿਚ ਭਾਰਤ ਵਿਰੁੱਧ ਜੇਤੂ ਦੌੜ ਲਈ ਸੀ। ਹੇਠਲੇ ਕ੍ਰਮ ਦੇ ਹਮਲਵਾਰ ਬੱਲੇਬਾਜ਼ ਦੇ ਰੂਪ ਵਿਚ ਪਰੇਰਾ ਨੇ 2019 ਵਿਸ਼ਵ ਕੱਪ ਫਾਈਨਲ ਵਿਚ ਭਾਰਤ ਵਿਰੁੱਧ ਜੇਤੂ ਦੌੜ ਲਾਈ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਊ ਇਨ ਚੈੱਸ ਕਲਾਸਿਕ ਫਾਈਨਲ : ਮੈਗਨਸ ਕਾਰਲਸਨ ਨੇ ਜਿੱਤਿਆ ਖਿਤਾਬ
NEXT STORY