ਮੁੰਬਈ- ਮੁੰਬਈ ਇੰਡੀਅਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਹੁਣ ਜਦੋਂ ਵਿਵਾਦਪੂਰਨ ‘ਇੰਪੈਕਟ ਪਲੇਅਰ’ ਨਿਯਮ 3 ਸਾਲ ਲਈ ਵਧਾ ਦਿੱਤਾ ਗਿਆ ਹੈ ਤਾਂ ਇਕ ਕ੍ਰਿਕਟਰ ਨੂੰ ਸ਼ੁਰੂਆਤੀ ਇਲੈਵਨ ’ਚ ਜਗ੍ਹਾ ਪਾਉਣ ਲਈ ਸ਼ੁੱਧ ਰੂਪ ਨਾਲ ਆਲਰਾਊਂਡਰ ਹੋਣਾ ਚਾਹੀਦਾ ਹੈ। ਇਹ ਨਿਯਮ ਇਕ ਟੀਮ ਨੂੰ ਮੈਚ ਤੋਂ ਬਾਅਦ ਦੇ ਪੜਾਅ ’ਚ ਆਪਣੀ ਅੰਤਿਮ ਇਲੈਵਨ ’ਚੋਂ ਇਕ ਖਿਡਾਰੀ ਨੂੰ ਬਦਲਣ ਦੀ ਇਜਾਜ਼ਤ ਦਿੰਦਾ ਹੈ। ਟੀਮਾਂ ਸਥਿਤੀ ਦੀ ਮੰਗ ਅਨੁਸਾਰ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਮਾਹਿਰ ਨੂੰ ਲਿਆਉਂਦੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਰੋਹਿਤ ਸ਼ਰਮਾ ਸਮੇਤ ਕੁਝ ਮੁੱਖ ਭਾਰਤੀ ਖਿਡਾਰੀਆਂ ਦੇ ਇਤਰਾਜ਼ ਦੇ ਬਾਵਜੂਦ ਇਸ ਨਿਯਮ ਨੂੰ ਘੱਟੋ-ਘੱਟ 2027 ਪੜਾਅ ਤੱਕ ਵਧਾ ਦਿੱਤਾ ਹੈ। ਰੋਹਿਤ ਨੇ ਕਿਹਾ ਸੀ ਕਿ ‘ਇੰਪੈਕਟ ਪਲੇਅਰ’ ਦੀ ਰਣਨੀਤੀ ਭਾਰਤੀ ਆਲਰਾਊਂਡਰਾਂ ਦੇ ਵਿਕਾਸ ਨੂੰ ਰੋਕ ਰਹੀ ਹੈ ਅਤੇ ਟੀਮਾਂ ਖੇਡ ਦੌਰਾਨ ਉਨ੍ਹਾਂ ਦੀ ਇਕ ਵਾਧੂ ਬੱਲੇਬਾਜ਼ ਜਾਂ ਗੇਂਦਬਾਜ਼ ਨੂੰ ਸ਼ਾਮਿਲ ਕਰਦੀ ਹੈ।
ਪੰਡਯਾ ਨੇ ਸੈਸ਼ਨ ਦੀ ਸ਼ੁਰੂਆਤੀ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਮੌਜੂਦਾ ਹਾਲਾਤ ’ਚ ਜੇਕਰ ਤੁਸੀਂ ਪੂਰੀ ਤਰ੍ਹਾਂ ਨਾਲ 50-50 ਆਲਰਾਊਂਡਰ ਨਹੀਂ ਹੋ ਤਾਂ ਆਪਣੀ ਜਗ੍ਹਾ ਬਣਾਉਣੀ ਮੁਸ਼ਕਿਲ ਹੋ ਜਾਂਦੀ ਹੈ। ਦੇਖਦੇ ਹਾਂ ਕਿ ਅੱਗੇ ਜਾ ਕੇ ਇਹ ਨਿਯਮ ਬਦਲ ਸਕਦਾ ਹੈ ਜਾਂ ਬਦਲੇਗਾ।
IPL 'ਚ ਬਦਲਿਆ ਜਾਵੇਗਾ ICC ਦਾ ਨਿਯਮ! ਗੇਂਦਬਾਜ਼ਾਂ ਨੂੰ ਮਿਲੇਗਾ ਫ਼ਾਇਦਾ
NEXT STORY